ਵਾਇਸ ਆਫ ਪੰਜਾਬ ਸੀਜ਼ਨ -9 'ਚ ਪਤਾ ਲੱਗੇਗਾ ਕਿਸ ਦੀ ਹੋਵੇਗੀ ਘਰ ਵਾਪਸੀ 'ਤੇ ਕੌਣ ਕਰੇਗਾ ਆਪਣੀ ਥਾਂ ਪੱਕੀ
ਸੁਰਾਂ ਦੇ ਮੁਕਾਬਲੇ 'ਚ ਵਾਇਸ ਆਫ ਪੰਜਾਬ ਸੀਜ਼ਨ -9 'ਚ ਅੱਜ ਪਤਾ ਲੱਗ ਜਾਵੇਗਾ ਕਿ ਅੱਜ ਕਿਸ-ਕਿਸ ਦੀ ਘਰ ਵਾਪਸੀ ਹੋਵੇਗੀ ਅਤੇ ਕੌਣ ਸੁਰਾਂ ਦੇ ਇਸ ਮੁਕਾਬਲੇ 'ਚ ਆਪਣੀ ਥਾਂ ਅਗਲੇ ਰਾਊਂਡ ਲਈ ਪੱਕੀ ਕਰ ਪਾਏਗਾ । ਪੀਟੀਸੀ ਪੰਜਾਬੀ ਵੱਲੋਂ ਪੰਜਾਬ ਦੇ ਟੈਲੇਂਟ ਨੂੰ ਪਰਖਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਅਤੇ ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ਦਾ ਸ਼ੋਅ ਪਿਛਲੇ ਕਈ ਸਾਲਾਂ ਤੋਂ ਚਲਿਆ ਆ ਰਿਹਾ ਹੈ ।ਜਿਸ ਦਾ ਨਾਂਅ ਹੈ ਵਾਇਸ ਆਫ ਪੰਜਾਬ ।
ਹੋਰ ਵੇਖੋ :ਕੈਨੇਡਾ ਦੀ ਧਰਤੀ ‘ਤੇ ਗਿੱਪੀ ਗਰੇਵਾਲ ਇੱਕਠੇ ਕਰ ਰਹੇ ਨੇ ਮੰਜੇ ਬਿਸਤਰੇ ,ਵੇਖੋ ਵੀਡਿਓ
https://www.facebook.com/VoiceOfPunjabOfficial/videos/2226897440892824/
ਇਸ ਮੁਕਾਬਲੇ ਦੇ ਤਹਿਤ ਪੰਜਾਬ ਦੇ ਨੌਜਵਾਨ ਮੁੰਡਿਆਂ ਕੁੜੀਆਂ ਵਿਚਲੇ ਟੈਲੇਂਟ ਨੂੰ ਗਾਇਕੀ ਦੇ ਖੇਤਰ 'ਚ ਮੱਲਾਂ ਮਾਰਨ ਵਾਲੇ ਅਤੇ ਵਿਸ਼ਵ ਪੱਧਰ 'ਤੇ ਗਾਇਕੀ 'ਚ ਇੱਕ ਮੀਲ ਪੱਥਰ ਸਥਾਪਿਤ ਕਰਨ ਵਾਲੇ ਜੱਜਾਂ ਵੱਲੋਂ ਪਰਖਿਆ ਜਾਂਦਾ ਹੈ ।ਵਾਇਸ ਆਫ ਪੰਜਾਬ ਸੀਜ਼ਨ -9 ਦੇ ਤਹਿਤ ਹੁਣ ਤੱਕ ਪੰਜਾਬ ਦੇ ਇਨ੍ਹਾਂ ਨੌਜਵਾਨ ਮੁੰਡੇ ਅਤੇ ਕੁੜੀਆਂ ਨੇ ਕਈ ਰਾਊਂਡ ਨੂੰ ਪਾਰ ਕਰ ਲਿਆ ਹੈ ।
ਹੋਰ ਵੇਖੋ :ਸਿੱਧੂ ਮੂਸੇਵਾਲਾ ਦਾ ਵੈਲੇਂਨਟਾਈਨ ਡੇ ‘ਤੇ ਰੋਮਾਂਟਿਕ ਅੰਦਾਜ਼ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ,ਵੇਖੋ ਵੀਡਿਓ
vop-9
ਪਰ ਚੌਦਾਂ ਫਰਵਰੀ ਨੂੰ ਇਸ ਦਾ ਪਤਾ ਲੱਗ ਜਾਵੇਗਾ ਕਿ ਕੌਣ ਕੌਣ ਇਸ ਮੁਕਾਬਲੇ 'ਚ ਬਣਿਆ ਰਹੇਗਾ ਅਤੇ ਕੌਣ ਇਸ ਮੁਕਾਬਲੇ ਚੋਂ ਬਾਹਰ ਹੋਏਗਾ । ਇਹ ਜਾਨਣ ਲਈ ਵੇਖਣਾ ਨਾ ਭੁੱਲਣਾ ਸ਼ਾਮ ਸੱਤ ਵੱਜ ਕੇ ਪੰਦਰਾਂ ਮਿੰਟ 'ਤੇ ,ਵਾਇਸ ਆਫ ਪੰਜਾਬ ਸੀਜ਼ਨ -9 ਸਿਰਫ ਪੀਟੀਸੀ ਪੰਜਾਬੀ 'ਤੇ ।
vop-9