'ਜੱਟ ਵਰਸਿਜ਼ ਆਈਲੈਟਸ' ਦਾ ਪੀਟੀਸੀ ਪੰਜਾਬੀ 'ਤੇ ਹੋਵੇਗਾ ਵਰਲਡ ਪ੍ਰੀਮੀਅਰ  

Reported by: PTC Punjabi Desk | Edited by: Shaminder  |  January 17th 2020 04:26 PM |  Updated: January 24th 2020 05:54 PM

'ਜੱਟ ਵਰਸਿਜ਼ ਆਈਲੈਟਸ' ਦਾ ਪੀਟੀਸੀ ਪੰਜਾਬੀ 'ਤੇ ਹੋਵੇਗਾ ਵਰਲਡ ਪ੍ਰੀਮੀਅਰ  

ਪੀਟੀਸੀ ਪੰਜਾਬੀ 'ਤੇ 'ਜੱਟ ਵਰਸਿਜ਼ ਆਈਲੈਟਸ' ਦਾ ਵਰਲਡ ਪ੍ਰੀਮੀਅਰ ਕੀਤਾ ਜਾ ਰਿਹਾ ਹੈ । ਇਸ ਫ਼ਿਲਮ ਨੂੰ ਤੁਸੀਂ ਪੀਟੀਸੀ ਪੰਜਾਬੀ 'ਤੇ 18 ਜਨਵਰੀ,ਦਿਨ ਸ਼ਨੀਵਾਰ ਨੂੰ ਸ਼ਾਮ 7:30 ਵਜੇ ਵੇਖ ਸਕਦੇ ਹੋ । ਜਦਕਿ ਇਸ ਫ਼ਿਲਮ ਦਾ ਮੁੜ ਤੋਂ ਪ੍ਰਸਾਰਣ ਕੀਤਾ ਜਾਵੇਗਾ ਐਤਵਾਰ ਨੂੰ ਦੁਪਹਿਰ 12:30 ਵਜੇ । ਤੁਸੀਂ ਵੀ ਇਸ ਫ਼ਿਲਮ ਨੂੰ ਵੇਖ ਕੇ ਇਨਾਮ ਜਿੱਤ ਸਕਦੇ ਹੋ ।

ਹੋਰ ਵੇਖੋ :2020/01/16 ਅੱਠ ਸਾਲਾਂ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਕੇ ਐੱਸ ਮੱਖਣ ਲੈ ਕੇ ਆ ਰਹੇ ਨੇ ‘ਸਿਤਾਰੇ 2’, ਪੀਟੀਸੀ ਪੰਜਾਬੀ ‘ਤੇ ਹੋਵੇਗਾ ਵਰਲਡ ਪ੍ਰੀਮੀਅਰ

https://www.instagram.com/p/B7acKmYltU5/

ਕਿਉਂਕਿ  ਹਰ ਬ੍ਰੇਕ ਦੇ ਦੌਰਾਨ ਤੁਹਾਨੂੰ ਇਸ ਫ਼ਿਲਮ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਅਤੇ ਅਖੀਰਲੇ ਬ੍ਰੇਕ 'ਚ ਇਸ ਫ਼ਿਲਮ ਨਾਲ ਜੁੜੇ ਸਵਾਲ ਪੁੱਛੇ ਜਾਣਗੇ ਅਤੇ ਸਹੀ ਜਵਾਬ ਦੇਣ ਵਾਲੇ ਨੂੰ ਦਿੱਤਾ ਜਾਵੇਗਾ ਇਨਾਮ ।ਇਹ ਫ਼ਿਲਮ ਪੰਜਾਬ ਦੀ ਨੌਜਵਾਨ ਪੀੜ੍ਹੀ ਵਿੱਚ ਆਈਲੈਟਸ ਕਰਕੇ ਬਾਹਰ ਜਾਣ ਦੀ ਦੌੜ 'ਤੇ ਕੇਂਦਰਿਤ ਹੈ

ਜੋ ਕਿ ਹਾਸਰਸ ਅਤੇ ਵਿਅੰਗਮਈ ਢੰਗ ਨਾਲ ਭੋਲੇ ਭਾਲੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦਾ ਯਤਨ ਕਰਦੀ ਹੈ।

jatt-vs-ielts-movie-ravneet jatt-vs-ielts-movie-ravneet

ਕਿਉਂਕਿ ਅੱਜ ਪੰਜਾਬ ਦਾ ਹਰ ਨੌਜਵਾਨ ਵਿਦੇਸ਼ ਜਾਣ ਦੀ ਲਾਲਸਾ ਵਿੱਚ ਆਈਲੈਟਸ ਕਰ ਰਿਹਾ ਹੈ ਅਤੇ ਕਈ ਵਾਰ ਅਣਜਾਣਪੁਣੇ ਵਿੱਚ ਵੱਡੀਆਂ ਠੱਗੀਆਂ ਦਾ ਸ਼ਿਕਾਰ ਹੋ ਜਾਂਦਾ ਹੈ।ਫ਼ਿਲਮ ਦੇ ਡਾਇਰੈਕਟਰ ਦੇਵੀ ਦੱਤ ਹਨ ,ਇਸ ਫ਼ਿਲਮ ਵਿੱਚ ਦੀਪ ਸਹਿਗਲ, ਹੌਬੀ ਧਾਲੀਵਾਲ, ਖ਼ੁਸ਼ੀ ਮਲਹੋਤਰਾ, ਅਨੀਤਾ ਦੇਵਗਨ, ਖ਼ਿਆਲੀ, ਸੁਖਬੀਰ ਬਾਠ, ਨਵੀਨ ਵਾਲੀਆ, ਮਨਦੀਪ ਘਈ, ਜਸਵੰਤ ਮਿੰਟੂ ਵੀ ਨਜ਼ਰ ਆਉਣਗੇ। ਇਸ ਫ਼ਿਲਮ ਦੇ ਨਿਰਮਾਤਾ ਮਾਲਵਿੰਦਰ ਸੰਧੂ, ਪਲਮੀਤ ਸੰਧੂ ਅਤੇ ਨਵਦੀਪ ਭਿੰਦਰ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network