ਮਾਧੁਰੀ ਦੇ ਗੀਤ 'ਤੇ ਦਿਲ ਖੋਲ੍ਹ ਕੇ ਨੱਚੇ ਅਨਿਲ ਕਪੂਰ, ਸਲਮਾਨ-ਸ਼ਾਹਰੁਖ ਨੇ ਵੀ ਕੀਤਾ ਡਾਂਸ
ਸੋਨਮ ਕਪੂਰ ਦੇ ਵਿਆਹ ਦੇ ਰਿਸੈਪਸ਼ਨ 'ਚ ਪੂਰਾ ਬਾਲੀਵੁੱਡ ਆਇਆ ਹੋਇਆ ਸੀ ਪਰ ਪਾਪਾ ਅਨਿਲ ਕਪੂਰ ਨੇ ਸਾਰੀ ਸ਼ਾਮ ਲੁੱਟ ਲਈ। ਸਟੇਜ 'ਤੇ ਉਹ ਇੰਨਾ ਨੱਚੇ ਕਿ ਸ਼ਾਹਰੁਖ ਖਾਨ, ਸਲਮਾਨ ਖਾਨ ਅਤੇ ਰਣਵੀਰ ਸਿੰਘ ਵੀ ਫੇਲ ਹੋ ਗਏ। ਸੂਟ-ਬੂਟ ਵਿਚ ਤਿਆਰ ਹੋ ਕੇ ਅਨਿਲ ਕਪੂਰ Anil Kapoor ਪਾਰਟੀ 'ਚ ਪੁੱਜੇ ਤਾਂ ਸੀ, ਪਰ ਜਿਵੇਂ ਹੀ ਮਹਿਫਲ ਸਿਤਾਰਿਆਂ ਨਾਲ ਸੱਜ ਗਈ ਉਹ ਸਟੇਜ 'ਤੇ ਪੁੱਜੇ ਅਤੇ ਠੁਮਕੇ ਲਗਾਉਣ ਲੱਗੇ।
ਇਸ ਤੋਂ ਬਾਅਦ ਬਾਲੀਵੁੱਡ ਸਟਾਰ ਮਾਧੁਰੀ ਦੇ ਗੀਤ 'ਏਕ ਦੋ ਤੀਨ' 'ਤੇ ਡਾਂਸ ਕਰਨ ਲੱਗੇ। ਠੁਮਕੇ ਲਗਾਉਂਦੇ ਸਮੇਂ ਉਨ੍ਹਾਂ ਨੇ ਅਜਿਹੇ ਇਸ਼ਾਰੇ ਕੀਤੇ ਕਿ ਮਧੁਰੀ ਅਤੇ ਜੈਕਲੀਨ ਵੀ ਫਿੱਕੀਆ ਨਜ਼ਰ ਆਈਆਂ। 61 ਸਾਲ ਦੇ ਅਨਿਲ ਕਪੂਰ Anil Kapoor ਦੀ ਐਨਰਜੀ ਦੇਖ ਰਣਵੀਰ ਅਤੇ ਸ਼ਾਹਰੁਖ ਵੀ ਖੁਦ ਨੂੰ ਰੋਕ ਨਾ ਸਕੇ ਅਤੇ ਸਟੇਜ 'ਤੇ ਆ ਗਏ। ਸ਼ਾਹਰੁਖ ਖਾਨ Shah Rukh Khan ਦੇ ਗੀਤ 'ਕੋਈ ਮਿਲ ਗਿਆ' 'ਤੇ ਤਿੰਨਾਂ ਨੇ ਜ਼ਬਰਦਸਤ ਠੁਕਮੇ ਲਗਾਏ।
ਚਾਚਾ-ਭਤੀਜੇ ਨੇ ਸਟੇਜ 'ਤੇ ਲਗਾਈ ਅੱਗ
