ਪੰਜਾਬੀਸ ਦਿਸ ਵੀਕ ‘ਚ ਇਸ ਵਾਰ ਹੋਵੇਗਾ ਜਾਣਕਾਰੀ ਅਤੇ ਮਨੋਰੰਜਨ ਦਾ ਫੁਲ ਡੋਜ਼
ਪੰਜਾਬੀਸ ਦਿਸ ਵੀਕ ਦੇ ਇਸ ਐਪੀਸੋਡ ‘ਚ ਅਸੀਂ ਤੁਹਾਨੂੰ ਵਿਖਾਵਾਂਗੇ ਕੁਝ ਦਿਲਚਸਪ ਜਾਣਕਾਰੀਆਂ ।ਇਸ ਵਾਰ ਦਾ ਐਪੀਸੋਡ ਵੀ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਹੋਣ ਜਾ ਰਿਹਾ ਹੈ । ਇਸ ਐਪੀਸੋਡ ‘ਚ ਅਸੀਂ ਤੁਹਾਨੂੰ ਦਿਖਾਵਾਂਗੇ ਇੱਕ ਅਜਿਹੇ ਉਮਰ ਦਰਾਜ਼ ਸ਼ਖਸੀਅਤ ਬਾਰੇ । ਜੋ ਕਿ ਵਡੇਰੀ ਉਮਰ ਦਾ ਹੋਣ ਦੇ ਬਾਵਜੂਦ ਰੱਸੀ ਟੱਪਦੇ ਹਨ।ਇਸ ਦੇ ਨਾਲ ਹੀ ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਅਨੋਖੀ ਖੋਜ ਕਰਨ ਵਾਲੇ ਬੱਚਿਆਂ ਬਾਰੇ ਵੀ ਦੱਸਿਆ ਜਾਵੇਗਾ, ਪੰਜਾਬ ਦੇ ਅਬੋਹਰ ਸ਼ਹਿਰ ਵਿੱਚ ਜਿੱਥੇ ਦੋ ਛੋਟੇ ਬੱਚਿਆਂ ਨੇ ਅਜਿਹੀ ਖੋਜ ਕੀਤੀ ਹੈ ਜਿਸ ਨਾਲ ਕੋਰੋਨਾ ਵਾਇਰਸ ਦਾ ਖਤਰਾ ਬਹੁਤ ਹੱਦ ਤੱਕ ਘਟ ਸਕਦਾ ਹੈ ।
https://www.facebook.com/ptcpunjabi/videos/587971802129020/
ਇਹਨਾਂ ਬੱਚਿਆਂ ਨੇ ਆਪਣੇ ਦਿਮਾਗ ਨਾਲ ਕਮਰੇ ‘ਚ ਦਾਖਲ ਹੋਣ ‘ਤੇ ਲਾਈਟ ਦੇ ਆਪਣੇ ਆਪ ਜਗ ਜਾਣ ਤੇ ਕਮਰੇ ਤੋਂ ਬਾਹਰ ਆਉਣ ਦੇ ਬਾਅਦ ਲਾਈਟ ਦੇ ਬੰਦ ਹੋਣ ਵਾਲਾ ਇੱਕ ਯੰਤਰ ਤਿਆਰ ਕੀਤਾ ਹੈ।ਤੁਸੀਂ ਵੀ ਇਸ ਸ਼ੋਅ ਦਾ ਅਨੰਦ ਪੀਟੀਸੀ ਪੰਜਾਬੀ ‘ਤੇ ਮਾਣ ਸਕਦੇ ਹੋ । 5 ਜੁਲਾਈ, ਦਿਨ ਐਤਵਾਰ, ਸਵੇਰੇ 11:30 ਵਜੇ।ਇਸ ਦੇ ਨਾਲ ਹੀ ਜਸਵਿੰਦਰ ਭੱਲਾ ਵੀ ਆਪਣੀਆਂ ਹਾਸੋਹੀਣੀਆਂ ਗੱਲਾਂ ਦੇ ਨਾਲ ਸਭ ਦਾ ਮਨੋਰੰਜਨ ਕਰਨਗੇ ।