ਵਰਲਡ ਮਿਊਜ਼ਿਕ ਡੇਅ ’ਤੇ ਦੇਖੋ ਪੀਟੀਸੀ ਦੀ ਖ਼ਾਸ ਪੇਸ਼ਕਸ ‘Suraan De Waaris’ ਕੰਸਰਟ
World Music Day 2022 with ‘Suraan De Waaris’ concert: ਪੀਟੀਸੀ ਪੰਜਾਬੀ ਲੰਮੇ ਸਮੇਂ ਤੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ। ਜਿਸ ਕਰਕੇ ਪੀਟੀਸੀ ਨੈੱਟਵਰਕ ਆਪਣੇ ਨਵੇਂ ਅਤੇ ਵੱਖਰੇ ਉਪਰਾਲਿਆਂ ਦੇ ਨਾਲ ਮਨੋਰੰਜਨ ਦੇ ਖੇਤਰ ਵਿੱਚ ਹਮੇਸ਼ਾ ਨਵੀਆਂ ਪਹਿਲਕਦਮੀਆਂ ਲੈ ਕੇ ਆਇਆ ਹੈ। ਇਸ ਵਾਰ ਪੀਟੀਸੀ ਪੰਜਾਬੀ 21 ਜੂਨ ਨੂੰ ਵਿਸ਼ਵ ਸੰਗੀਤ ਦਿਵਸ 'ਸੁਰਾਂ ਦੇ ਵਾਰਿਸ' ਕੰਸਰਟ ਲੈ ਕੇ ਆ ਰਿਹਾ ਹੈ।
ਜਦੋਂ ਵੀ ਪੰਜਾਬੀ ਸੰਗੀਤ ਦੀ ਗੱਲ ਕਰੀਏ ਤਾਂ ਪੀਟੀਸੀ ਪੰਜਾਬੀ ਹਮੇਸ਼ਾ ਹੀ ਸਭ ਤੋਂ ਅੱਗੇ ਰਿਹਾ ਹੈ। ਜਿਸ ਕਰਕੇ ਪੀਟੀਸੀ ਪੰਜਾਬੀ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਦੇ ਲਈ ਮਿਊਜ਼ਿਕ ਅਤੇ ਫ਼ਿਲਮੀ ਅਵਾਰਡਜ਼ ਸ਼ੋਅਜ਼ ਕਰਵਾਉਂਦੇ ਰਹਿੰਦੇ ਹਨ।
ਇਸ ਤਰ੍ਹਾਂ, ਵਿਸ਼ਵ ਸੰਗੀਤ ਦਿਵਸ 2022 ਨੂੰ ਮਨਾਉਣ ਲਈ, ਪੀਟੀਸੀ ਨੈੱਟਵਰਕ 'ਸੁਰਾਂ ਦੇ ਵਾਰਿਸ' ਸਮਾਰੋਹ ਦਾ ਆਯੋਜਨ ਕੀਤਾ ਹੈ। ਜਿਸ ਚ ਕਈ ਨਾਮੀ ਕਲਾਕਾਰ ਜਿਵੇਂ ਮਾਸਟਰ ਸਲੀਮ, ਹਰਸ਼ਦੀਪ ਕੌਰ, ਬੀਰ ਸਿੰਘ, ਸੁਰਿੰਦਰ ਖਾਨ, ਅਨੂ ਅਮਾਨਤ, ਯਾਕੂਬ, ਅਲੈਕਸ ਕੋਟੀ, ਫਨਕਾਰ ਸਿੰਘ, ਅਤੇ ਰੰਗਲੇ ਸਰਦਾਰ ਵਰਗੇ ਸਿਤਾਰੇ ਇਸ ਸ਼ੋਅ ਚ ਆਪਣੀ ਪਰਫਾਰਮੈਂਸ ਦੇ ਨਾਲ ਚਾਰ ਚੰਨ ਲਗਾਉਂਦੇ ਹੋਏ ਨਜ਼ਰ ਆਉਣਗੇ।
ਤੁਹਾਡੇ ਮਨਪਸੰਦ ਸਿਤਾਰੇ ਵਿਸ਼ਵ ਸੰਗੀਤ ਦਿਵਸ 2022 'ਤੇ ਲਾਈਵ ਪ੍ਰਦਰਸ਼ਨ ਕਰਨ ਜਾ ਰਹੇ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੁਰਾਂ ਦੀ ਮਹਿਫਿਲ ਸਜੇਗੀ।
ਸੋ ਦੇਖਣਾ ਨਾ ਭੁੱਲਣਾ ‘ਸੁਰਾਂ ਦੇ ਵਾਰਿਸ’ ਕੰਸਰਟ 21 ਜੂਨ, ਦਿਨ ਮੰਗਲਵਾਰ, ਦੁਪਹਿਰੇ 3.30 ਵਜੇ, ਪੀਟੀਸੀ ਪੰਜਾਬੀ । ਇਸ ਤੋਂ ਇਲਾਵਾ ਤੁਸੀਂ ਪੀਟੀਸੀ ਪਲੇਅ ਐਪ ਉੱਤੇ ਵੀ ਇਸ ਸ਼ੋਅ ਦਾ ਲੁਤਫ ਲੈ ਸਕਦੇ ਹੋ।
View this post on Instagram