ਅਜਿਹੀਆਂ ਫ਼ਿਲਮਾਂ ਜਿਨ੍ਹਾਂ 'ਚ ਦਰਸ਼ਕਾਂ ਨੂੰ ਬੜੀ ਸਫ਼ਾਈ ਨਾਲ ਬਣਾਇਆ ਗਿਆ ਬੇਵਕੂਫ !
ਬਾਲੀਵੁੱਡ 'ਚ ਫ਼ਿਲਮਾਂ ਬਣਾਈਆਂ ਜਾਂਦੀਆਂ ਹਨ ਦਰਸ਼ਕਾਂ ਦੇ ਮਨੋਰੰਜਨ ਲਈ । ਪਰ ਕਈ ਵਾਰ ਫ਼ਿਲਮਾਂ 'ਚ ਉਹ ਸਭ ਕੁਝ ਵਿਖਾਇਆ ਜਾਂਦਾ ਹੈ ਉਹ ਅਸਲ 'ਚ ਹੁੰਦਾ ਹੀ ਨਹੀਂ ।ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੀਆਂ ਕੁਝ ਅਜਿਹੀਆਂ ਹੀ ਫ਼ਿਲਮਾਂ ਬਾਰੇ ਦੱਸਣ ਜਾ ਰਹੇ ਹਾਂ ਜਿਸ 'ਚ ਤੁਹਾਨੁੰ ਲੋਕੇਸ਼ਨ ਤਾਂ ਹੋਰ ਵਿਖਾਈ ਗਈ ਸੀ ਪਰ ਅਸਲ 'ਚ ਉਨ੍ਹਾਂ ਫ਼ਿਲਮਾਂ ਦੀ ਸ਼ੂਟਿੰਗ ਕਿਤੇ ਹੋਰ ਹੀ ਕੀਤੀ ਗਈ ਸੀ ।ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਬੀਰ ਖ਼ਾਨ ਦੀ ਫ਼ਿਲਮ ਫੈਂਟਮ ਦੀ ।
ਹੋਰ ਵੇਖੋ :ਲੰਬੇ ਅਰਸੇ ਬਾਅਦ ਬਾਲੀਵੁੱਡ ‘ਚ ਕਮਬੈਕ ਕਰ ਰਹੀ ਹੈ ‘ਫੂਲ ਔਰ ਕਾਂਟੇ’ ਦੀ ਇਹ ਅਦਾਕਾਰਾ,ਇਸ ਕਰਕੇ ਰਹੀ ਬਾਲੀਵੁੱਡ ਤੋਂ ਦੂਰ
https://www.youtube.com/watch?v=nLjOoZfIws4
ਇਹ ਫ਼ਿਲਮ ਬੇਸ਼ੱਕ ਨਹੀਂ ਸੀ ਚੱਲੀ,ਪਰ ਇਸ ਫ਼ਿਲਮ 'ਚ ਵੀ ਡੁਪਲੀਕੇਟ ਲੋਕੇਸ਼ਨ 'ਤੇ ਫ਼ਿਲਮਾਇਆ ਗਿਆ ਸੀ ।ਇਸ ਨੂੰ ਪਾਕਿਸਤਾਨ 'ਚ ਫਿਲਮਾਇਆ ਜਾਣਾ ਸੀ । ਪਰ ਇਸ ਦੇ ਸੀਨ ਪੰਜਾਬ 'ਚ ਹੀ ਫ਼ਿਲਮਾਏ ਗਏ ਸਨ ।ਗੱਲ ਕਰੀਏ ਜੇ ਸਭ ਦੀ ਪਸੰਦੀਦਾ ਫ਼ਿਲਮ ਬਜਰੰਗੀ ਭਾਈਜਾਨ ਦੀ ਤਾਂ ਇਸ ਦੇ ਸੈੱਟ ਪਾਕਿਸਤਾਨ 'ਚ ਬੁੱਕ ਕਰਵਾਏ ਜਾਣੇ ਸਨ ਪਰ ਮੋਸ਼ਨ ਪਿਕਚਰਸ ਨੇ ਫ਼ਿਲਮ ਨੂੰ ਕਸ਼ਮੀਰ 'ਚ ਸ਼ੂਟ ਕੀਤਾ ।
ਹੋਰ ਵੇਖੋ :2019 ਦੀ ਈਦ ਨੂੰ ਆਵੇਗੀ ਸਲਮਾਨ ਖਾਨ ਦੀ ‘ਭਾਰਤ’
ਕਿਉਂਕਿ ਇਸ ਲਈ ਮੋਸ਼ਨ ਪਿਕਚਰਸ ਨੂੰ ਪਾਕਿਸਤਾਨ ਤੋਂ ਮਨਜ਼ੂਰੀ ਨਹੀਂ ਸੀ ਮਿਲ ਸਕੀ । ਫ਼ਿਲਮ ਦੇ ਆਖਰੀ ਸੀਨ ਨੂੰ ਪਾਕਿਸਤਾਨ ਦੀ ਬਜਾਏ ਸੋਨਮਾਰਗ ਦੇ ਥਾਜਵਸ ਗਲੇਸ਼ੀਅਰ 'ਚ ਫ਼ਿਲਮਾਇਆ ਗਿਆ ਸੀ ।
ਹੋਰ ਵੇਖੋ : ਕਿਉਂ ਬਣਿਆ ਇਹ ਪੁਲਿਸ ਵਾਲਾ ਅਨਮੋਲ ਕਵਾਤਰਾ ਦਾ ਮੁਰੀਦ,ਵੇਖੋ ਵੀਡੀਓ
ਸਲਮਾਨ ਖ਼ਾਨ ਦੀ ਹਿੱਟ ਫ਼ਿਲਮ ਦਬੰਗ ਦੀ ਗੱਲ ਕਰੀਏ ਤਾਂ ਇਸ ਦੇ ਜ਼ਿਆਦਾਤਰ ਦ੍ਰਿਸ਼ ਉੱਤਰ ਪ੍ਰਦੇਸ਼ ਦੇ ਲਾਲਗੰਜ 'ਚ ਸ਼ੂਟ ਹੋਣੀ ਸੀ ਕਿਉਂਕਿ ਇਹ ਫ਼ਿਲਮ ਯੂਪੀ ਦੇ ਪੁਲਿਸ ਮਹਿਕਮੇ 'ਤੇ ਤੰਜ਼ ਕੱਸਦੀ ਹੋਈ ਕਹਾਣੀ ਨੂੰ ਦਰਸਾਉਂਦੀ ਸੀ ਪਰ ਇਸਦੇ ਜ਼ਿਆਦਾਤਰ ਦ੍ਰਿਸ਼ ਪੂਣੇ ਦੀਆਂ ਪਹਾੜੀਆਂ 'ਚ ਫ਼ਿਲਮਾਏ ਗਏ ਸਨ ।