ਦੇਖੋ ਵੀਡੀਓ : ਕੋਰੋਨਾ ਟੀਕਾਕਰਨ ਬਾਰੇ ਜਾਗਰੂਕ ਕਰਨ ਲਈ ਲੁਧਿਆਣਾ ਦੇ ਬੇਕਰਾਂ ਨੇ ਤਿਆਰ ਕੀਤਾ 'Bye-Bye ਕੋਰੋਨਾ Theme’ ਕੇਕ

Reported by: PTC Punjabi Desk | Edited by: Lajwinder kaur  |  January 02nd 2022 04:17 PM |  Updated: January 02nd 2022 04:17 PM

ਦੇਖੋ ਵੀਡੀਓ : ਕੋਰੋਨਾ ਟੀਕਾਕਰਨ ਬਾਰੇ ਜਾਗਰੂਕ ਕਰਨ ਲਈ ਲੁਧਿਆਣਾ ਦੇ ਬੇਕਰਾਂ ਨੇ ਤਿਆਰ ਕੀਤਾ 'Bye-Bye ਕੋਰੋਨਾ Theme’ ਕੇਕ

ਇੱਕ ਹੋਰ ਪਹਿਲਕਦਮੀ ਕਰਦੇ ਹੋਏ, ਬੇਲਫ੍ਰੈਂਸ ਬੇਕਰਜ਼ ਐਂਡ ਚਾਕਲੇਟੀਅਰਜ਼ ਨੇ 'ਤੁਰਕੀ ਬੁਰੀ ਆਈ' ਦੇ ਨਾਲ ਇੱਕ ਸੁੰਦਰ 50 ਕਿਲੋ ਦਾ ਕੇਕ ਤਿਆਰ ਕੀਤਾ ਅਤੇ 2022 ਵਿੱਚ ਸੁਰੱਖਿਆ ਦੇ ਪ੍ਰਤੀਕ ਵਜੋਂ ਕੇਕ 'ਤੇ ਨਿੰਬੂ ਅਤੇ ਹਰੀ ਮਿਰਚ ਵੀ ਲਟਕਾਈ। ਇਸ ਦਾ ਉਦੇਸ਼ ਕੋਵਿਡ ਟੀਕਾਕਰਨ ਅਤੇ 2021 ਦੇ ਅੰਤ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। 'ਬਾਈ ਬਾਈ ਕਰੋਨਾ'।

ਹੋਰ  ਪੜ੍ਹੋ : ਅੱਜ ਹੈ ਗਿੱਪੀ ਗਰੇਵਾਲ ਦਾ ਬਰਥਡੇਅ, ਪਰਿਵਾਰ ਦੇ ਨਾਲ ਸੈਲੀਬ੍ਰੇਟ ਕੀਤਾ ਇਹ ਖ਼ਾਸ ਦਿਨ, ਦੇਖੋ ਤਸਵੀਰਾਂ

inside cake pic

ਹਰਜਿੰਦਰ ਸਿੰਘ ਕੁਕਰੇਜਾ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਕੇਕ ਦਾ ਵੀਡੀਓ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ- ‘ਕੋਰੋਨਾ ਟੀਕਾਕਰਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਅਤੇ 2022 ਦਾ ਸਵਾਗਤ ਕਰਨ ਲਈ ਅਸੀਂ @belfranceludhiana ਵੱਲੋਂ 'Bye Bye ਕੋਰੋਨਾ Theme’ ਕੇਕ ਤਿਆਰ ਕੀਤਾ ਹੈ !

ਹੋਰ  ਪੜ੍ਹੋ : ਨਵੇਂ ਸਾਲ ਦੀ ਰਾਤ ਨੂੰ ਨੇਹਾ ਕੱਕੜ ਤੇ ਰੋਹਨਪ੍ਰੀਤ ਵਿਚਾਲੇ ਹੋਇਆ ਕੁਝ ਅਜਿਹਾ, ਸਟੇਜ 'ਤੇ ਹੀ ਰੋਣ ਲੱਗ ਪਈ ਗਾਇਕਾ

harjinders kukreja

ਉਨ੍ਹਾਂ ਨੇ ਅੱਗੇ ਕੇਕ ਬਾਰੇ ਦੱਸਦੇ ਹੋਏ ਲਿਖਿਆ ਹੈ- ‘ਅਸੀਂ ਕੇਕ ਤੇ ਨਿੰਬੂ-ਮਿਰਚਾਂ ਵੀ ਟੰਗੀਆਂ ਨੇ ਤੇ Turkish Evil Eye ? ?ਵੀ ਲਗਾਇਆ ਹੈ ਤਾਂ ਜੋ 2022 ਨੂੰ ਕਿੱਸੇ ਦੀ ਨਜ਼ਰ ਨਾ ਲੱਗੇ । ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ 2022 ਤੁਹਾਡੇ ਪਰਿਵਾਰ ਅਤੇ ਤੁਹਾਡੇ ਲਈ ਅਜੇ ਤੱਕ ਦਾ ਸਬ ਤੋਂ ਸਰਬੋਤਮ ਸਾਲ ਹੋਵੇ ! ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ Belfrance Bakers Chocolatiers ਹਰਜਿੰਦਰ ਸਿੰਘ ਕੁਕਰੇਜਾ ਅਤੇ ਸਤਿੰਦਰ ਸਿੰਘ ਕੁਕਰੇਜਾ ਦੀ ਮਲਕੀਅਤ ਹੈ।

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network