ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੇ 85ਵੇਂ ਜਨਮ ਦਿਨ ਦੇ ਮੌਕੇ ‘ਤੇ ਦੇਖੋ ਖ਼ਾਸ ਪੇਸ਼ਕਸ਼ 23 ਜੁਲਾਈ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਨਿਊਜ਼ ਚੈਨਲ ‘ਤੇ
‘ਲੋਕਾਂ ਮੇਰੇ ਗੀਤ ਸੁਣ ਲਏ
ਮੇਰਾ ਦੁੱਖ ਨਾ ਕਿਸੇ ਨੇ ਜਾਣਿਆ
ਲੱਖਾਂ ਮੇਰੇ ਸੀਸ ਚੁੰਮ ਗਏ
ਪਰ ਮੁੱਖੜਾ ਨਾ ਕਿਸੇ ਵੀ ਪਛਾਣਿਆ’
ਬਿਰਹਾ ਦਾ ਸੁਲਤਾਨ ‘ਸ਼ਿਵ ਕੁਮਾਰ ਬਟਾਲਵੀ’ ਜਿਹਨਾਂ ਨੇ ਪੰਜਾਬੀ ਸਾਹਿਤ ਨੂੰ ਬਹੁਤ ਅਣਮੁੱਲੀਆਂ ਲਿਖਤਾਂ ਦਿੱਤੀਆਂ ਨੇ। ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਦੁੱਖ, ਨਿੱਜੀ ਦਰਦ ਅਤੇ ਵਿਛੋੜੇ ਦੇ ਦੁਆਲੇ ਕੇਂਦਰਿਤ ਹੈ। ਸ਼ਿਵ ਕੁਮਾਰ ਬਟਾਲਵੀ ਨੂੰ ‘ਬਿਰਹਾ ਦਾ ਕਵੀ’ ਵੀ ਕਿਹਾ ਜਾਂਦਾ ਹੈ। ਜ਼ਿੰਦਗੀ ਦੇ ਦਰਦ ਤੇ ਕੁਦਰਤ ਦੀ ਤਾਰੀਫ ਨੂੰ ਉਨ੍ਹਾਂ ਨੇ ਆਪਣੀ ਕਲਮ ‘ਚ ਭਿੱਜੇ ਸ਼ਬਦਾਂ ਨੂੰ ਬਾਖੂਬੀ ਦੇ ਨਾਲ ਬਿਆਨ ਕੀਤਾ ਹੈ। 23 ਜੁਲਾਈ ਨੂੰ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੇ 85ਵੇਂ ਜਨਮ ਦਿਨ ਦੇ ਮੌਕੇ ਤੇ ਪੀਟੀਸੀ ਵੱਲੋਂ ਖ਼ਾਸ ਪੇਸ਼ਕਸ਼ ਪੇਸ਼ ਕੀਤੀ ਜਾ ਰਹੀ ਹੈ।
ਹੋਰ ਪੜ੍ਹੋ : ਅੱਜ ਹੈ ਹਾਰਬੀ ਸੰਘਾ ਦੀ ਧੀ ਸੁਖਲੀਨ ਸੰਘਾ ਦਾ ਜਨਮਦਿਨ, ਐਕਟਰ ਨੇ ਪਿਆਰੀ ਜਿਹੀ ਪੋਸਟ ਪਾ ਕੇ ਧੀ ਰਾਣੀ ਲਈ ਮੰਗੀਆਂ ਅਸੀਸਾਂ
ਜੀ ਹਾਂ ਇਸ ਖ਼ਾਸ ਪੇਸ਼ਕਸ਼ ‘ਚ ਦਰਸ਼ਕ ਸ਼ਿਵ ਕੁਮਾਰ ਬਟਾਲਵੀ ਤੇ ਸੁਰਜੀਤ ਪਾਤਰ ਦਰਮਿਆਨ ਹੋਈਆਂ 7 ਮੁਲਾਕਾਤਾਂ ਨੂੰ ਦੇਖ ਸਕਣਗੇ |
ਸੋ ਦੇਖਣਾ ਨਾ ਭੁੱਲਣਾ ਇਹ ਖ਼ਾਸ ਪੇਸ਼ਕਸ਼ 23 ਜੁਲਾਈ,ਦਿਨ ਸ਼ੁੱਕਰਵਾਰ 2 ਵਜੇ ਅਤੇ ਰਾਤ 10:30 ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ। ਇਸ ਤੋਂ ਇਲਾਵਾ 23 ਜੁਲਾਈ ਨੂੰ ਪੀਟੀਸੀ ਨਿਊਜ਼ ਚੈਨਲ ਉੱਤੇ 12:30 ਵਜੇ ਤੇ ਸ਼ਾਮ 6:30 ਵਜੇ ਇਸ ਖ਼ਾਸ ਪੇਸ਼ਕਸ਼ ਨੂੰ ਦੇਖ ਸਕਣਗੇ।
View this post on Instagram