Nawazuddin Siddiqui: ਆਪਸੀ ਝਗੜੇ ਵਿਚਾਲੇ ਆਲੀਆ ਨੇ ਸ਼ੇਅਰ ਕੀਤਾ ਨਵਾਜ਼ੂਦੀਨ ਸਿੱਦੀਕੀ ਦੀ ਅਣਦੇਖੀ ਵੀਡੀਓ, ਬੱਚਿਆਂ ਬਾਰੇ ਇਹ ਕਹਿੰਦੇ ਹੋਏ ਨਜ਼ਰ ਆਏ ਅਦਾਕਾਰ

Reported by: PTC Punjabi Desk | Edited by: Pushp Raj  |  February 11th 2023 01:05 PM |  Updated: February 11th 2023 01:20 PM

Nawazuddin Siddiqui: ਆਪਸੀ ਝਗੜੇ ਵਿਚਾਲੇ ਆਲੀਆ ਨੇ ਸ਼ੇਅਰ ਕੀਤਾ ਨਵਾਜ਼ੂਦੀਨ ਸਿੱਦੀਕੀ ਦੀ ਅਣਦੇਖੀ ਵੀਡੀਓ, ਬੱਚਿਆਂ ਬਾਰੇ ਇਹ ਕਹਿੰਦੇ ਹੋਏ ਨਜ਼ਰ ਆਏ ਅਦਾਕਾਰ

Nawazuddin Siddiqui viral video: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਤੇ ਉਨ੍ਹਾਂ ਦੀ ਪਤਨੀ ਆਲੀਆ ਵਿਚਾਲੇ ਵਿਵਾਦ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਆਲੀਆ ਆਏ ਦਿਨ ਅਦਾਕਾਰ 'ਤੇ ਗੰਭੀਰ ਦੋਸ਼ ਲਗਾਉਂਦੀ ਹੋਈ ਨਜ਼ਰ ਆਉਂਦੀ ਹ। ਇਸੇ ਲੜੀ 'ਚ ਹੁਣ ਆਲੀਆ ਨੇ ਆਪਣੇ ਸੋਸ਼ਲ ਮੀਡੀਆ 'ਤੇ ਅਦਾਕਾਰ ਦੀ ਇੱਕ ਅਣਦੇਖੀ ਵੀਡੀਓ ਸ਼ੇਅਰ ਕੀਤੀ ਹੈ, ਜੋ ਇਸ ਸਮੇਂ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਆਓ ਜਾਣਦੇ ਹਾਂ ਕਿ ਇਸ ਵੀਡੀਓ ਵਿੱਚ ਖ਼ਾਸ ਕੀ ਹੈ।

ਆਪਸੀ ਝਗੜੇ ਵਿਚਾਲੇ ਹੁਣ ਆਲੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪਤੀ ਨਵਾਜ਼ੂਦੀਨ ਸਿੱਦੀਕੀ ਦੀ ਇੱਕ ਅਣਦੇਖੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵਿੱਚ ਦੋਵੇਂ ਬੱਚਿਆਂ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ।

image source: Instagram

ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਆਲੀਆ ਤੇ ਨਵਾਜ਼ੂਦੀਨ ਆਪਸ ਵਿੱਚ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ। ਆਲੀਆ ਅਦਾਕਾਰ ਨਾਲ ਆਪਣੇ ਬੱਚਿਆਂ ਬਾਰੇ ਗੱਲ ਕਰ ਰਹੀ ਹੈ। ਆਲੀਆ ਕਹਿੰਦੀ ਹੈ ਕਿ 'ਤੁਸੀਂ ਇਹ ਸਹੀ ਨਹੀਂ ਕਰ ਰਹੇ ਹੋ'। ਤੁਸੀਂ ਮੇਰੇ ਇੱਕ ਬੱਚੇ ਨੂੰ ਗੋਦ ਲੈ ਰਹੇ ਹੋ ਅਤੇ ਦੂਜੇ ਨੂੰ ਨਫ਼ਰਤ ਨਾਲ ਦੇਖ ਰਹੇ ਹੋ। ਮੈਂ ਪਤਨੀ ਬਣ ਕੇ ਤੁਹਾਡੇ ਬੱਚਿਆਂ ਨੂੰ ਜਨਮ ਦਿੱਤਾ ਹੈ। ਇਸ ਦੇ ਨਾਲ ਹੀ ਇਸ ਦੌਰਾਨ ਅਭਿਨੇਤਾ ਨੂੰ ਵਾਰ-ਵਾਰ ਕੋਰਟ ਬਾਰੇ ਗੱਲ ਕਰਦੇ ਦੇਖਿਆ ਗਿਆ।

