ਥੋੜੀ ਦੇਰ ’ਚ ਦੇਖੋ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦਾ ਗ੍ਰੈਂਡ ਫ਼ਿਨਾਲੇ ਸਿਰਫ ਪੀਟੀਸੀ ਪੰਜਾਬੀ ’ਤੇ

Reported by: PTC Punjabi Desk | Edited by: Rupinder Kaler  |  December 19th 2020 06:37 PM |  Updated: December 19th 2020 06:37 PM

ਥੋੜੀ ਦੇਰ ’ਚ ਦੇਖੋ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦਾ ਗ੍ਰੈਂਡ ਫ਼ਿਨਾਲੇ ਸਿਰਫ ਪੀਟੀਸੀ ਪੰਜਾਬੀ ’ਤੇ

ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦਾ ਗ੍ਰੈਂਡ ਫ਼ਿਨਾਲੇ ਥੋੜੀ ਦੇਰ ਬਾਅਦ ਸ਼ੁਰੂ ਹੋਣ ਜਾ ਰਿਹਾ ਹੈ । ਇਸ ਸ਼ੋਅ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਭਾਗੀਆਂ ਦੇ ਦਿਲਾਂ ਦੀਆਂ ਧੜਕਣਾਂ ਵੱਧਣੀਆਂ ਸ਼ੁਰੂ ਹੋ ਗਈਆਂ ਹਨ, ਕਿਉਂਕਿ ਇਹਨਾਂ ਪ੍ਰਤੀਭਾਗੀਆਂ ‘ਚ ‘ਕੁਸ਼ਾਗਰ ਕਾਲੀਆ, ਅਰਸ਼ ਖ਼ਾਨ, ਅਰੁਨ ਕੁਮਾਰ, ਸੁਹੇਲ ਖ਼ਾਨ, ਐਸ਼ਵਰਿਆ,ਅਭਿਜੀਤ , ਪਰਮਿੰਦਰ ਸਿੰਘ’ ਵਿੱਚੋਂ ਕੋਈ ਇੱਕ ਪ੍ਰਤੀਭਾਗੀ ਹੀ ‘ਵਾਇਸ ਆਫ਼ ਪੰਜਾਬ’ ਦਾ ਖਿਤਾਬ ਆਪਣੇ ਨਾਂਅ ਕਰੇਗਾ ।

vop11

ਹੋਰ ਪੜ੍ਹੋ :

ptc

ਤੁਹਾਨੂੰ ਦੱਸ ਦਿੰਦੇ ਹਾਂ ਕਿ ਮਿਊਜ਼ਿਕ ਦੇ ਇਸ ਮਹਾ ਮੁਕਾਬਲੇ ਦੇ ਗ੍ਰੈਂਡ ਫ਼ਿਨਾਲੇ ਵਿੱਚ ਪਹੁੰਚਣ ਲਈ ਇਹਨਾਂ ਪ੍ਰਤੀਭਾਗੀਆਂ ਨੇ ਬਹੁਤ ਮਿਹਨਤ ਕੀਤੀ ਹੈ । ਜੱਜਾਂ ਦੀ ਹਰ ਕਸੋਟੀ ਤੇ ਖਰੇ ਉਤਰਨ ਤੋਂ ਬਾਅਦ ਇਹ ਪ੍ਰਤੀਭਾਗੀ ਗ੍ਰੈਂਡ ਫਿਨਾਲੇ ਵਿੱਚ ਪਹੁੰਚੇ ਹਨ । ਜੋ ਇਸ ਮੁਕਾਬਲੇ ਵਿੱਚੋਂ ਜਿੱਤੇਗਾ ਉਸ ਦੀ ਕਿਸਮਤ ਦੇ ਤਾਲੇ ਖੁਲ੍ਹ ਜਾਣਗੇ ਕਿਉਂਕਿ ਇਸ ਮੁਕਾਬਲੇ ਵਿਚੋਂ ਜਿੱਤਣ ਤੋਂ ਬਾਅਦ ਇਹਨਾਂ ਮਿਊਜ਼ਿਕ ਦੀ ਦੁਨੀਆਂ ਦੇ ਕਈ ਦਰਵਾਜੇ ਖੁਲ ਜਾਣਗੇ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਮਹਾਮਾਰੀ ਕਰਕੇ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦਾ ਅੰਦਾਜ਼ ਇਸ ਵਾਰ ਕੁਝ ਵੱਖਰਾ ਰਿਹਾ ਹੈ । ਸਰਕਾਰ ਦੀਆਂ ਹਿਦਾਇਤਾਂ ਨੂੰ ਧਿਆਨ ਵਿੱਚ ਰਖਦੇ ਹੋਏ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦੇ ਅਡੀਸ਼ਨ ਵੀ ਆਨਲਾਈਨ ਲਏ ਗਏ ਸਨ । ਸੋ ਦੇਖਣਾ ਨਾ ਭੁੱਲਣਾ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਅੱਜ ਸ਼ਾਮ 6.45 ਵਜੇ ਸਿਰਫ ਪੀਟੀਸੀ ਪੰਜਾਬੀ ’ਤੇ ।

 

View this post on Instagram

 

A post shared by PTC Punjabi (@ptc.network)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network