ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 ਕੋਮਲ ਗੁਲਾਟੀ ਬਨਾਉਣ ਜਾ ਰਹੀ ਖ਼ਾਸ ਰੈਸਿਪੀ
ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-5 ‘ਚ ਅੱਜ ਰਾਤ ਤੁਹਾਨੂੰ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਚੰਡੀਗੜ੍ਹ ਦੀ ਕੋਮਲ ਗੁਲਾਟੀ ਦੇ ਨਾਲ । ਜੋ ਆਪਣੀ ਰੈਸਿਪੀ ਦੇ ਨਾਲ ਸ਼ੈੱਫ ਹਰਪਾਲ ਸਿੰਘ ਸੋਖੀ ਦਾ ਦਿਲ ਜਿੱਤਣਗੇ । ਇਸ ਸ਼ੋਅ ਦਾ ਪ੍ਰਸਾਰਣ 8 ਮਈ, ਦਿਨ ਸ਼ੁੱਕਰਵਾਰ, ਰਾਤ 9:30 ਵਜੇ ਕੀਤਾ ਜਾਵੇਗਾ । ਇਸ ਸ਼ੋਅ ‘ਚ ਪ੍ਰਤੀਭਾਗੀ ਕੋਮਲ ਗੁਲਾਟੀ ਆਪਣੀ ਰੈਸਿਪੀ ਬਣਾ ਕੇ ਵਿਖਾਉਣਗੇ ।
PDSS (1)
ਫਿਰ ਦੇਰ ਕਿਸ ਗੱਲ ਦੀ ਤੁਸੀਂ ਵੀ ਆਪਣੇ ਲਾਕ ਡਾਊਨ ਦੌਰਾਨ ਕੁਝ ਨਵਾਂ ਟ੍ਰਾਈ ਕਰਨਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਇਹ ਸ਼ੋਅ। ਇਸ ਸ਼ੋਅ ਦੇ ਜ਼ਰੀਏ ਪੀਟੀਸੀ ਪੰਜਾਬੀ ਅਜਿਹੀਆਂ ਪ੍ਰਤਿਭਾਵਾਂ ਨੂੰ ਸਾਹਮਣੇ ਲੈ ਕੇ ਆ ਰਿਹਾ ਹੈ ਜੋ ਕਿ ਖਾਣਾ ਬਨਾਉਣ ‘ਚ ਕੁਝ ਨਾਮ ਕਮਾਉਣਾ ਚਾਹੁੰਦੀਆਂ ਹਨ । ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 ਦਾ ਸਿਲਸਿਲਾ ਪੜਾਅ ਦਰ ਪੜਾਅ ਅੱਗੇ ਵੱਧਦਾ ਜਾ ਰਿਹਾ ਹੈ ਅਤੇ ਇਸ ਦੌਰਾਨ ਕਈਆਂ ਪ੍ਰਤੀਭਾਗੀਆਂ ਦਾ ਹੁਨਰ ਹੁਣ ਤੱਕ ਵੇਖਣ ਨੂੰ ਮਿਲਿਆ ਹੈ ।ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -4 ‘ਚ ਸਾਡੇ ਨਾਲ ਖਾਣਿਆਂ ਦੇ ਇਸ ਸੁਆਦਲੇ ਸਫ਼ਰ ‘ਚ ਅੰਮ੍ਰਿਤਾ ਰਾਏਚੰਦ ਸਨ ਅਤੇ ਇਸ ਵਾਰ ਦੇ ਸੀਜ਼ਨ ‘ਚ ਸਾਡਾ ਸਾਥ ਦੇ ਰਹੇ ਸੈਲੀਬ੍ਰੇਟੀ ਸ਼ੈੱਫ ਹਰਪਾਲ ਸਿੰਘ ਸੋਖੀ । ਹੁਣ ਵੇਖਣਾ ਇਹ ਹੋਵੇਗਾ ਕਿ ਚੰਡੀਗੜ੍ਹ ਦੀ ਕੋਮਲ ਗੁਲਾਟੀ ਆਪਣੀ ਰੈਸਿਪੀ ਨਾਲ ਹਰਪਾਲ ਸਿੰਘ ਸੋਖੀ ਹੋਰਾਂ ਨੂੰ ਪ੍ਰਭਾਵਿਤ ਕਰ ਪਾਉਂਦੀ ਹੈ ਜਾਂ ਨਹੀਂ।