ਇਸ ਵੀਡੀਓ ਦੇ ਨਾਲ, ਆਲੀਆ ਨੇ ਇੱਕ ਵਾਰ ਫਿਰ ਅਦਾਕਾਰ 'ਤੇ ਕਈ ਗੰਭੀਰ ਦੋਸ਼ ਲਗਾਉਂਦੇ ਹੋਏ ਇੱਕ ਲੰਮਾ ਨੋਟ ਸ਼ੇਅਰ ਕੀਤਾ ਹੈ। ਇਸ ਨੋਟ 'ਚ ਆਲੀਆ ਨੇ ਲਿਖਿਆ, 'ਮੈਨੂੰ ਆਪਣੀ ਜ਼ਿੰਦਗੀ ਦੇ 18 ਸਾਲ ਅਜਿਹੇ ਵਿਅਕਤੀ ਨੂੰ ਦੇਣ ਦਾ ਅਫਸੋਸ ਹੈ, ਜਿਸ ਦੀ ਨਜ਼ਰ 'ਚ ਮੇਰੀ ਕੋਈ ਕੀਮਤ ਨਹੀਂ ਹੈ। ਮੈਂ ਉਸ ਨੂੰ ਸਾਲ 2004 ਵਿੱਚ ਮਿਲੀ ਸੀ। ਉਸ ਸਮੇਂ ਅਸੀਂ ਏਕਤਾ ਨਗਰ, ਚਾਰਕੋਪ, MHADA, ਮੁੰਬਈ ਵਿੱਚ ਰਹਿੰਦੇ ਹੋਏ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਸੀ। ਉੱਥੇ ਅਸੀਂ ਦੋਵੇਂ ਤੇ ਉਨ੍ਹਾਂ ਦਾ ਭਰਾ ਸ਼ਮਸੁਦੀਨ ਸਿੱਦੀਕੀ ਇੱਕ ਕਮਰੇ ਵਿੱਚ ਇਕੱਠੇ ਰਹਿੰਦੇ ਸੀ। ਅਸੀਂ ਆਪਣੀ ਯਾਤਰਾ ਇਕੱਠੇ ਸ਼ੁਰੂ ਕੀਤੀ ਸੀ ਅਤੇ ਬਹੁਤ ਖੁਸ਼ੀ ਨਾਲ ਰਹਿ ਰਹੇ ਸੀ।'

ਆਲੀਆ ਨੇ ਅੱਗੇ ਲਿਖਿਆ, 'ਮੈਨੂੰ ਵਿਸ਼ਵਾਸ ਸੀ ਕਿ ਨਵਾਜ਼ੂਦੀਨ ਮੈਨੂੰ ਪਿਆਰ ਕਰਦਾ ਹੈ ਤੇ ਹਮੇਸ਼ਾ ਮੈਨੂੰ ਖੁਸ਼ ਰੱਖੇਗਾ। ਉਸ ਸਮੇਂ ਉਸ ਕੋਲ ਖਾਣ ਲਈ ਵੀ ਪੈਸੇ ਨਹੀਂ ਸਨ, ਇਸ ਲਈ ਮੈਂ ਅਤੇ ਉਸ ਦੇ ਭਰਾ ਸ਼ਮਸੁਦੀਨ ਨੇ ਬਿਨਾਂ ਕਿਸੇ ਨਿੱਜੀ ਲਾਭ ਦੇ ਘਰ ਨਾਲ ਜੁੜੀ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਤੇ ਉਸ ਲਈ ਸਭ ਕੁਝ ਕੀਤਾ। ਫਿਰ ਸਾਲ 2010 ਵਿੱਚ ਸਾਡਾ ਵਿਆਹ ਹੋਇਆ ਅਤੇ 1 ਸਾਲ ਬਾਅਦ ਮੈਂ ਇੱਕ ਬੱਚੇ ਨੂੰ ਜਨਮ ਦਿੱਤਾ।'

