ਸ਼ਹਿਨਾਜ਼ ਗਿੱਲ ਨੇ ਪਾਈ ਹਾਈ ਹੀਲ, ਪੈਰ ‘ਤੇ ਲੱਗੀ ਸੱਟ, ਦੇਖੋ ਮੀਡੀਆ ਫੋਟੋਗ੍ਰਾਫਰਾਂ ਨੂੰ ਕੀ ਕਿਹਾ...
ਸ਼ਹਿਨਾਜ਼ ਗਿੱਲ ਪ੍ਰਸ਼ੰਸਕਾਂ ਦੇ ਨਾਲ-ਨਾਲ ਮੀਡੀਆ ਫੋਟੋਗ੍ਰਾਫਰਾਂ ਦੀ ਵੀ ਚਹੇਤੀ ਹੈ। ਸ਼ਹਿਨਾਜ਼ ਜਿੱਥੇ ਵੀ ਜਾਂਦੀ ਹੈ, ਫੋਟੋਗ੍ਰਾਫਰ ਉਸ ਦੀਆਂ ਫੋਟੋਆਂ ਅਤੇ ਵੀਡੀਓ ਲੈਣ ਲਈ ਉੱਥੇ ਪਹੁੰਚ ਜਾਂਦੇ ਹਨ। ਹੁਣ ਅੱਜ ਸ਼ਹਿਨਾਜ਼ ਨੂੰ ਫਿਰ ਤੋਂ ਸਪਾਟ ਕੀਤਾ ਗਿਆ ਅਤੇ ਇਸ ਦੌਰਾਨ ਉਸ ਦੀਆਂ ਕਈ ਵੀਡੀਓਜ਼ ਸਾਹਮਣੇ ਆ ਚੁੱਕੀਆਂ ਹਨ, ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।
ਕੁਝ ਵੀਡੀਓਜ਼ 'ਚ ਉਹ ਹਾਈ ਹੀਲ ਪਾ ਕੇ ਚੱਲਣ 'ਚ ਅਸਮਰੱਥ ਹੈ, ਕੁਝ 'ਚ ਉਹ ਦੱਸ ਰਹੀ ਹੈ ਕਿ ਉਸ ਦੇ ਪੈਰ 'ਚ ਸੱਟ ਲੱਗੀ ਹੈ । ਸੱਟ ਲੱਗਣ ਦੇ ਬਾਵਜੂਦ ਸ਼ਹਿਨਾਜ਼ ਗਿੱਲ ਆਪਣੇ ਫਨੀ ਅੰਦਾਜ਼ ਦੇ ਨਾਲ ਸਭ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਈ।
ਹੋਰ ਪੜ੍ਹੋ : ਕੈਟਰੀਨਾ ਕੈਫ ਨੇ 'ਕੌਫੀ ਵਿਦ ਕਰਨ' 'ਚ ਆਪਣੇ ਪਤੀ ਨਾਲ ਜਾਣ ਤੋਂ ਕੀਤਾ ਇਨਕਾਰ, ਹੁਣ ਇਸ ਸਟਾਰ ਦੇ ਨਾਲ ਆਉਣਗੇ ਨਜ਼ਰ ਵਿੱਕੀ ਕੌਸ਼ਲ
ਇਕ ਵੀਡੀਓ ਵਿਚ ਤੁਸੀਂ ਦੇਖੋਂਗੇ ਕਿ ਸ਼ਹਿਨਾਜ਼ ਫੋਟੋਸ਼ੂਟ ਕਰਵਾ ਰਹੀ ਹੈ ਜਦੋਂ ਇਕ ਫੋਟੋਗ੍ਰਾਫਰ ਕਹਿੰਦਾ ਹੈ ਕਿ ਉਸ ਦੇ ਪਸੰਦੀਦਾ ਫੋਟੋਗ੍ਰਾਫਰ ਨੂੰ ਦੇਖੋ ਅਤੇ ਉਹ ਕਹਿੰਦੀ ਹੈ, 'ਅੱਛਾ ਤੁਮ ਮੇਰੇ ਪਸੰਦੀਦਾ ਹੋ? ਪਰ ਮੈਂ ਸਾਰਿਆਂ ਦੀ ਚਹੇਤੀ ਹਾਂ। ਇਸ ਤੋਂ ਬਾਅਦ ਸ਼ਹਿਨਾਜ਼ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਉਹ ਅੱਡੀ ਪਾ ਕੇ ਚੱਲਣ 'ਚ ਅਸਮਰੱਥ ਹੈ ਅਤੇ ਬਾਅਦ 'ਚ ਉਸ ਨੂੰ ਉਤਾਰ ਕੇ ਨੰਗੇ ਪੈਰ ਹੀ ਚੱਲਣ ਲੱਗ ਪੈਂਦੀ ਹੈ।
ਸ਼ਹਿਨਾਜ਼ ਫਿਰ ਸਾਰਿਆਂ ਨੂੰ ਦੱਸਦੀ ਹੈ ਕਿ ਉਸ ਦੀ ਲੱਤ 'ਚ ਸੱਟ ਲੱਗੀ ਹੈ ਅਤੇ ਬਹੁਤ ਦਰਦ ਹੋ ਰਿਹਾ ਹੈ। ਇਸ ਤੋਂ ਬਾਅਦ ਹਰ ਕੋਈ ਉਨ੍ਹਾਂ ਨੂੰ ਧਿਆਨ ਰੱਖਣ ਲਈ ਕਹਿੰਦਾ ਹੈ।
ਸ਼ਹਿਨਾਜ਼ ਹੁਣ ਬਾਲੀਵੁੱਡ ਡੈਬਿਊ ਲਈ ਤਿਆਰ ਹੈ। ਉਹ ਸਲਮਾਨ ਖ਼ਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਸਲਮਾਨ ਖ਼ਾਨ ਅਤੇ ਪੂਜਾ ਹੇਗੜੇ ਮੁੱਖ ਭੂਮਿਕਾਵਾਂ 'ਚ ਹਨ।
View this post on Instagram
View this post on Instagram