ਵਾਇਸ ਆਫ ਪੰਜਾਬ ਸੀਜ਼ਨ -9 'ਚ ਦਿੱਸੇਗਾ ਪੰਜਾਬੀ ਗੱਭਰੂ ਅਤੇ ਮੁਟਿਆਰਾਂ ਦਾ ਜਲਵਾ 

Reported by: PTC Punjabi Desk | Edited by: Shaminder  |  February 07th 2019 12:59 PM |  Updated: February 07th 2019 01:51 PM

ਵਾਇਸ ਆਫ ਪੰਜਾਬ ਸੀਜ਼ਨ -9 'ਚ ਦਿੱਸੇਗਾ ਪੰਜਾਬੀ ਗੱਭਰੂ ਅਤੇ ਮੁਟਿਆਰਾਂ ਦਾ ਜਲਵਾ 

ਵਾਇਸ ਆਫ ਪੰਜਾਬ ਸੀਜ਼ਨ -9 'ਚ ਸਟੂਡਿਓ ਰਾਊਂਡ ਚੱਲ ਰਿਹਾ ਹੈ । ਇਸ ਰਾਊਂਡ 'ਚ ਪੰਜਾਬ ਦੇ ਗੱਭਰੂ ਅਤੇ ਮੁਟਿਆਰਾਂ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ । ਇਸ ਰਾਊਂਡ 'ਚ ਪੰਜਾਬ ਦੇ ਨੌਜਵਾਨ ਆਪਣੀ ਅਵਾਜ਼ ਨਾਲ ਸਮਾਂ ਬੰਨਣਗੇ ਅਤੇ ਇਨ੍ਹਾਂ ਨੌਜਵਾਨਾਂ ਦੇ ਹੁਨਰ ਨੂੰ ਪਰਖਣਗੇ ਸਾਡੇ ਜੱਜ ਸਚਿਨ ਆਹੁਜਾ ,ਗੋਲਡਨ ਸਟਾਰ ਮਲਕੀਤ ਸਿੰਘ ਅਤੇ ਕਮਲ ਖਾਨ।

ਹੋਰ ਵੇਖੋ :ਦਰਸ਼ਨ ਕਰੋ ਦਸਮ ਪਾਤਸ਼ਾਹ ਗੁਰੁ ਗੋਬਿੰਦ ਸਿੰਘ ਜੀ ਦੇ ਹੱਥ ਲਿਖਤ ਗ੍ਰੰਥ ਦੇ ,ਵੇਖੋ ਵੀਡਿਓ

voice of punjab 9 voice of punjab 9

ਹੁਣ ਵੇਖਣਾ ਹੋਵੇਗਾ ਕਿ ਅੱਜ ਦੇ ਇਸ ਰਾਊਂਡ 'ਚ ਕੌਣ ਕੌਣ ਇਨ੍ਹਾਂ ਜੱਜਾਂ ਦੇ ਦਿਲ ਆਪਣੀ ਅਵਾਜ਼ ਨਾਲ ਜਿੱਤੇਗਾ । ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਪੰਜਾਬ ਦੇ ਟੈਲੇਂਟ ਨੂੰ ਦੁਨੀਆ ਭਰ 'ਚ ਪਹੁੰਚਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਨੇ ਅਤੇ ਉਨ੍ਹਾਂ ਚੋਂ ਹੀ ਇੱਕ ਹੈ ਪੀਟੀਸੀ ਪੰਜਾਬੀ ਵੱਲੋਂ ਸ਼ੁਰੂ ਕੀਤਾ ਗਿਆ ਸ਼ੋਅ ,ਵਾਇਸ ਆਫ ਪੰਜਾਬ ਸੀਜ਼ਨ -9 ,ਵੇਖਣਾ ਨਾ ਭੁੱਲਣਾ ਸਿਰਫ ਪੀਟੀਸੀ ਪੰਜਾਬੀ 'ਤੇ ।

ਹੋਰ ਵੇਖੋ:ਵਾਇਸ ਆਫ ਪੰਜਾਬ ਦੇ ਜੱਜਾਂ ਦੀ ਕਸੌਟੀ ‘ਤੇ ਕੌਣ ਉਤਰਦਾ ਹੈ ਖਰਾ ਜਾਣਨ ਲਈ ਦੇਖੋ ਵਾਇਸ ਆਫ ਪੰਜਾਬ ਦੇ ਸੀਜ਼ਨ-9

https://www.facebook.com/ptcpunjabi/videos/311581392827181/?v=311581392827181

ਸੱਤ ਫਰਵਰੀ ਦਿਨ ਵੀਰਵਾਰ ਸ਼ਾਮ ਨੂੰ ਸੱਤ ਵੱਜ ਕੇ ਪੰਦਰਾਂ ਮਿੰਟ 'ਤੇ । ਪੀਟੀਸੀ ਪੰਜਾਬੀ ਦੇ ਅਜਿਹੇ ਹੀ ਸ਼ੋਅ ਚੋਂ ਕਈ ਕਲਾਕਾਰ ਨਿਕਲੇ ਨੇ ਜੋ ਅੱਜ ਕਾਮਯਾਬ ਗਾਇਕਾਂ ਦੇ ਤੌਰ 'ਤੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਨੇ । ਇਨ੍ਹਾਂ ਚੋਂ ਗੁਰਨਾਮ ਭੁੱਲਰ ਅਤੇ ਨਿਮਰਤ ਖਹਿਰਾ ਵੀ ਅਜਿਹੇ ਹੀ ਕਲਾਕਾਰ ਨੇ । ਜੋ ਪੀਟੀਸੀ ਪੰਜਾਬੀ ਦੀ ਹੀ ਦੇਣ ਹਨ । ਇਹ ਗਾਇਕ ਅੱਜ ਸ਼ੌਹਰਤ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਨੇ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network