image source: Instagram

ਆਲੀਆ ਨੇ ਅੱਗੇ ਲਿਖਿਆ, 'ਮੇਰੀ ਡਿਲੀਵਰੀ ਲਈ ਮੈਂ ਆਪਣੀ ਮਾਂ ਵੱਲੋਂ ਦਿੱਤੇ ਫਲੈਟ ਵੇਚ ਦਿੱਤਾ ਅਤੇ ਉਨ੍ਹਾਂ ਹੀ ਪੈਸਿਆਂ ਨਾਲ ਨਵਾਜ਼ ਨੂੰ ਕਾਰ (ਸਕੋਡਾ ਫੈਬੀਆ) ਗਿਫਟ ਵੀ ਕੀਤੀ, ਤਾਂ ਕਿ ਉਸ ਨੂੰ ਬੱਸ 'ਚ ਸਫਰ ਨਾ ਕਰਨਾ ਪਵੇ ਪਰ ਇੰਨੇ ਸਾਲਾਂ ਬਾਅਦ ਉਹ ਪੂਰੀ ਤਰ੍ਹਾਂ ਬਦਲ ਗਿਆ ਅਤੇ ਅਣਮਨੁੱਖੀ ਬਣ ਗਿਆ। ਇਹ ਬੰਦਾ ਕਦੇ ਵੀ ਮਹਾਨ ਇਨਸਾਨ ਨਹੀਂ ਸੀ। ਉਸ ਨੇ ਹਮੇਸ਼ਾ ਆਪਣੀ ਸਾਬਕਾ ਪ੍ਰੇਮਿਕਾ, ਉਸ ਦੀ ਸਾਬਕਾ ਪਤਨੀ ਦਾ ਅਪਮਾਨ ਕੀਤਾ ਅਤੇ ਹੁਣ ਉਹ ਮੇਰਾ ਅਪਮਾਨ ਕਰ ਰਿਹਾ ਹੈ। ਉਹ ਆਪਣੇ ਬੱਚਿਆਂ ਨੂੰ ਵੀ ਨਿਸ਼ਾਨਾ ਬਣਾ ਰਿਹਾ ਹੈ। ਬੰਦਾ ਇੰਨਾ ਨੀਵਾਂ ਕਿਵੇਂ ਹੋ ਸਕਦਾ ਹੈ? ਜਦੋਂ ਕਿ ਹਰ ਦਸਤਾਵੇਜ਼ ਤੇ ਸਬੂਤ ਇਹ ਸਾਬਿਤ ਕਰਦੇ ਹਨ ਕਿ ਇਸ ਵਿਅਕਤੀ ਨੇ ਮੈਨੂੰ ਆਪਣੀ ਪਤਨੀ ਕਿਹਾ ਹੈ।'

ਆਲੀਆ ਸਿੱਦੀਕੀ ਲਿਖਦੀ ਹੈ, 'ਜੇਕਰ ਮੈਨੂੰ ਪਤਾ ਹੁੰਦਾ ਕਿ ਭਵਿੱਖ 'ਚ ਮੈਨੂੰ ਪਿਛਲੇ 12 ਸਾਲਾਂ ਤੋਂ ਇਸ ਸਾਰੇ ਦਰਦ 'ਚੋਂ ਗੁਜ਼ਰਨਾ ਪਵੇਗਾ, ਤਾਂ ਮੈਂ ਕਿਸੇ ਅਜਿਹੇ ਵਿਅਕਤੀ ਨੂੰ ਚੁਣਦੀ ਜਿਸ ਕੋਲ ਪੈਸੇ ਘੱਟ ਹਨ। ਮੈਨੂੰ ਅਜਿਹੇ ਝੂਠੇ ਅਤੇ ਧੋਖੇਬਾਜ਼ ਬਾਰੇ ਉਦੋਂ ਪਤਾ ਲੱਗਾ ਜਦੋਂ ਮੈਂ ਉਸ ਨਾਲ ਵਿਆਹ ਕੀਤਾ। ਹੁਣ ਉਹ ਕਹਿ ਰਿਹਾ ਹੈ ਕਿ ਉਸ ਨੇ ਸਾਡੇ ਪਹਿਲੇ ਬੱਚੇ ਦੇ ਜਨਮ ਤੋਂ ਬਾਅਦ ਮੈਨੂੰ ਤਲਾਕ ਦੇ ਦਿੱਤਾ ਸੀ ਅਤੇ ਤਲਾਕ ਤੋਂ ਬਾਅਦ ਅਸੀਂ ਰਿਲੇਸ਼ਨਸ਼ਿਪ ਵਿੱਚ ਵਾਪਸ ਆ ਗਏ ਅਤੇ ਸਾਡੇ ਲਿਵ-ਇਨ ਰਿਲੇਸ਼ਨਸ਼ਿਪ ਦੌਰਾਨ ਦੂਜਾ ਬੱਚਾ ਹੋਇਆ।'

image source: Instagram

ਆਲੀਆ ਨੇ ਲਿਖਿਆ, 'ਇਹ ਦੋਸ਼ ਬਹੁਤ ਘਿਨਾਉਣੇ ਹਨ ਅਤੇ ਇਨ੍ਹਾਂ ਚੀਜ਼ਾਂ ਨੂੰ ਸੰਭਾਲਣਾ ਮੇਰੇ ਲਈ ਬਹੁਤ ਅਪਮਾਨਜਨਕ ਹੈ। ਮੈਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਕਿ ਧੋਖੇਬਾਜ਼ ਕਿਸੇ ਵੀ ਜਾਤ ਦਾ ਹੋ ਸਕਦਾ ਹੈ... ਜਿਸ ਦੀ ਚੰਗੀ ਪਰਵਰਿਸ਼ ਹੈ ਉਹ ਕਦੇ ਵੀ ਧੋਖਾ ਨਹੀਂ ਦਿੰਦਾ, ਇਸ ਲਈ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਕਿਸੇ ਵੀ ਵਿਅਕਤੀ ਦੇ ਧਰਮ 'ਤੇ ਨਾਂ ਜਾਓ। ਤੁਹਾਨੂੰ ਧੋਖਾ ਕੋਈ ਵੀ ਦੇ ਸਕਦਾ ਹੈ।'


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network