ਸਿੱਧੂ ਮੂਸੇਵਾਲਾ ਦੇ ਜਨਮਦਿਨ 'ਤੇ ਉਸ ਦੀ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਭਾਵੁਕ ਵੀਡੀਓ, ਵੇਖੋ

Reported by: PTC Punjabi Desk | Edited by: Pushp Raj  |  June 11th 2022 01:42 PM |  Updated: June 11th 2022 01:48 PM

ਸਿੱਧੂ ਮੂਸੇਵਾਲਾ ਦੇ ਜਨਮਦਿਨ 'ਤੇ ਉਸ ਦੀ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਭਾਵੁਕ ਵੀਡੀਓ, ਵੇਖੋ

Sidhu Moose Wala Birth Anniversary: ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ, ਜਿਸ ਦੀ 29 ਮਈ ਨੂੰ ਮਾਨਸਾ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਸ਼ਨੀਵਾਰ, 11 ਜੂਨ ਨੂੰ 29 ਸਾਲ ਦੇ ਹੋਣ ਵਾਲੇ ਸਨ। ਅੱਜ ਉਨ੍ਹਾਂ ਦੇ ਜਨਮਦਿਨ 'ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ , ਸਾਥੀ ਕਲਾਕਾਰ ਤੇ ਫੈਨਜ਼ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਸਿੱਧੂ ਮੂਸੇਵਾਲਾ ਦੇ ਜਨਮਦਿਨ 'ਤੇ ਉਸ ਦੀ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ ਨੂੰ ਵੇਖ ਉਨ੍ਹਾਂ ਦੇ ਫੈਨਜ਼ ਭਾਵੁਕ ਹੋ ਗਏ।

ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਅਕਾਉਂਟ ਉੱਤੇ ਪਰਿਵਾਰ ਵੱਲੋਂ ਸਾਂਝੀ ਕੀਤੀ ਗਈ ਇਹ ਵੀਡੀਓ ਤੁਹਾਨੂੰ ਬੇਹੱਦ ਭਾਵੁਕ ਕਰ ਦੇਵੇਗੀ। ਇਸ ਭਾਵੁਕ ਕਰ ਦੇਣ ਵਾਲੀ ਵੀਡੀਓ ਦੀ ਸ਼ੁਰੂਆਤ ਸਿੱਧੂ ਮੂਸੇਵਾਲਾ ਵੱਲੋਂ ਆਪਣੀ ਮਾਂ ਚਰਨ ਕੌਰ ਨੂੰ ਜੱਫੀ ਪਾਉਣ ਨਾਲ ਹੁੰਦੀ ਹੈ। ਵੀਡੀਓ 'ਚ ਮੂਸੇਵਾਲਾ ਆਪਣੀ ਮਾਂ ਨੂੰ ਗਲੇ ਲਗਾ ਕੇ ਰੋਂਦਾ ਵੀ ਦਿਖਾਈ ਦੇ ਰਿਹਾ ਹੈ। ਇਸ ਤੋਂ ਇਲਾਵਾ, ਵੀਡੀਓ ਵਿੱਚ ਸਿੱਧੂ ਮੂਸੇ ਵਾਲਾ ਦੇ ਬਚਪਨ ਦੇ ਸਫ਼ਰ ਦੀ ਇੱਕ ਝਲਕ ਦਿਖਾਈ ਗਈ ਹੈ।

ਇਸ ਵੀਡੀਓ ਉੱਤੇ " Happy Birthday Sidhu Moose Wala " ਲਿਖਿਆ ਹੋਇਆ ਹੈ। ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਹੁਣ ਉਸ ਦੇ ਦੇਹਾਂਤ ਮਗਰੋਂ ਉਸ ਦੇ ਮਾਪੇ ਇੱਕਲੇ ਰਹਿ ਹੈ ਗਏ ਹਨ, ਉਸ ਦੇ ਪਿੰਡ ਮੂਸਾ ਵਿਖੇ ਉਸ ਦੀ ਹਵੇਲੀ ਸੂੰਨੀ ਪਈ ਹੋਈ ਹੈ।

ਇਸ ਤੋਂ ਪਹਿਲਾਂ ਮਰਹੂਮ ਪੰਜਾਬੀ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਲੋਕਾਂ ਨੂੰ ਫਰਜ਼ੀ ਸੂਚਨਾਵਾਂ ਦਾ ਸ਼ਿਕਾਰ ਨਾ ਹੋਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਮਰਹੂਮ ਪੰਜਾਬੀ ਗਾਇਕ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ 'ਤੇ ਸਾਰੇ ਪ੍ਰਮੁੱਖ ਅਪਡੇਟਸ ਅਤੇ ਜਾਣਕਾਰੀ ਸ਼ੇਅਰ ਕੀਤੀ ਜਾਵੇਗੀ।

Sidhu Moose Wala's Instagram account shares glimpse of late singer's childhood on his birthday

ਹੋਰ ਪੜ੍ਹੋ :Sidhu Moose Wala birth anniversary! 29 ਸਾਲਾ ਦਾ ਹੋਣ ਤੋਂ ਪਹਿਲਾਂ ਹੀ 29 ਮਈ ਨੂੰ ਦੁਨੀਆ ਨੂੰ ਕਿਹਾ ਅਲਵਿਦਾ

ਨਾਂ ਮਹਿਜ਼ ਸਿੱਧੂ ਮੂਸੇਵਾਲੇ ਦਾ ਪਰਿਵਾਰ ਬਲਕਿ ਉਸ ਦੇ ਦੋਸਤ ਵੀ, ਦੁਨੀਆ ਭਰ ਵਿੱਚ ਉਸ ਦੇ ਪ੍ਰਸ਼ੰਸਕਾਂ ਤੋਂ ਇਲਾਵਾ ਕਈ ਮਸ਼ਹੂਰ ਹਸਤੀਆਂ ਵੀ ਉਸ ਨੂੰ ਯਾਦ ਕਰ ਰਹੀਆਂ ਹਨ ਅਤੇ 'ਲਜੈਂਡ' ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਰਹੀਆਂ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network