ਪੀਟੀਸੀ ਪੰਜਾਬੀ ‘ਤੇ ਵੇਖੋ 23 ਅਗਸਤ ਤੋਂ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7
ਪੀਟੀਸੀ ਪੰਜਾਬੀ ‘ਤੇ ਵਾਇਸ ਆਫ਼ ਪੰਜਾਬ ਸੀਜ਼ਨ-7 (Voice Of Punjab Chhota Champ 7) ਦਾ ਪਹਿਲਾ ਐਪੀਸੋਡ 23 ਅਗਸਤ, ਦਿਨ ਸੋਮਵਾਰ ਨੂੰ ਕੀਤਾ ਜਾਵੇਗਾ । ਇਸ ਸ਼ੋਅ ਨੂੰ ਲੈ ਕੇ ਹਰ ਕੋਈ ਐਕਸਾਈਟਿਡ ਹੈ । ਪੀਟੀਸੀ ਪੰਜਾਬੀ ਵੱਲੋਂ ਸ਼ੁਰੂ ਕੀਤੇ ਗਏ ਇਸ ਰਿਆਲਟੀ ਸ਼ੋਅ (Reality Show) ‘ਚ ਛੋਟੇ-ਛੋਟੇ ਬੱਚੇ ਆਪਣਾ ਹੁਨਰ ਦਿਖਾਉਣਗੇ । ਇਨ੍ਹਾਂ ਬੱਚਿਆਂ ਦੇ ਹੁਨਰ ਨੂੰ ਪਰਖਣਗੇ ਸਾਡੇ ਜੱਜ ਅਫਸਾਨਾ ਖ਼ਾਨ, ਸਚਿਨ ਆਹੁਜਾ ਅਤੇ ਬੀਰ ਸਿੰਘ ।
ਤੁਸੀਂ ਵੀ ਇਸ ਸ਼ੋਅ ਦਾ ਅਨੰਦ ਮਾਣ ਸਕਦੇ ਹੋ । ਵੱਖ ਵੱਖ ਰਾਊਂਡ ਦੇ ਤਹਿਤ ਇਨ੍ਹਾਂ ਬੱਚਿਆਂ ਦੇ ਗਾਇਕੀ ਦੇ ਹੁਨਰ ਨੂੰ ਪਰਖਿਆ ਜਾਵੇਗਾ ।
ਜੀ ਹਾਂ ਬਹੁਤ ਜਲਦ ਸ਼ੁਰੂ ਹੋਣ ਜਾ ਰਿਹਾ ਹੈ ਨੰਨ੍ਹੇ ਬੱਚਿਆਂ ਦਾ ਹਰਮਨ ਪਿਆਰਾ ਸ਼ੋਅ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -7 । ਪੀਟੀਸੀ ਨੈੱਟਵਰਕ ਆਪਣੇ ਰਿਆਲਟੀ ਸ਼ੋਅਜ਼ ਦੇ ਰਾਹੀਂ ਪੰਜਾਬ ਤੇ ਪੰਜਾਬੀਅਤ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਰਿਹਾ ਹੈ। ਇਸ ਕਾਰਵਾਂ ਦੇ ਚੱਲਦੇ 23 ਅਗਸਤ ਨੂੰ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ ਸੱਤ ਦਾ ਆਗਾਜ਼ ਹੋਣ ਜਾ ਰਿਹਾ ਹੈ।