ਇਸ ਸਿੱਖ ਪਰਿਵਾਰ ਨਾਲ ਇਸ ਪੰਛੀ ਦੀ ਅਨੋਖੀ ਸਾਂਝ,ਵੀਡੀਓ ਹੋ ਰਿਹਾ ਵਾਇਰਲ

Reported by: PTC Punjabi Desk | Edited by: Lajwinder kaur  |  July 25th 2019 04:38 PM |  Updated: July 25th 2019 04:38 PM

ਇਸ ਸਿੱਖ ਪਰਿਵਾਰ ਨਾਲ ਇਸ ਪੰਛੀ ਦੀ ਅਨੋਖੀ ਸਾਂਝ,ਵੀਡੀਓ ਹੋ ਰਿਹਾ ਵਾਇਰਲ

ਸੋਸ਼ਲ ਮੀਡੀਆ ਉੱਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਅੱਜ ਇੱਕ ਅਜਿਹੀ ਵੀਡੀਓ ਬਾਰੇ ਤੁਹਾਨੂੰ ਦੱਸਦੇ ਹਾਂ, ਜਿਹੜੀ ਮਨਵਤਾ ਤੇ ਪੰਛੀਆਂ ਦੇ ਅਦਭੁਤ ਰਿਸ਼ਤੇ ਨੂੰ ਬਿਆਨ ਕਰ ਰਹੀ ਹੈ। ਇਸ ਵੀਡੀਓ ‘ਚ ਦੇਖ ਸਕਦੇ ਹੋ ਸਰਦਾਰ ਤੇ ਸਰਦਾਰਨੀ ਆਪਣੇ ਹੱਥਾਂ ਦੇ ਨਾਲ ਕਾਂ ਨੂੰ ਰੋਟੀ ਖਵਾ ਰਹੇ ਨੇ। ਕਾਂ ਉੱਡਦਾ ਹੋਇਆ ਵਿਹੜੇ ‘ਚ ਬੈਠੇ ਸਰਦਾਰ ਦੀ ਲੱਤ ਉੱਤੇ ਆ ਕੇ ਬੜੀ ਹੀ ਅਰਾਮ ਨਾਲ ਬੈਠ ਜਾਂਦਾ ਹੈ।

Watch the Viral Video Gursikh Family gave the food to Crow

ਪਹਿਲਾ ਸਰਦਾਰ ਵਿਅਕਤੀ ਆਪਣੇ ਹੱਥਾਂ ਦੇ ਨਾਲ ਰੋਟੀ ਖਵਾਉਂਦਾ ਹੈ ਫੇਰ ਨਾਲ ਬੈਠੀ ਸਰਦਾਰਨੀ ਮਹਿਲਾ ਵੀ ਰੋਟੀ ਖਵਾਉਂਦੀ ਹੈ। ਉੱਧਰ ਕਾਂ ਵੀ ਬੜੇ ਹੀ ਅਰਾਮ ਦੇ ਨਾਲ ਗੁਰ ਸਿੱਖ ਬੰਦਿਆਂ ਦੇ ਹੱਥੋਂ ਰੋਟੀ ਖਾ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

ਹੋਰ ਵੇਖੋ:ਕਿਸਾਨ ਕਿਵੇਂ ਕਰ ਰਹੇ ਨੇ ਮੁਸ਼ਕਿਲਾਂ ਨੂੰ ਪਾਰ, ਵੀਡੀਓ ਦੇਖ ਕੇ ਹੋ ਜਾਣਗੇ ਰੌਂਗਟੇ ਖੜ੍ਹੇ

ਇਹ ਵੀਡੀਓ ਇਹ ਮੈਸੇਜ ਦੇ ਰਿਹਾ ਹੈ ਕਿ ਕਿਵੇਂ ਮਾਨਵਤਾ ਤੇ ਪਿਆਰ ਦੇ ਨਾਲ ਪੰਛੀਆਂ ਦਾ ਵੀ ਦਿਲ ਜਿੱਤਿਆ ਜਾ ਸਕਦਾ ਹੈ। ਜਿੱਥੇ ਅੱਜ ਲੋਕੀਂ ਗੁਰੂ ਵੱਲੋਂ ਦੱਸ ਹੋਏ ਮਾਨਵਤਾ ਵਾਲੇ ਰਾਹਾਂ ਉੱਤੇ ਤੁਰਨਾ ਭੁੱਲਦੇ ਜਾ ਰਹੇ ਨੇ। ਉੱਥੇ ਇਹ  ਵਾਇਰਲ ਵੀਡੀਓ ਇਨਸਾਨੀਅਤ ਦਾ ਸੁਨੇਹਾ ਦੇ ਰਹੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network