ਅੱਜ ਰਾਤ ਨੂੰ ਅੱਠ ਵਜੇ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਲਾਟਰੀ’

Reported by: PTC Punjabi Desk | Edited by: Shaminder  |  November 18th 2022 06:00 PM |  Updated: November 18th 2022 06:02 PM

ਅੱਜ ਰਾਤ ਨੂੰ ਅੱਠ ਵਜੇ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਲਾਟਰੀ’

ਪੀਟੀਸੀ ਪੰਜਾਬੀ ‘ਤੇ ਹਰ ਸ਼ੁੱਕਰਵਾਰ ਨੂੰ ਪੀਟੀਸੀ ਬਾਕਸ ਆਫ਼ਿਸ (PTC Box Office)  ਦੀ ਨਵੀਂ ਫ਼ਿਲਮ ਵਿਖਾਈ ਜਾਂਦੀ ਹੈ । ਇਸ ਵਾਰ ਵੀ ਤੁਹਾਨੂੰ ਨਵੀਂ ਫ਼ਿਲਮ ਦੇ ਨਾਲ ਰੁਬਰੂ ਕਰਵਾਇਆ ਜਾਵੇਗਾ । ਅੱਜ ਰਾਤ ਨੂੰ ਅੱਠ ਵਜੇ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਲਾਟਰੀ’ (Lottery)  ਵਿਖਾਈ ਜਾਵੇਗੀ ।

PTC Box Office Movie Lottery,,,-min

ਹੋਰ ਪੜ੍ਹੋ : ਵਾਇਸ ਆਫ਼ ਪੰਜਾਬ-13 ਦੇ ਲੁਧਿਆਣਾ ਆਡੀਸ਼ਨ ਦੇ ਦੌਰਾਨ ਨੌਜਵਾਨਾਂ ਨੇ ਵਧ ਚੜ੍ਹ ਕੇ ਲਿਆ ਭਾਗ

ਜੀ ਹਾਂ ਇਸ ਵਾਰ ਇੱਕ ਅਜਿਹੇ ਸ਼ਖਸ ਦੀ ਕਹਾਣੀ ਤੁਹਾਨੂੰ ਦਿਖਾਈ ਜਾਵੇਗੀ ਜੋ ਕਿ ਨਸ਼ੇ ਦੀ ਦਲਦਲ ‘ਚ ਫਸਿਆ ਹੁੰਦਾ ਹੈ । ਉਸ ਨਸ਼ੇੜੀ ਦੇ ਨਾਲ ਇੱਕ ਸਕੂਲ ਜਾਣ ਵਾਲੇ ਬੱਚੇ ਦੀ ਮੁਲਾਕਾਤ ਹੁੰਦੀ ਹੈ ਜੋ ਕਿ ਉਸ ਨੂੰ ਆਪਣੇ ਆਪ ਨੂੰ ਟੀਕੇ ਲਗਾਉਂਦਾ ਵੇਖਦਾ ਹੈ । ਬੱਚੇ ਨੂੰ ਪਤਾ ਲੱਗਦਾ ਹੈ ਕਿ ਜਿਸ ਸ਼ਖਸ ਦੇ ਨਾਲ ਉਸ ਦੀ ਦੋਸਤੀ ਹੈ ਉਹ ਤਾਂ ਨਸ਼ੇੜੀ ਹੈ ।

PTC Box Office Movie Lottery,,,-min

ਹੋਰ ਪੜ੍ਹੋ : ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਸੈੱਟ ‘ਤੇ ‘ਬਾਪੂ ਜੀ’ ਨਾਲ ਹੋਇਆ ਹਾਦਸਾ, ਪ੍ਰਸ਼ੰਸਕ ਵੀ ਜਤਾ ਰਹੇ ਚਿੰਤਾ

ਜਿਸ ਤੋਂ ਬਾਅਦ ਇੱਕ ਦਿਨ ਨਸ਼ੇ ਦੀ ਓਵਰਡੋਜ਼ ਕਾਰਨ ਨਸ਼ੇੜੀ ਦੀ ਹਾਲਤ ਖਰਾਬ ਹੋ ਜਾਂਦੀ ਹੈ ਅਤੇ ਇਹ ਬੱਚਾ ਫਿਰ ਉਸ ਨੂੰ ਬਚਾਉਣ ਲਈ ਭੱਜ ਦੌੜ ਕਰਦਾ ਹੈ । ਹੁਣ ਤੋਤੀ ਨਾਮ ਦਾ ਇਹ ਬੱਚਾ ਉਸ ਨੂੰ ਬਚਾਉਣ ‘ਚ ਕਾਮਯਾਬ ਹੁੰਦਾ ਹੈ ਜਾਂ ਨਹੀਂ, ਕੀ ਤੋਤੀ ਆਪਣੇ ਨਸ਼ੇੜੀ ਦੋਸਤ ਦੇ ਇਲਾਜ ਦੇ ਲਈ ਵੱਡੀ ਰਕਮ ਇੱਕਠੀ ਕਰ ਪਾਏਗਾ ।

PTC Box Office Movie Lottery,,,-min

ਇਨ੍ਹਾਂ ਸਵਾਲਾਂ ਦਾ ਜਵਾਬ ਮਿਲੇਗੀ।ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਲਾਟਰੀ’ ‘ਚ । ਫ਼ਿਲਮ ਦਾ ਪ੍ਰਸਾਰਣ ਅੱਜ ਰਾਤ ਅੱਠ ਵਜੇ ਪੀਟੀਸੀ ਪੰਜਾਬੀ ‘ਤੇ ਕੀਤਾ ਜਾਵੇਗਾ । ਫ਼ਿਲਮ ਦੇ ਮੁੱਖ ਕਿਰਦਾਰਾਂ ‘ਚ ਰਵਿੰਦਰ ਮੰਡ, ਗੁਰਅਸੀਸ ਸਿੰਘ, ਰਮਨਦੀਪ ਜੱਗਾ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।

 

View this post on Instagram

 

A post shared by PTC Punjabi (@ptcpunjabi)

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network