ਪੀਟੀਸੀ ਪੰਜਾਬੀ 'ਤੇ 'ਸ਼ਤਰੰਜ' ਗੀਤ ਦਾ ਵਰਲਡ ਪ੍ਰੀਮੀਅਰ ,ਗੀਤ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ 

Reported by: PTC Punjabi Desk | Edited by: Shaminder  |  October 06th 2018 08:07 AM |  Updated: October 06th 2018 08:07 AM

ਪੀਟੀਸੀ ਪੰਜਾਬੀ 'ਤੇ 'ਸ਼ਤਰੰਜ' ਗੀਤ ਦਾ ਵਰਲਡ ਪ੍ਰੀਮੀਅਰ ,ਗੀਤ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ 

ਗਗਨ ਕੋਕਰੀ ਦਾ ਗੀਤ 'ਸ਼ਤਰੰਜ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ 'ਚ ਉਨ੍ਹਾਂ ਨੇ ਸ਼ਤਰੰਜ ਖੇਡ ਦਾ ਜ਼ਿਕਰ ਕਰਦਿਆਂ ਹੋਇਆਂ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਹਮਣੇ ਵਾਲਾ ਜਿਸ ਤਰ੍ਹਾਂ ਦਾ ਵਰਤਾਉ ਕਰਦਾ ਹੈ ਉਹ ਵੀ ਸਾਹਮਣੇ ਵਾਲੇ ਨਾਲ ਉਸ ਤਰ੍ਹਾਂ ਦਾ ਹੀ ਵਰਤਾਉ ਕਰਦੇ ਹਨ ।ਪੀਟੀਸੀ ਪੰਜਾਬੀ 'ਤੇ ਗਗਨ ਕੋਕਰੀ ਦਾ ਨਵਾਂ ਗੀਤ 'ਸ਼ਤਰੰਜ' ਦਾ ਵਰਲਡ ਪ੍ਰੀਮੀਅਰ ਹੋ ਚੁੱਕਿਆ ਹੈ ਅਤੇ ਗਗਨ ਕੋਕਰੀ ਦੇ ਇਸ ਨਵੇਂ ਗੀਤ ਨੂੰ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

ਹੋਰ ਵੇਖੋ : ਗਗਨ ਕੋਕਰੀ ਆ ਰਹੇ ਹਨ ਬਰੈਮਪਟਨ ਵਿੱਚ ਧਮਾਲਾਂ ਪਾਉਣ ਲਈ, ਵੇਖੋ ਇਹ ਵੀਡੀਓ

https://www.youtube.com/watch?v=csuNwvf6qsU

ਇਸ ਗੀਤ 'ਚ ਦਿਮਾਗ ਦੀ ਖੇਡ ਸ਼ਤਰੰਜ ਦੀ ਗੱਲ ਕੀਤੀ ਹੈ ।ਸ਼ਤਰੰਜ ਇੱਕ ਅਜਿਹੀ ਖੇਡ ਹੈ ਜਿਸ ਨੂੰ ਦਿਮਾਗ ਨਾਲ ਖੇਡ ਕੇ ਸ਼ਹਿ ਅਤੇ ਮਾਤ ਦਿੱਤੀ ਜਾਂਦੀ ਹੈ ।ਇਸ ਗੀਤ ਦਾ ਵੀਡਿਓ ਰਾਹੁਲ ਦੱਤਾ ਨੇ ਬਣਾਇਆ ਹੈ ਜਦਕਿ ਸੰਗੀਤ ਦਿੱਤਾ ਹੈ ਗੋਲਡ ਗਿੱਲ ਨੇ।ਇਸ ਗੀਤ ਦੇ ਵੀਡਿਓ ਨੂੰ ਪ੍ਰੋਡਿਊਸ ਕੀਤਾ ਹੈ ਸੁਮਿਤ ਸਿੰਘ ਨੇ।ਇਸ ਗੀਤ ਦਾ ਐਕਸਕਲਿਊਸਿਵ ਵੀਡਿਓ ਨੂੰ ਤੁਸੀਂ ਪੀਟੀਸੀ ਪੰਜਾਬੀ 'ਤੇ ਵੇਖ ਸਕਦੇ ਹੋ ।

ਗਗਨ ਕੋਕਰੀ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ਅਤੇ ਹੁਣ ਉਹ ਮੁੜ ਤੋਂ ਆਪਣੇ ਇਸ ਨਵੇਂ ਗੀਤ ਨਾਲ ਸਰੋਤਿਆਂ ਦੇ ਰੁਬਰੂ ਹੋਏ ਨੇ ।ਇਸ ਗੀਤ ਨੂੰ ਹੁਣ ਤੱਕ ਲੱਖਾਂ ਦੀ ਗਿਣਤੀ 'ਤੇ ਯੂਟਿਊਬ 'ਤੇ ਵੀ ਲੋਕ ਵੇਖ ਚੁੱਕੇ ।ਸੋ ਤੁਸੀਂ ਪੰਜਾਬੀ ਗੀਤਾਂ ਅਤੇ ਮਨੋਰੰਜਨ ਦੀਆਂ ਦੁਨੀਆ ਨਾਲ ਸਬੰਧਤ ਤਾਜ਼ਾ ਖਬਰਾਂ ਅਤੇ ਅਪਡੇਟਸ ਜਾਨਣਾ ਚਾਹੁੰਦੇ ਹੋ ਤਾਂ ਵੇਖਦੇ ਰਹੋ ਪੀਟੀਸੀ ਪੰਜਾਬੀ ।ਜਿੱਥੇ ਮਨੋਰੰਜਨ ਦੀ ਦੁਨੀਆ ਨਾਲ ਜੁੜੀ ਹਰ ਖਬਰ ਤੁਹਾਨੂੰ ਮਿਲੇਗੀ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network