ਅੱਜ ਰਾਤ ਦੇਖੋ ਪੀਟੀਸੀ ਬਾਕਸ ਆਫ਼ਿਸ ‘ਚ ਨਵੀਂ ਫ਼ਿਲਮ ‘ਸ਼ਰਤ’
ਸ਼ਾਰਟ ਫ਼ਿਲਮਾਂ ਲਈ ਪੀਟੀਸੀ ਨੈੱਟਵਰਕ ਵੱਲੋਂ ਦਿੱਤੇ ਗਏ ਵੱਡੇ ਪਲੇਟਫਾਰਮ ਪੀਟੀਸੀ ਬਾਕਸ ਆਫ਼ਿਸ ਉੱਤੇ ਹਰ ਹਫ਼ਤੇ ਇੱਕ ਨਵੀਂ ਪੰਜਾਬੀ ਫ਼ਿਲਮ ਰਿਲੀਜ਼ ਕੀਤੀ ਜਾਂਦੀ ਹੈ।
ਹੋਰ ਪੜ੍ਹੋ : ਇੱਕ ਕੁੜੀ ਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪ੍ਰੇਰਣਾ ਦਿੰਦੀ ਹੈ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਦਰੜੀ’
ਅੱਜ ਰਾਤ ਜਸਰਾਜ ਸਿੰਘ ਭੱਟੀ ( Jasraj Singh Bhatti ) ਦੀ ਡਾਇਰੈਕਸ਼ਨ ਹੇਠ ਤਿਆਰ ਹੋਈ ਫ਼ਿਲਮ ਸ਼ਰਤ ('Shart')ਦਰਸ਼ਕਾਂ ਦੇ ਸਨਮੁੱਖ ਹੋਵੇਗੀ । ਜਸਰਾਜ ਸਿੰਘ ਭੱਟੀ ਇਸ ਤੋਂ ਪਹਿਲਾਂ ਵੀ ਕਈ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।
ਸਸਪੈਂਸ ਤੇ ਥ੍ਰਿਲਰ ਨਾਲ ਭਰੀ ਇਹ ਫ਼ਿਲਮ ਇੱਕ ਅਮਨ ਨਾਂਅ ਦੇ ਕਿਰਦਾਰ ਦੇ ਆਲੇ ਦੁਆਲੇ ਘੁੰਮਦੀ ਹੈ ਜੋ ਦੋ ਕਰੋੜ ਰੁਪਏ ਪ੍ਰਾਪਤ ਕਰਨ ਦੀ ਸ਼ਰਤ ‘ਚ ਇੱਕ ਸਾਲ ਤੱਕ ਇੱਕ ਕਮਰੇ ‘ਚ ਰਹਿਣ ਲਈ ਸਹਿਮਤ ਹੋ ਜਾਂਦਾ ਹੈ। ਸੋ ਉਸ ਨਾਲ ਹੁੰਦਾ ਕਿ ਹੈ ਇਹ ਜਾਨਣ ਦੇ ਲਈ ਦੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਸ਼ਰਤ' । ਸੋ ਇਸ ਫ਼ਿਲਮ ਦਾ ਅਨੰਦ ਦਰਸ਼ਕ ਅੱਜ ਰਾਤ 7 ਵਜੇ ਪੀਟੀਸੀ ਪੰਜਾਬੀ ਚੈਨਲ ‘ਤੇ ਲੈ ਸਕਦੇ ਨੇ । ਪੀਟੀਸੀ ਬਾਕਸ ਆਫ਼ਿਸ ਦੀਆਂ ਫ਼ਿਲਮਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ ।
View this post on Instagram