ਪੀਟੀਸੀ ਪੰਜਾਬੀ ‘ਤੇ ਵੇਖੋ ‘ਸਟੈਂਡ ਅੱਪ ‘ਤੇ ਪਾਓ ਖੱਪ ਸੀਜ਼ਨ-2’, ਕਾਮੇਡੀਅਨ ਗੁਰਲਾਭ ਅਤੇ ਸੱਤਾ ਪਰਵਿੰਦਰ ਸਿੰਘ ਨਾਲ ਲਗਾਉਣਗੇ ਰੌਣਕਾਂ
ਅੱਜ ਦੀ ਇਸ ਤਣਾਅ ਭਰੀ ਜ਼ਿੰਦਗੀ ‘ਚ ਹਰ ਕੋਈ ਪ੍ਰੇਸ਼ਾਨ ਹੈ । ਰੋਜ਼ਾਨਾ ਦੀ ਇਸ ਟੈਨਸ਼ਨ ਤੋਂ ਨਿਜ਼ਾਤ ਪਾਉਣ ਦੇ ਲਈ ਹਰ ਕੋਈ ਖੁਸ਼ੀ ਅਤੇ ਸਕੂਨ ਦੇ ਪਲਾਂ ਨੂੰ ਲੱਭਦਾ ਹੈ । ਅਜਿਹੇ ‘ਚ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਖ਼ਾਸ ਖਿਆਲ ਰੱਖ ਰਿਹਾ ਹੈ ਅਤੇ ਹਾਸਿਆਂ ਦੇ ਰੰਗਾਂ ਦੇ ਨਾਲ ਭਰਪੂਰ ਮਿਆਰੀ ਪ੍ਰੋਗਰਾਮ ਪੇਸ਼ ਕਰ ਰਿਹਾ ਹੈ ।ਪੀਟੀਸੀ ਪੰਜਾਬੀ ‘ਤੇ ‘ਸਟੈਂਡ ਅੱਪ ‘ਤੇ ਪਾਓ ਖੱਪ ਸੀਜ਼ਨ-2’ (Stand Up Te Paao Khapp Season 2) ਚੱਲ ਰਿਹਾ ਹੈ ।
ਹੋਰ ਪੜ੍ਹੋ : ਬਾਲੀਵੁੱਡ ਤੋਂ ਸਾਹਮਣੇ ਆਈ ਇੱਕ ਹੋਰ ਮੰਦਭਾਗੀ ਖ਼ਬਰ, ਨਹੀਂ ਰਹੀ ਇਹ ਅਦਾਕਾਰਾ
ਇਸ ਸੀਜ਼ਨ ‘ਚ ਹੋਸਟ ਪਰਵਿੰਦਰ ਸਿੰਘ, ਸੱਤਾ ਅਤੇ ਗੁਰਲਾਭ ਸਿੰਘ ਆਪਣੀਆਂ ਹਾਸੋਹੀਣੀਆਂ ਗੱਲਾਂ ਦੇ ਨਾਲ ਸਭ ਨੂੰ ਹਸਾ ਰਹੇ ਹਨ । ਅੱਜ ਦੇ ਇਸ ਐਪੀਸੋਡ ‘ਚ ਵੀ ਸੱਤਾ ਅਤੇ ਗੁਰਲਾਭ ਆਪਣੇ ਕਾਮੇਡੀ ਪੰਚਜ਼ ਦੇ ਨਾਲ ਤੁਹਾਨੂੰ ਸਭ ਨੂੰ ਹਸਾ ਹਸਾ ਦੂਹਰਾ ਕਰ ਦੇਣਗੇ ।
ਹੋਰ ਪੜ੍ਹੋ : ਬਾਲੀਵੁੱਡ ਤੋਂ ਸਾਹਮਣੇ ਆਈ ਇੱਕ ਹੋਰ ਮੰਦਭਾਗੀ ਖ਼ਬਰ, ਨਹੀਂ ਰਹੀ ਇਹ ਅਦਾਕਾਰਾ
ਤੁਸੀਂ ਵੀ ਇਸ ਸ਼ੋਅ ਦਾ ਅਨੰਦ ਪੀਟੀਸੀ ਪੰਜਾਬੀ ‘ਤੇ ਹਰ ਸੋਮਵਾਰ ਤੋਂ ਵੀਰਵਾਰ, ਰਾਤ 8 ਵਜੇ ਮਾਣ ਸਕਦੇ ਹੋ । ਜੇ ਇਸ ਸ਼ੋਅ ਨੂੰ ਤੁਸੀਂ ਪੀਟੀਸੀ ਪੰਜਾਬੀ ‘ਤੇ ਮਿਸ ਕਰ ਦਿੱਤਾ ਹੈ ਅਤੇ ਚਾਹੁੰਦੇ ਹੋ ਕਿ ਇਹ ਸ਼ੋਅ ਤੁਹਾਨੂੰ ਵੇਖਣ ਨੂੰ ਦੁਬਾਰਾ ਮਿਲੇ ਤਾਂ ਤੁਸੀਂ ਪੀਟੀਸੀ ਪਲੇਅ ਐਪ ਅਤੇ ਪੀਟੀਸੀ ਪੰਜਾਬੀ ਦੇ ਯੂ-ਟਿਊਬ ਚੈਨਲ ‘ਤੇ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਇਸ ਸ਼ੋਅ ਦੇ ਐਪੀਸੋਡ ਵੇਖ ਸਕਦੇ ਹੋ ।
ਦੱਸ ਦਈਏ ਕਿ ਪੀਟੀਸੀ ਪੰਜਾਬੀ ‘ਤੇ ਇਸ ਤੋਂ ਪਹਿਲਾਂ ਸਟੈਂਡ ਅੱਪ ‘ਤੇ ਪਾਓ ਖੱਪ ਪ੍ਰਸਾਰਿਤ ਕੀਤਾ ਗਿਆ ਸੀ ਅਤੇ ਪਿਛਲੇ ਸੀਜ਼ਨ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।