ਰੋਮਾਂਸ,ਡਰਾਮੇ ਅਤੇ ਐਕਸ਼ਨ ਨਾਲ ਭਰਪੂਰ ਫ਼ਿਲਮ 'ਢੋਲ ਰੱਤੀ' ਦਾ ਪੀਟੀਸੀ ਪੰਜਾਬੀ 'ਤੇ ਵੇਖੋ ਵਰਲਡ ਪ੍ਰੀਮੀਅਰ
ਪੀਟੀਸੀ ਪੰਜਾਬੀ 'ਤੇ ਆਏ ਦਿਨ ਫ਼ਿਲਮਾਂ ਦਾ ਵਰਲਡ ਪ੍ਰੀਮੀਅਰ ਕੀਤਾ ਜਾ ਰਿਹਾ ਹੈ । ਹੁਣ ਇੱਕ ਹੋਰ ਫ਼ਿਲਮ ਦਾ ਵਰਲਡ ਪ੍ਰੀਮੀਅਰ ਹੋਣ ਜਾ ਰਿਹਾ ਹੈ । ਉਹ ਹੈ ਫ਼ਿਲਮ 'ਢੋਲ ਰੱਤੀ',ਇਹ ਇੱਕ ਅਜਿਹੀ ਫ਼ਿਲਮ ਹੈ ਜਿਸ 'ਚ ਦੋ ਦਿਲਾਂ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਕਿਵੇਂ ਦੋਵਾਂ ਦੇ ਪਿਆਰ ਨੂੰ ਕਿਸੇ ਦੀ ਨਜ਼ਰ ਲੱਗ ਜਾਂਦੀ ਹੈ ਇਹੀ ਸਭ ਕੁਝ ਇਸ ਫ਼ਿਲਮ 'ਚ ਵਿਖਾਇਆ ਗਿਆ ਹੈ ।
ਹੋਰ ਵੇਖੋ:ਪੰਜਾਬੀਸ ਦਿਸ ਵੀਕ ‘ਚ ਜਾਣਕਾਰੀ ਅਤੇ ਮਨੋਰੰਜਨ ਦਾ ਫੁਲ ਡੋਜ਼,ਵੇਖੋ ਹਰ ਐਤਵਾਰ ਨੂੰ ਪੀਟੀਸੀ ਪੰਜਾਬੀ ‘ਤੇ
https://www.instagram.com/p/B8OK2yTI4H7/
ਮਲਕੀਤ ਰੌਣੀ,ਰੁਪਿੰਦਰ ਰੂਪੀ ਅਤੇ ਹੋਰ ਕਈ ਅਦਾਕਾਰ ਆਪਣੀ ਅਦਾਕਾਰੀ ਦੇ ਜਲਵੇ ਵਿਖਾਉਣਗੇ । ਇਸ ਫ਼ਿਲਮ ਵਰਲਡ ਟੀਵੀ ਪ੍ਰੀਮੀਅਰ ਦਿਨ ਸ਼ਨਿੱਚਰਵਾਰ,15 ਫਰਵਰੀ ਨੂੰ ਰਾਤ 7:30 ਵਜੇ ਕੀਤਾ ਜਾਵੇਗਾ । ਤੁਸੀਂ ਵੀ ਇਸ ਫ਼ਿਲਮ ਦਾ ਅਨੰਦ ਮਾਣ ਸਕਦੇ ਹੋ । ਬਿਹਤਰੀਨ ਅਦਾਕਾਰੀ,ਦਮਦਾਰ ਡਾਇਲਾਗਸ ਦੇ ਨਾਲ-ਨਾਲ ਬਿਲਕੁਲ ਨਵੀਂ ਤਰ੍ਹਾਂ ਦੀ ਕਹਾਣੀ ਇਸ ਫ਼ਿਲਮ 'ਚ ਤੁਹਾਨੂੰ ਵੇਖਣ ਨੂੰ ਮਿਲੇਗੀ ।