ਮਿਸ ਪੀਟੀਸੀ ਪੰਜਾਬੀ 2022 ਦੇ ਅੱਜ ਦੇ ਐਪੀਸੋਡ ‘ਚ ਵੇਖੋ ਪੰਜਾਬੀ ਮੁਟਿਆਰਾਂ ਦਾ ਟੈਲੇਂਟ

Reported by: PTC Punjabi Desk | Edited by: Shaminder  |  March 23rd 2022 05:45 PM |  Updated: March 23rd 2022 05:45 PM

ਮਿਸ ਪੀਟੀਸੀ ਪੰਜਾਬੀ 2022 ਦੇ ਅੱਜ ਦੇ ਐਪੀਸੋਡ ‘ਚ ਵੇਖੋ ਪੰਜਾਬੀ ਮੁਟਿਆਰਾਂ ਦਾ ਟੈਲੇਂਟ

ਮਿਸ ਪੀਟੀਸੀ ਪੰਜਾਬੀ 2022 (Miss PTC Punjabi 2022) ਦੇ ਆਡੀਸ਼ਨ ਰਾਊਂਡ ਚੱਲ ਰਹੇ ਹਨ । ਇਨ੍ਹਾਂ ਆਡੀਸ਼ਨਸ ਦੇ ਦੌਰਾਨ ਪੰਜਾਬੀ ਮੁਟਿਆਰਾਂ ਆਪਣੇ ਟੈਲੇਂਟ ਦਾ ਪ੍ਰਦਰਸ਼ਨ ਕਰ ਰਹੀਆਂ ਹਨ । ਇਸ ਦੇ ਨਾਲ ਹੀ ਆਪਣੇ ਹੁਨਰ ਨੂੰ ਵੀ ਦੁਨੀਆ ਦੇ ਸਾਹਮਣੇ ਲਿਆ ਰਹੀਆਂ ਹਨ । ਅੱਜ ਆਡੀਸ਼ਨ ਰਾਊਂਡ (Audition Round) ਦਾ ਦੂਜਾ ਐਪੀਸੋਡ ਹੈ। ਜਿਸ ‘ਚ ਮੁਟਿਆਰਾਂ ਜੱਜ ਸਾਹਿਬਾਨ ਨੂੰ ਆਪਣੇ ਹੁਨਰ ਦੇ ਨਾਲ ਪ੍ਰਭਾਵਿਤ ਕਰਨਗੀਆਂ । ਸੋ ਤੁਸੀਂ ਵੀ ਇਸ ਐਪੀਸੋਡ ਦਾ ਅਨੰਦ ਮਾਣ ਸਕਦੇ ਹੋ ਅੱਜ ਰਾਤ 8 ਵਜੇ ।

Miss PTC Punjabi 2022

ਹੋਰ ਪੜ੍ਹੋ : ਅੱਜ ਸ਼ਾਮ ਨੂੰ ਵੇਖੋ ਮਿਸ ਪੀਟੀਸੀ ਪੰਜਾਬੀ 2022 ਦਾ ਆਡੀਸ਼ਨ ਰਾਊਂਡ

ਇਸ ਰਿਆਲਟੀ ਸ਼ੋਅ ‘ਚ ਪੰਜਾਬੀ ਮੁਟਿਆਰਾਂ ਦੇ ਹੁਨਰ ਨੂੰ ਪਰਖੇਗੀ ਸਾਡੇ ਜੱਜ ਸਾਹਿਬਾਨਾਂ ਦੀ ਪਾਰਖੀ ਨਜ਼ਰ । ਇਸ ਸ਼ੋਅ ‘ਚ ਸਤਿੰਦਰ ਸੱਤੀ, ਗੈਵੀ ਚਾਹਲ ਅਤੇ ਹਿਮਾਂਸ਼ੀ ਖੁਰਾਣਾ ਇਨ੍ਹਾਂ ਕੁੜੀਆਂ ਦੇ ਟੈਲੇਂਟ ਨੂੰ ਹਰ ਕਸੌਟੀ ‘ਤੇ ਪਰਖਣਗੇ । ਇਸ ਤੋਂ ਬਾਅਦ ਇਨ੍ਹਾਂ ਮੁਟਿਆਰਾਂ ਨੂੰ ਹੋਰ ਵੀ ਕਈ ਰਾਊਂਡਸ ਚੋਂ ਗੁਜ਼ਰਨਾ ਪਵੇਗਾ ।

Watch 'Miss PTC Punjabi 2022' on PTC Punjabi from March 21 Image Source: Instagram

ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਪੰਜਾਬੀ ਮੁਟਿਆਰਾਂ ਨੂੰ ਅਜਿਹਾ ਮੰਚ ਪ੍ਰਦਾਨ ਕੀਤਾ ਜਾ ਰਿਹਾ ਹੈ । ਜਿਸ ਦੇ ਜ਼ਰੀਏ ਇਹ ਮੁਟਿਆਰਾਂ ਪੂਰੀ ਦੁਨੀਆ ‘ਚ ਆਪਣੇ ਹੁਨਰ ਨੂੰ ਪ੍ਰਦਰਸ਼ਿਤ ਕਰ ਰਹੀਆਂ ਹਨ ।ਪੀਟੀਸੀ ਪੰਜਾਬੀ ਵੱਲੋਂ ਸ਼ੁਰੂ ਕੀਤੇ ਗਏ ਰਿਆਲਟੀ ਸ਼ੋਅਜ਼ ‘ਚੋਂ ਕਈ ਮੁਟਿਆਰਾਂ ਅਤੇ ਗੱਭਰੂ ਨਿਕਲੇ ਹਨ । ਜੋ ਵੱਖ ਵੱਖ ਖੇਤਰਾਂ ‘ਚ ਨਾਮ ਕਮਾ ਰਹੇ ਹਨ । ਕੋਈ ਅਦਾਕਾਰੀ ਅਤੇ ਕੋਈ ਗਾਇਕੀ ਦੇ ਖੇਤਰ ‘ਚ ਮੱਲਾਂ ਮਾਰ ਰਿਹਾ ਹੈ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network