ਪੀਟੀਸੀ ਪੰਜਾਬੀ ‘ਤੇ ਅੱਜ ਰਾਤ ਵੇਖੋ ‘ਹੁਨਰ ਪੰਜਾਬ ਦਾ ਸੀਜ਼ਨ-2’ ਦਾ ਗ੍ਰੈਂਡ ਫਿਨਾਲੇ, ਪੰਜਾਬੀ ਕਲਾਕਾਰ ਲਗਾਉਣਗੇ ਰੌਣਕਾਂ

Reported by: PTC Punjabi Desk | Edited by: Lajwinder kaur  |  November 06th 2021 06:25 AM |  Updated: November 06th 2021 03:42 PM

ਪੀਟੀਸੀ ਪੰਜਾਬੀ ‘ਤੇ ਅੱਜ ਰਾਤ ਵੇਖੋ ‘ਹੁਨਰ ਪੰਜਾਬ ਦਾ ਸੀਜ਼ਨ-2’ ਦਾ ਗ੍ਰੈਂਡ ਫਿਨਾਲੇ, ਪੰਜਾਬੀ ਕਲਾਕਾਰ ਲਗਾਉਣਗੇ ਰੌਣਕਾਂ

ਪੀਟੀਸੀ ਪੰਜਾਬੀ ਵੱਲੋਂ ਪੰਜਾਬ ਦੇ ਹੁਨਰ ਨੂੰ ਦੁਨੀਆ ਭਰ ‘ਚ ਪਹੁੰਚਾਉਣ ਦੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ । ਪਿਛਲੇ ਸਾਲ ਸ਼ੁਰੂ ਹੋਏ ‘ਹੁਨਰ ਪੰਜਾਬ ਦਾ’ ਸ਼ੋਅ ਦੀ ਸਫਲਤਾ ਤੋਂ ਬਾਅਦ ਇਸੇ ਲੜੀ ਦੇ ਤਹਿਤ ਇਸ ਸਾਲ ਵੀ ਪੀਟੀਸੀ ਪੰਜਾਬੀ ਵੱਲੋਂ ਸ਼ੋਅ ‘ਹੁਨਰ ਪੰਜਾਬ ਦਾ-2’ (Hunar Punjab Da-2) ਸ਼ੁਰੂ ਕੀਤਾ ਗਿਆ । ਇਸ ਸ਼ੋਅ ‘ਚ ਪੰਜਾਬ ਦੇ ਛਿਪੇ ਹੋਏ ਹੁਨਰ ਨੂੰ ਵਿਖਾਇਆ ਜਾਂਦਾ ਹੈ ਅਤੇ ਉਨ੍ਹਾਂ ਸ਼ਖਸੀਅਤਾਂ ਦੇ ਨਾਲ ਮਿਲਾਇਆ ਜਾਂਦਾ ਹੈ,ਜਿਨ੍ਹਾਂ ਨੇ ਆਪਣੇ ਇਸ ਹੁਨਰ ਦੇ ਨਾਲ ਆਪਣੀ ਵੱਖਰੀ ਪਛਾਣ ਹੀ ਨਹੀਂ ਬਣਾਈ, ਬਲਕਿ ਕਈ ਲੋਕਾਂ ਦੇ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਹਨ । ਸਮਾਜ ਲਈ ਅਜਿਹੀ ਸੇਵਾਵਾਂ ਨਿਭਾਈਆਂ ਹਨ ਜਿਸ ਨਾਲ ਲੋੜਵੰਦ ਲੋਕਾਂ ਦੀ ਮਦਦ ਹੋਈ ਹੈ। ਇਹ ਸ਼ੋਅ ਪੜਾਅ ਦਰ ਪੜਾਅ ਅੱਗੇ ਵੱਧਦਾ ਹੋਇਆ ਹੁਣ ਗ੍ਰੈਂਡ ਫਿਨਾਲੇ ਤੱਕ ਪਹੁੰਚ ਚੁੱਕਿਆ ਹੈ ।

inside imge of sunand sharma grand finale of hunar punjab da season 2

ਜੀ ਹਾਂ ਅੱਜ ਰਾਤ 7.00ਵਜੇ ਪੀਟੀਸੀ ਪੰਜਾਬੀ ਚੈਨਲ ਉੱਤੇ ਇਸ ਸ਼ੋਅ ਦਾ ਗ੍ਰੈਂਡ ਫਿਨਾਲੇ ਦਾ ਪ੍ਰਸਾਰਣ ਕੀਤਾ ਜਾਵੇਗਾ। ਜਿਸ ‘ਚ ਉਨ੍ਹਾਂ 12 ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਨ੍ਹਾਂ ਨੇ ਆਪਣੀ ਸੇਵਾਵਾਂ ਦੇ ਨਾਲ ਸਮਾਜ ਲਈ ਵਧੀਆ ਕੰਮ ਕੀਤਾ ਹੈ। ਇਹ ਆਪਣੇ ਆਪ ਵਿੱਚ ਪਹਿਲਾ ਮੌਕਾ ਹੈ ਜਦੋਂ ਗਾਇਕਾ ਅਤੇ ਅਦਾਕਾਰਾ ਸੁਨੰਦਾ ਸ਼ਰਮਾ ਟੀਵੀ ‘ਤੇ ਕਿਸੇ ਸ਼ੋਅ ਦੀ ਮੇਜ਼ਬਾਨੀ ਕਰ ਰਹੀ ਹੈ।

 

 

View this post on Instagram

 

A post shared by PTC Punjabi (@ptcpunjabi)

ਗ੍ਰੈਂਡ ਫਿਨਾਲੇ ‘ਚ ਪੰਜਾਬੀ ਗਾਇਕ ਗਿੱਪੀ ਗਰੇਵਾਲ, The Landers ਗਰੁੱਪ ਵਾਲੇ, ਸਿੰਗਾ ਇਹ ਸਾਰੇ ਹੀ ਕਲਾਕਾਰ ਆਪਣੀ ਸ਼ਾਨਦਾਰ Performance ਦੇ ਨਾਲ ਰੰਗ ਬੰਨਦੇ ਹੋਏ ਨਜ਼ਰ ਆਉਣਗੇ। ਸੋ ਦੇਖਣਾ ਨਾ ਭੁੱਲਣਾ Grand Finale of Hunar Punjab Da Season -2 ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ ।

 

View this post on Instagram

 

A post shared by PTC Punjabi (@ptcpunjabi)

 

 

View this post on Instagram

 

A post shared by PTC Punjabi (@ptcpunjabi)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network