ਖੂਬ ਵਾਇਰਲ ਹੋ ਰਿਹਾ ਹੈ ਸ਼ਿਲਪਾ ਸ਼ੈੱਟੀ ਦਾ ਸਹੇਲੀਆਂ ਦੇ ਨਾਲ ਕੀਤੀ ਕਰਵਾ ਚੌਥ ਦੀ ਪੂਜਾ ਤੇ ਪਤੀ ਦੇ ਨਾਲ ਵਰਤ ਖੋਲਣ ਦਾ ਖ਼ੂਬਸੂਰਤ ਵੀਡੀਓ

Reported by: PTC Punjabi Desk | Edited by: Lajwinder kaur  |  November 05th 2020 02:47 PM |  Updated: November 05th 2020 02:52 PM

ਖੂਬ ਵਾਇਰਲ ਹੋ ਰਿਹਾ ਹੈ ਸ਼ਿਲਪਾ ਸ਼ੈੱਟੀ ਦਾ ਸਹੇਲੀਆਂ ਦੇ ਨਾਲ ਕੀਤੀ ਕਰਵਾ ਚੌਥ ਦੀ ਪੂਜਾ ਤੇ ਪਤੀ ਦੇ ਨਾਲ ਵਰਤ ਖੋਲਣ ਦਾ ਖ਼ੂਬਸੂਰਤ ਵੀਡੀਓ

ਬਾਲੀਵੁੱਡ ਦੀ ਖ਼ੂਬਸੂਰਤ ਤੇ ਫਿੱਟ ਐਕਟਰੈੱਸ ਸ਼ਿਲਪਾ ਸ਼ੈੱਟੀ ਜੋ ਕਿ ਹਰ ਤਿਉਹਾਰ ਨੂੰ ਬਹੁਤ ਹੀ ਗਰਮਜੋਸ਼ੀ ਤੇ ਉਤਸ਼ਾਹ ਦੇ ਨਾਲ ਮਨਾਉਂਦੀ ਹੈ । ਬੀਤੇ ਦਿਨੀਂ ਕਰਵਾ ਚੌਥ ਦਾ ਤਿਉਹਾਰ ਨੂੰ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਸੈਲੀਬ੍ਰੇਟ ਕੀਤਾ ਹੈ । ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ।

inside pic of shilpa shetty karwa chauth video pic ਹੋਰ ਪੜ੍ਹੋ : ਕਰਵਾ ਚੌਥ ‘ਤੇ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਕਰਵਾਇਆ ਰੋਮਾਂਟਿਕ ਫੋਟੋਸ਼ੂਟ, ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਇਹ ਖ਼ਾਸ ਵੀਡੀਓ

ਇੱਕ ਵੀਡੀਓ ‘ਚ ਉਹ ਸਹੇਲੀਆਂ ਦੇ ਨਾਲ ਵਰਤ ਦੀ ਪੂਜਾ ਅਰਚਨਾ ਕਰਦੀ ਹੋਈ ਦਿਖਾਈ ਦੇ ਰਹੀ ਹੈ ।

shilpa and raj kundra

ਇਸ ਤੋਂ ਇਲਾਵਾ ਸ਼ਿਲਪਾ ਸ਼ੈੱਟੀ ਨੇ ਵਰਤ ਖੋਲਣ ਵਾਲੀ ਖ਼ੂਬਸੂਰਤ ਵੀਡੀਓ ਵੀ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ ਹੈ । ਇਸ ਵੀਡੀਓ ‘ਚ ਉਹ ਚੰਦਰਮਾ ਦੀ ਪੂਜਾ ਕਰਨ ਤੋਂ ਬਾਅਦ ਪਤੀ ਰਾਜ ਕੁੰਦਰਾ ਦੇ ਹੱਥ ਤੋਂ ਪਾਣੀ ਪੀ ਕੇ ਵਰਤ ਖੋਲਦੀ ਹੋਈ ਦਿਖਾਈ ਦੇ ਰਹੀ ਹੈ ।

shilpa shetty instagram pic

ਵੀਡੀਓ ਨੂੰ ਪੋਸਟ ਕਰਦੇ ਹੋਏ ਸ਼ਿਲਪਾ ਸ਼ੈੱਟੀ ਨੇ ਦੱਸਿਆ ਹੈ ਕਿ ਪਿਛਲੇ ਗਿਆਰਾਂ ਸਾਲਾ ਤੋਂ ਰਾਜ ਕੁੰਦਰਾ ਉਨ੍ਹਾਂ ਦੇ ਨਾਲ ਇਹ ਵਰਤ ਰੱਖ ਰਹੇ ਨੇ । ਦਰਸ਼ਕਾਂ ਨੂੰ ਦੋਵਾਂ ਦੀ ਇਹ ਪਿਆਰੀ ਜਿਹੀ ਵੀਡੀਓ ਪਸੰਦ ਆ ਰਹੀ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network