'ਮਿਸ ਮਾਰਵਲ' ਵੈੱਬ ਸੀਰੀਜ਼ ‘ਚ ਪੰਜਾਬੀ ਗੀਤ ਦਾ ਬੋਲਬਾਲਾ, ਵੇਖੋ ਵੀਡੀਓ

Reported by: PTC Punjabi Desk | Edited by: Shaminder  |  June 22nd 2022 11:54 AM |  Updated: June 22nd 2022 11:54 AM

'ਮਿਸ ਮਾਰਵਲ' ਵੈੱਬ ਸੀਰੀਜ਼ ‘ਚ ਪੰਜਾਬੀ ਗੀਤ ਦਾ ਬੋਲਬਾਲਾ, ਵੇਖੋ ਵੀਡੀਓ

ਮਿਸ ਮਾਰਵਲ (Ms. Marvel)  ਦਾ ਵੈੱਬ ਸੀਰੀਜ (Web Series ) ਦੇ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ ਹੋਈਆਂ ਹਨ । ਏਨੀਂ ਦਿਨੀਂ ਇਸ ਵੈੱਬ ਸੀਰੀਜ ਦਾ ਗੀਤ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ । ਜਿਸ ‘ਚ ਪੰਜਾਬੀ ਰੰਗਤ ਵੇਖਣ ਨੂੰ ਮਿਲ ਰਹੀ ਹੈ । ਇਸ ਸੀਨ ਨੂੰ ਇੱਕ ਵਿਆਹ ਵਾਲੇ ਸੀਨ ਦੇ ਦੌਰਾਨ ਇਸਤੇਮਾਲ ਕੀਤਾ ਗਿਆ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਵਿਦੇਸ਼ੀ ਸਟਾਰਸ ਪੰਜਾਬੀ ਗੀਤ ਉੱਤੇ ਥਿਰਕਦੇ ਹੋਏ ਨਜ਼ਰ ਆ ਰਹੇ ਹਨ।

Miss marval , image From instagram

ਹੋਰ ਪੜ੍ਹੋ : ਇਹ ਹੈ ਅਮਰੀਸ਼ ਪੁਰੀ ਦਾ ਪੋਤਾ, ਕਦੇ ਵੀ ਦਾਦੇ ਦੇ ਨਾਮ ਦਾ ਨਹੀਂ ਲਿਆ ਸਹਾਰਾ, ਇਸ ਫ਼ਿਲਮ ਦੇ ਨਾਲ ਕੀਤਾ ਸੀ ਡੈਬਿਊ

ਅਤੇ ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਹਾਲੀਵੁੱਡ ਦੀ ਇਸ ਵੈੱਬ ਸੀਰੀਜ਼ ਨੂੰ ਲੈ ਕੇ ਜਿੱਥੇ ਪ੍ਰਸ਼ੰਸਕ ਉਤਸ਼ਾਹਿਤ ਹਨ, ਉੱਥੇ ਹੀ ਇਹ ਪਹਿਲਾ ਮੌਕਾ ਹੈ ਜਦੋਂ ਇੱਕ ਪਾਕਿਸਤਾਨੀ ਕੁੜੀ ਨੇ ਇਸ ‘ਚ ਮੁੱਖ ਕਿਰਦਾਰ ਨਿਭਾਇਆ ਹੈ ।

Miss marval , image From instagram

ਹੋਰ ਪੜ੍ਹੋ : ਰਾਜ ਰਣਜੋਧ ਨੇ ਗੰਨ ਕਲਚਰ ‘ਤੇ ਲਿਖਿਆ ਗੀਤ, ਬੋਲ ਕਹਿੰਦੇ ਨੇ ‘ਡੀਫ਼ੇਮਿੰਗ ਤੋਂ ਆਪਾਂ ਪੰਜਾਬ ਬਚਾਇਆ ਨਹੀਂ’

ਇਸ ਵੈੱਬ ਸੀਰੀਜ ਦੇ ਤੀਜੇ ਐਪੀਸੋਡ ‘ਚ ਇੱਕ ਵਿਆਹ ਵਾਲੇ ਸੀਨ ਨੂੰ ਫਿਲਮਾਇਆ ਗਿਆ ਹੈ । ਇਸ ਗੀਤ ਦੀ ਕੋਰੀਓਗ੍ਰਾਫੀ ਬੀ ਫੰਕ ਵਾਲਿਆਂ ਵੱਲੋਂ ਕੀਤੀ ਗਈ ਹੈ ।ਦੱਸ ਦਈਏ ਕਿ ਮੂਨ ਨਾਈਟ ਨੂੰ ਪੇਸ਼ ਕਰਨ ਤੋਂ ਬਾਅਦ ਮਾਰਵਲ ਸਿਨੇਮੈਟਿਕ ਇੱਕ ਹੋਰ ਨਵੇਂ ਸੁਪਰਹੀਰੋ, ਮਾਰਵਲ ਦੇ ਨਾਲ ਪੜਾਅ ੪ ‘ਚ ਅੱਗੇ ਵਧ ਰਿਹਾ ਹੈ ।

Marvel ,

ਨਵੀਨਤਮ ਸੀਰੀਜ ਇਮਾਨ ਵੇਲਾਨੀ ਦੀ ਕਮਲਾ ਖ਼ਾਨ ਨੂੰ ਐੱਮਸੀਯੂ ‘ਚ ਲਾਂਚ ਕਰੇਗੀ । ਇਸ ਦੀ ਕਹਾਣੀ ਇੱਕ ਮੁਸਲਿਮ ਸੁਪਰ ਹੀਰੋ ਅਤੇ ਪਹਿਲੇ ਦੱਖਣੀ ਏਸ਼ੀਆਈ ਪਾਤਰ ਦੇ ਆਲੇ ਦੁਆਲੇ ਘੁੰਮੇਗੀ । ਕਮਲਾ ਸੁਪਰਹੀਰੋ ਦੀ ਅਗਲੀ ਪੀੜ੍ਹੀ ਦਾ ਇੱਕ ਹਿੱਸਾ ਹੈ ।

 

View this post on Instagram

 

A post shared by BFunk (@bfunk)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network