ਇਸ ਵਾਰ ‘ਹਾਲੀਵੁੱਡ ਇਨ ਪੰਜਾਬੀ’ ‘ਚ ਦੇਖੋ ਹਾਲੀਵੁੱਡ ਫ਼ਿਲਮ ‘ਟਰਮੀਨੇਟਰ ਸੈਲਵੇਸ਼ਨ’ ਸਿਰਫ਼ ਪੀਟੀਸੀ ਪੰਜਾਬੀ ਚੈਨਲ ‘ਤੇ
ਪੀਟੀਸੀ ਨੈੱਟਵਰਕ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਦੇ ਲਈ ਕੁਝ ਨਾ ਕੁਝ ਨਵਾਂ ਤੇ ਵੱਖਰੇ ਉਪਰਾਲਾ ਕਰਦਾ ਰਹਿੰਦਾ ਹੈ। ਜਿਸ ਦੇ ਚੱਲਦੇ ‘ਹਾਲੀਵੁੱਡ ਇਨ ਪੰਜਾਬੀ’ ਨਾਂਅ ਦੀ ਨਵੀਂ ਲੜੀ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਕਾਰਵਾਂ ‘ਚ ਯਾਦਗਾਰੀ ਹਾਲੀਵੁੱਡ ਫਿਲਮਾਂ ਪੀਟੀਸੀ ਪੰਜਾਬੀ ਗੋਲਡ ਤੇ ਪੀਟੀਸੀ ਪੰਜਾਬੀ ਚੈਨਲ ਉੱਤੇ ਪੰਜਾਬੀ ਭਾਸ਼ਾ ਵਿੱਚ ਵਿਖਾਈਆਂ ਜਾ ਰਹੀਆਂ ਨੇ । ਜਿਸ ਦੇ ਚੱਲਦੇ ਇਸ ਵਾਰ ਹਾਲੀਵੁੱਡ ਫ਼ਿਲਮ ‘ਟਰਮੀਨੇਟਰ ਸੈਲਵੇਸ਼ਨ’ (Terminator Salvation) ਦੇਖਣ ਨੂੰ ਮਿਲੇਗੀ। ਇਸ ਸ਼ਨੀਵਾਰ ਯਾਨੀਕਿ 19 ਜੂਨ ਨੂੰ ਧਮਾਕੇਦਾਰ ਐਕਸ਼ਨ ਵਾਲੀ ਇਹ ਫ਼ਿਲਮ ਦੇਖਣ ਨੂੰ ਮਿਲੇਗੀ।
: ਐਕਟਰੈੱਸ ਤਾਨੀਆ ਦਾ ਇਹ ਵੀਡੀਓ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਦਿਲਕਸ਼ ਅਦਾਵਾਂ ਬਿਖੇਰਦੀ ਆਈ ਨਜ਼ਰ, ਦੇਖੋ ਵੀਡੀਓ
ਸੋ ਦੇਖਣਾ ਨਾ ਭੁੱਲਣਾ ‘ਟਰਮੀਨੇਟਰ ਸੈਲਵੇਸ਼ਨ’ ਫ਼ਿਲਮ ਇਸ ਸ਼ਨੀਵਾਰ ਰਾਤ 9 ਵਜੇ ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ । ਇਸ ਲੜੀਵਾਰ ਦੇ ਤਹਿਤ ਜਿਵੇਂ ਸਪਾਈਡਰ-ਮੈਨ ਦੇ ਪਹਿਲੇ, ਦੂਜਾ ਤੇ ਤੀਜੇ ਭਾਗ, ਸਾਲਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀਆਂ ਨੇ।
ਪ੍ਰਸ਼ੰਸਕ ਇਨ੍ਹਾਂ ਹਾਲੀਵੁੱਡ ਫ਼ਿਲਮ ਨੂੰ ਆਪਣੀ ਮਾਂ ਬੋਲੀ ਪੰਜਾਬੀ ਭਾਸ਼ਾ ‘ਚ ਦੇਖ ਕੇ ਬਹੁਤ ਖ਼ੁਸ਼ ਨੇ। ਆਉਣ ਵਾਲੇ ਸਮੇਂ ‘ਚ ਦਰਸ਼ਕਾਂ ਨੂੰ ‘Hollywood In Punjabi’ ‘ਚ ਸਟੂਅਰਟ ਲਿਟਲ, ਜੁਮਾਂਜੀ ਵਰਗੀਆਂ ਕਈ ਹੋਰ ਸੁਪਰ ਹਿੱਟ ਹਾਲੀਵੁੱਡ ਫ਼ਿਲਮਾਂ ਪੰਜਾਬੀ ਭਾਸ਼ਾ ਵਿਚ ਦੇਖਣ ਨੂੰ ਮਿਲੇਗੀਆਂ ।