ਸਿਰਜਨਹਾਰੀਆਂ ਨੂੰ ਸਲਾਮ ਕਰਦਾ ਪ੍ਰੋਗਰਾਮ 'ਸਿਰਜਨਹਾਰੀ'
ਸਿਰਜਨਹਾਰੀ 'ਚ ਇਸ ਵਾਰ ਵੇਖੋ ਦੋ ਅਜਿਹੀਆਂ ਔਰਤਾਂ ਦੀ ਕਹਾਣੀ ।ਜਿਨ੍ਹਾਂ ਨੇ ਸਮਾਜ 'ਚ ਨਾ ਸਿਰਫ ਖੁਦ ਸਨਮਾਨ ਜਨਕ ਜ਼ਿੰਦਗੀ ਬਤੀਤ ਕੀਤੀ ।ਬਲਕਿ ਉਹ ਹੋਰਨਾਂ ਔਰਤਾਂ ਨੂੰ ਵੀ ਸਮਾਜ 'ਚ ਸਿਰ ਉਚਾ ਕਰਕੇ ਜਿਉਣਾ ਸਿਖਾ ਰਹੀਆਂ ਨੇ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸਿੱਦਕ ਦੀ ਪੱਕੀ ਬੀਬੀ ਸਵਿੰਦਰ ਕੌਰ ਦੀ । ਜੋ ਖੁਦ ਤਾਂ ਜ਼ਿਆਦਾ ਪੜੇ ਲਿਖ ਨਹੀਂ ਸਕੇ ਕਿਉਂਕਿ ਸੇਵਾ ਦੀ ਭਾਵਨਾ ਉਨ੍ਹਾਂ ਦੇ ਮਨ 'ਚ ਸੀ' ਜਿਸ ਦੇ ਚੱਲਦਿਆਂ ਉਨ੍ਹਾਂ ਨੇ ਬੱਚਿਆਂ ਨੂੰ ਮੁਫਤ ਸਿੱਖਿਆ ਦਾ ਬੀੜਾ ਚੁੱਕਿਆ ਅਤੇ ਉਨ੍ਹਾਂ ਵੱਲੋਂ ਕਪੂਰਥਲਾ 'ਚ ਲੌਰਡ ਕ੍ਰਿਸ਼ਨਾ ਪੋਲੀਟੈਕਨਿਕ ਕਾਲਜ ਕਪੂਰਥਲਾ 'ਚ ਖੋਲਿਆ ਗਿਆ ।
ਹੋਰ ਵੇਖੋ : ਹੋਣਹਾਰ ਨਾਰੀਆਂ ਨੂੰ ਸਨਮਾਨਿਤ ਕਰਦਾ ਸ਼ੋਅ “ਸਿਰਜਨਹਾਰੀ” ਹੋਵੇਗੀ ਪੀਟੀਸੀ ਪੰਜਾਬੀ ਦੀ ਖਾਸ ਪੇਸ਼ਕਸ਼
sirjanhaari
ਜਿੱਥੇ ਬੱਚਿਆਂ ਨੂੰ ਫਰੀ ਸਿੱਖਿਆ ਮੁਹੱਈਆ ਕਰਵਾਈ ਜਾਂਦੀ ਹੈ । ਇਸ ਕਾਲਜ 'ਚ ਉਹ ਜ਼ਰੂਰਤਮੰਦ ਬੱਚਿਆਂ ਲਈ ਕਈ ਸਹੂਲਤਾਂ ਦੇ ਰਹੇ ਨੇ । ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਕਸਦ ਹੈ ਕਿ ਜਿਸ ਤਰ੍ਹਾਂ ਉਹ ਉਚੇਰੀ ਸਿੱਖਿਆ ਹਾਸਲ ਕਰਨ ਤੋਂ ਵਾਂਝੇ ਰਹਿ ਗਏ ਸਨ ਉਹ ਨਹੀਂ ਚਾਹੁੰਦੇ ਕਿ ਕੋਈ ਹੋਰ ਵੀ ਸਿੱਖਿਆ ਤੋਂ ਵਾਂਝਾ ਰਹੇ । ਇਸੇ ਮਕਸਦ ਨਾਲ ਉਨ੍ਹਾਂ ਨੇ ਆਉਣ ਵਾਲੀਆਂ ਪੀੜੀਆਂ ਲਈ ਇੱਕ ਅਜਿਹਾ ਅਦਾਰਾ ਖੋਲਿਆ ਹੈ ਜਿਸ ਦੇ ਜ਼ਰੀਏ ਉਹ ਅਨੇਕਾਂ ਹੀ ਅਜਿਹੇ ਜ਼ਰੂਰਤਮੰਦ ਬੱਚਿਆਂ ਨੂੰ ਸਿੱਖਿਆ ਮੁੱਹਈਆ ਕਰਵਾ ਰਹੇ ਨੇ । ਉਹ ਇਸ ਅਦਾਰੇ ਦੇ ਚੇਅਰਪਰਸਨ ਹਨ ।ਇਸ ਅਦਾਰੇ ਦੇ ਜ਼ਰੀਏ ਉਹ ਹਰ ਪਾਸੇ ਵਿੱਦਿਆ ਦਾ ਚਾਨਣ ਫੈਲਾ ਰਹੇ ਨੇ ।
sirjanhaari
ਸਿਰਜਨਹਾਰੀ 'ਚ ਇਸ ਤੋਂ ਇਲਾਵਾ ਤੁਹਾਨੂੰ ਮਿਲਾਵਾਂਗੇ ਵੇਟ ਲਿਫਟਿੰਗ,ਰੈਸਲਿੰਗ ਅਤੇ ਬਾਕਸਿੰਗ 'ਚ ਪਛਾਣ ਬਨਾਉਣ ਵਾਲੀ ਸੀਮਾ ਥਾਪਰ ਨਾਲ ।ਜਿਨ੍ਹਾਂ ਨੇ ਬਾਨਵੇਂ ਦੇ ਦਹਾਕੇ 'ਚ ਬਰੋਂਜ ਮੈਡਲ ਜਿੱਤਿਆ । ਜਦੋਂ ਉਹ ਜਿੱਤੇ ਤਾਂ ਹਮਦਰਦਾਂ ਨੇ ਉਨ੍ਹਾਂ ਨਾਲ ਹਮਦਰਦੀ ਜਤਾਈ ਕਿ ਆਪਣੀ ਇੱਜ਼ਤ ਨੂੰ ਦਾਅ 'ਤੇ ਨੌਕਰੀ ਲੱਗ ਸਕਦੀ ਹੈ ਪਰ ਉਨ੍ਹਾਂ ਨੇ ਅਜਿਹੇ ਲੋਕਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਅਤੇ ਅੱਜ ਅਜਿਹੀਆਂ ਲੜਕੀਆਂ ਨੂੰ ਟਰੇਨਿੰਗ ਦੇ ਰਹੇ ਨੇ ਜੋ ਖੇਡਾਂ ਦੇ ਖੇਤਰ 'ਚ ਅੱਗੇ ਵੱਧਣਾ ਚਾਹੁੰਦੀਆਂ ਨੇ । ਉਹ ਮੁਫਤ 'ਚ ਕੁੜੀਆਂ ਨੂੰ ਟਰੇਨਿੰਗ ਦੇ ਰਹੇ ਨੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਜੋ ਪ੍ਰੇਸ਼ਾਨੀਆਂ ਉਨ੍ਹਾਂ ਨੂੰ ਝੱਲਣੀਆਂ ਪਈਆਂ ਉਹ ਪੈਸੇ ਦੀ ਕਮੀ ਕਾਰਨ ਹੋਰਨਾਂ ਨੂੰ ਵੀ ਝੱਲਣੀਆਂ ਪੈਣ । ਇਨਾਂ ਸਿਰਜਨਹਾਰੀਆਂ ਨੂੰ ਸਲਾਮ ਕਰਦਾ ਪ੍ਰੋਗਰਾਮ ਵੇਖਣਾ ਨਾ ਭੁੱਲਣਾ ਸ਼ਨੀਵਾਰ ਸ਼ਾਮ ਨੂੰ ਸੱਤ ਵਜੇ ਪੀਟੀਸੀ ਪੰਜਾਬੀ 'ਤੇ ।