ਦੇਖੋ ਵੀਡੀਓ : ਰਾਜ ਰਣਜੋਧ ਦਾ ਨਵਾਂ ਗੀਤ ‘Ghetto Town’ ਹੋਇਆ ਰਿਲੀਜ਼, ਵਿਨੈ ਵਸ਼ਿਸ਼ਟ ਨੇ ਕੀਤਾ ਪ੍ਰੋਡਿਊਸ

Reported by: PTC Punjabi Desk | Edited by: Lajwinder kaur  |  November 19th 2020 10:30 AM |  Updated: November 19th 2020 06:57 PM

ਦੇਖੋ ਵੀਡੀਓ : ਰਾਜ ਰਣਜੋਧ ਦਾ ਨਵਾਂ ਗੀਤ ‘Ghetto Town’ ਹੋਇਆ ਰਿਲੀਜ਼, ਵਿਨੈ ਵਸ਼ਿਸ਼ਟ ਨੇ ਕੀਤਾ ਪ੍ਰੋਡਿਊਸ

‘ਨੀਂ ਲੱਕ ਤੇਰੇ ਪਤਲੇ ਵਾਸਤੇ ਬਣੀਆਂ ਟੌਮੀ ਦੀਆਂ ਜੀਨਾਂ ਨੀ’ ਵਰਗੇ ਹਿੱਟ ਗੀਤ ਦੇਣ ਵਾਲੇ ਰਾਜ ਰਣਜੋਧ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਹਨ। ਜੀ ਹਾਂ ਉਹ ‘Ghetto Town’ ਟਾਈਟਲ ਹੇਠ ਨਵਾਂ ਰੋਮਾਂਟਿਕ ਗੀਤ ਲੈ ਕੇ ਆਏ ਨੇ ।

ghetta ਹੋਰ ਪੜ੍ਹੋ : ਗੀਤਾਜ਼ ਬਿੰਦਰੱਖੀਆ ਆਪਣੇ ਮਰਹੂਮ ਪਿਤਾ ਸੁਰਜੀਤ ਬਿੰਦਰੱਖੀਆ ਲਈ ਲੈ ਕੇ ਆ ਰਹੇ ਨੇ ਨਵਾਂ ਗੀਤ ‘Gal Baap Di’, ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਪੋਸਟਰ

ਜੇ ਗੱਲ ਕਰੀਏ ਗੀਤ ਦੇ ਬੋਲ ਤਾਂ ਖੁਦ ਰਾਜ ਰਣਜੋਧ ਨੇ ਹੀ ਲਿਖੇ ਨੇ ਤੇ ‘ਦਾ ਕਿਡ’ ਨੇ ਆਪਣੇ ਮਿਊਜ਼ਿਕ ਦੇ ਨਾਲ ਚਾਰ ਚੰਨ ਲਗਾਏ ਨੇ । Tdot films ਨੇ ਇਸ ਗੀਤ ਦਾ ਸ਼ਾਨਦਾਰ ਵੀਡੀਓ ਬਣਾਇਆ ਹੈ ।

insdie pic of vinay

ਰਾਹੁਲ ਚਾਹਲ ਵੱਲੋਂ ਵਿਦੇਸ਼ ਦੀ ਖ਼ੂਬਸੂਰਤ ਲੋਕੇਸ਼ਨਾਂ ‘ਤੇ ਗਾਣੇ ਦੇ ਵੀਡੀਓ ਨੂੰ ਸ਼ੂਟ ਕੀਤਾ ਗਿਆ ਹੈ । ਗਾਣੇ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਰਾਜ ਰਣਜੋਧ ਤੇ ਵਿਦੇਸ਼ ਮਾਡਲ Sam । ਇਸ ਗੀਤ ਨੂੰ Opulence Records ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ ।

inside pic of raj ranjodh

ਇਸ ਗੀਤ ਨੂੰ Vinay Vashisht ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ । ਕੈਨੇਡਾ ਬੇਸ ਪੰਜਾਬੀ ਪ੍ਰੋਡਿਊਸਰ ਵਿਨੈ ਵਸ਼ਿਸ਼ਟ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਲਗਾਤਾਰ ਕੰਮ ਰਹੇ ਨੇ । ਇਸ ਤੋਂ ਇਲਾਵਾ ਉਹ ਬਾਲੀਵੁੱਡ ਅਮਿਤਾਭ ਬੱਚਨ ਦੀ ਨਰੇਸ਼ਨ ਵਾਲੇ ਗੀਤ Guzar Jayega ‘ਚ ਵੀ ਪ੍ਰੋਡਿਊਸ ਕੀਤਾ ਸੀ ।

insidie pic ghetto town

 

 

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network