ਸੋਮਵਾਰ ਨੂੰ ਵੇਖੋ ਕਾਮੇਡੀ ਸੀਰੀਜ਼ ‘ਜੀ ਜਨਾਬ’ ਦਾ ਨਵਾਂ ਐਪੀਸੋਡ
ਪੀਟੀਸੀ ਪੰਜਾਬੀ ਵੱਲੋਂ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਖ਼ਾਸ ਖਿਆਲ ਰੱਖਿਆ ਜਾ ਰਿਹਾ ਹੈ । ਦਰਸ਼ਕਾਂ ਦੇ ਮਨੋਰੰਜਨ ਦੇ ਲਈ ਪੀਟੀਸੀ ਪੰਜਾਬੀ ‘ਤੇ ਕਾਮੇਡੀ ਸੀਰੀਜ਼ ਦਿਖਾਈਆਂ ਜਾ ਰਹੀਆਂ ਹਨ । ਕਾਮੇਡੀ ਸੀਰੀਜ਼ ‘ਜੀ ਜਨਾਬ’ ਦਾ ਨਵਾਂ ਐਪੀਸੋਡ ਦਿਨ ਸੋਮਵਾਰ, 26 ਅਪ੍ਰੈਲ ਨੂੰ ਦਿਖਾਇਆ ਜਾਵੇਗਾ । ਇਸ ਐਪੀਸੋਡ ‘ਚ ਵੇਖਣ ਨੂੰ ਮਿਲੇਗਾ ਕਿ ਕਿਵੇਂ ਗੁਰਮੁਖ ਨੇ ਸ਼ਿਕਾਇਤ ਲਿਖਵਾਈ ਜੱਗੂ ਨੂੰ ਅੰਦਰ ਕਰਨ ਲਈ ਦਿਲਬਾਗ ਨੇ ਦਸ ਹਜ਼ਾਰ ਰੁਪਏ ਲੈ ਲਏ ।
ਹੋਰ ਪੜ੍ਹੋ : ਬਾਲੀਵੁੱਡ ਅਦਾਕਾਰ ਅਮਿਤ ਮਿਸਤਰੀ ਦਾ ਕਾਰਡਿਕ ਅਰੈਸਟ ਕਾਰਨ ਹੋਇਆ ਦਿਹਾਂਤ
ਸਰਪੰਚ ਦੇ ਕਹਿਣ ‘ਤੇ ਐੱਸ ਐੱਚ ਓ ਨੇ ਥਾਣੇ ਚੋਂ ਬਾਹਰ ਕੱਢ ਦਿੱਤਾ । ਹੁਣ ਕੀ ਹੋਵੇਗਾ ਗੁਰਮੁਖ ਦਾ ਹਾਲ ਇਹ ਜਾਨਣ ਦੇ ਲਈ ਵੇਖੋ ‘ਜੀ ਜਨਾਬ’ ਸਿਰਫ ਪੀਟੀਸੀ ਪੰਜਾਬੀ ‘ਤੇ ਹਰ ਸੋਮਵਾਰ ਤੋਂ ਵੀਰਵਾਰ ਤੱਕ, ਰਾਤ 8:30 ਵਜੇ ।
ਇਸ ਸ਼ੋਅ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਮਾਣ ਸਕਦੇ ਹੋ । ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ‘ਤੇ ਹੋਰ ਵੀ ਕਈ ਕਾਮੇਡੀ ਸ਼ੋਅ ਚਲਾਏ ਜਾ ਰਹੇ ਹਨ ਅਤੇ ਇਨ੍ਹਾਂ ਸ਼ੋਅ ਨੂੰ ਦਰਸ਼ਕਾਂ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ ।
View this post on Instagram