ਇਸ ਤੋਂ ਪਹਿਲਾਂ ਅਨਿਲ ਕਪੂਰ Anil Kapoor ਨੇ ਭਤੀਜੇ ਅਰਜੁਨ ਕਪੂਰ ਨੂੰ ਫੜਿਆ ਅਤੇ ਸਟੇਜ 'ਤੇ ਲੈ ਗਏ। ਫਿਰ ਚਾਚਾ-ਭਤੀਜੇ ਨੇ ਮਿਲ ਕੇ 'ਤੂਨੇ ਮਾਰੀ ਐਂਟਰੀਆ' 'ਤੇ ਜੋ ਡਾਂਸ ਕੀਤਾ ਉਹ ਦੇਖਣ ਵਾਲਾ ਸੀ। ਇੱਥੇ ਹੀ ਬਸ ਨਹੀਂ ਅਨਿਲ ਕਪੂਰ ਨੇ 'ਖ਼ਿਲਜੀ' ਨਾਲ ਵੀ ਠੁਕਮੇ ਲਗਾਏ ਉਹ ਵੀ ਇਸੇ ਗੀਤ 'ਤੇ।
ਪਾਰਟੀ ਦੌਰਾਨ ਅਰਜੁਨ-ਰਣਵੀਰ ਹੋਏ ਲਾਈਵ
ਦੁਲਹਨ ਦੇ ਭਰਾ ਰਣਵੀਰ ਸਿੰਘ ਅਤੇ ਅਰਜੁਨ ਕਪੂਰ Arjun Kapoor ਨੇ ਫੈਨਸ ਨੂੰ ਵੀ ਇਕ ਸ਼ਾਨਦਾਰ ਤੋਹਫਾ ਦਿੱਤਾ। ਉਨ੍ਹਾਂ ਨੇ ਖੁਦ ਇੰਸਟਾਗਰਾਮ ਅਕਾਊਂਟ ਤੋਂ ਲਾਈਵ ਦਿਖਾਇਆ।
ਇਸ ਦੇ ਨਾਲ ਹੀ ਕਰਨ ਜੌਹਰ ਨੇ ਸੋਨਮ ਦੇ ਹਿੱਟ ਗੀਤ 'ਪ੍ਰੇਮ ਰਤਨ' 'ਤੇ ਡਾਂਸ ਕੀਤਾ। ਕਰਨ ਜੌਹਰ ਦਾ ਡਾਂਸ ਵੀਡੀਓ ਵਾਇਰਲ ਹੋ ਗਿਆ।
ਇਨ੍ਹਾਂ ਸਾਰਿਆਂ 'ਚ ਇਕ ਵੀਡੀਓ ਰਣਵੀਰ ਦੀ ਨਜ਼ਰ ਆਈ ਜਿਸ 'ਚ ਉਹ ਸੋਨਮ ਦੇ ਪਤੀ ਆਨੰਦ ਅਹੂਜਾ ਨੂੰ ਗੋਦੀ 'ਚ ਚੁੱਕ ਕੇ ਡਾਂਸ ਕਰ ਰਹੇ ਹਨ।
ਉਦੋਂ ਦੀ ਦੂਜੇ ਪਾਸੇ ਸ਼ਾਹਰੁਖ ਖਾਨ ਸੋਨਮ ਦਾ ਹੱਥ ਫੜ੍ਹ ਕੇ ਉਨ੍ਹਾਂ ਨੂੰ ਡਾਂਸ ਸਟੇਜ 'ਤੇ ਲੈ ਆਉਂਦੇ ਹਨ। ਇਸ ਦੇ ਨਾਲ ਹੀ ਮੀਕੇ ਨੇ 'ਮੁਜਸੇ ਸ਼ਾਦੀ ਕਰੋਗੀ' ਗੀਤ ਗਾਇਆ ਅਤੇ ਰਣਵੀਰ ਸਿੰਘ Ranveer Singh , ਸ਼ਾਹਰੁਖ ਖਾਨ, ਸੋਨਮ ਕਪੂਰ ਨਾਲ ਡਾਂਸ ਕੀਤਾ।