ਪੀਟੀਸੀ ਪੰਜਾਬੀ ਦੇ ਪ੍ਰੋਗਰਾਮ ਸ਼ੋਅ ਕੇਸ 'ਚ ਮਿਲੋ ਗਲੀ ਬੁਆਏ ਦੀ ਸਟਾਰ ਕਾਸਟ ਨੂੰ
ਪੀਟੀਸੀ ਪੰਜਾਬੀ ਦੇ ਪ੍ਰੋਗਰਾਮ ਸ਼ੋਅ ਕੇਸ 'ਚ ਗਲੀ ਬੁਆਏ ਦੀ ਟੀਮ ਨਾਲ ਤੁਹਾਡੀ ਮੁਲਾਕਾਤ ਕਰਵਾਈ ਜਾਏਗੀ । ਇਸ ਮੁਲਾਕਾਤ ਦੌਰਾਨ ਗਲੀ ਬੁਆਏ ਦੀ ਟੀਮ ਵੱਲੋਂ ਫਿਲਮ ਨਾਲ ਸਬੰਧਤ ਬਹੁਤ ਹੀ ਦਿਲਚਸਪ ਜਿਹੇ ਸਵਾਲ ਪੁੱਛੇ ਜਾਣਗੇ । ਇਹ ਫਿਲਮ ਇੱਕ ਡਰਾਮਾ ਫਿਲਮ ਹੈ ਜਿਸ ਨੂੰ ਕਿ ਜ਼ੋਆ ਅਖ਼ਤਰ ਵੱਲੋਂ ਲਿਖਿਆ ਗਿਆ ਹੈ ਅਤੇ ਨਿਰਦੇਸ਼ਿਤ ਵੀ ਉਨ੍ਹਾਂ ਵੱਲੋਂ ਹੀ ਕੀਤਾ ਗਿਆ ਹੈ ।
ਹੋਰ ਵੇਖੋ :ਵਾਇਸ ਆਫ ਪੰਜਾਬ ਸੀਜ਼ਨ -9 ‘ਚ ਪਤਾ ਲੱਗੇਗਾ ਕਿਸ ਦੀ ਹੋਵੇਗੀ ਘਰ ਵਾਪਸੀ ‘ਤੇ ਕੌਣ ਕਰੇਗਾ ਆਪਣੀ ਥਾਂ ਪੱਕੀ
https://www.facebook.com/ptcpunjabi/videos/835669826764070/?v=835669826764070
ਰਣਵੀਰ ਸਿੰਘ ਅਤੇ ਆਲਿਆ ਭੱਟ ਦੀ ਇਹ ਫਿਲਮ ਮੁੰਬਈ ਦੇ ਰੈਪਰ ਡਿਵਾਈਨ ਅਤੇ ਨਾਈਜ਼ੀ ਦੇ ਜੀਵਨ ਤੋਂ ਪ੍ਰੇਰਿਤ ਹੈ ।ਇਸ ਫਿਲਮ 'ਚ ਰਣਵੀਰ ਸਿੰਘ ਨੇ ਮੁਰਾਦ ਨਾਂਅ ਦਾ ਕਿਰਦਾਰ ਨਿਭਾਇਆ ਹੈ ਜਿਸ ਦਾ ਸੁਫਨਾ ਇੱਕ ਕਾਮਯਾਬ ਰੈਪਰ ਬਣਨ ਦਾ ਹੈ ਅਤੇ ਮੁਰਾਦ ਸੈਫੀਨਾ ਨਾਂਅ ਦੀ ਲੜਕੀ ਜਿਸ ਦਾ ਕਿਰਦਾਰ ਆਲਿਆ ਭੱਟ ਨੇ ਨਿਭਾਇਆ ਹੈ ਉਸ ਨੂੰ ਪਿਆਰ ਕਰਦਾ ਹੈ ।
ਹੋਰ ਵੇਖੋ :ਸਿੱਧੂ ਮੂਸੇਵਾਲਾ ਦਾ ਵੈਲੇਂਨਟਾਈਨ ਡੇ ‘ਤੇ ਰੋਮਾਂਟਿਕ ਅੰਦਾਜ਼ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ,ਵੇਖੋ ਵੀਡਿਓ
ptc showcase
ਮੁਰਾਦ ਆਪਣੇ ਸੁਫਨੇ ਨੂੰ ਪੂਰਾ ਕਰਨ ਲਈ ਕਿਸ ਤਰ੍ਹਾਂ ਮਿਹਨਤ ਕਰਦਾ ਹੈ ਅਤੇ ਕਿਸ ਤਰ੍ਹਾਂ ਦੇ ਸੰਘਰਸ਼ ਉਸ ਨੂੰ ਕਰਨਾ ਪੈਂਦਾ ਹੈ । ਇਸ ਫਿਲਮ ਬਾਰੇ ਦਿਲਚਸਪ ਗੱਲਾਂ ਜੇ ਤੁਸੀਂ ਵੀ ਜਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ਦਾ ਪ੍ਰੋਗਰਾਮ ਸ਼ੋਅ ਕੇਸ, ਚੌਦਾਂ ਫਰਵਰੀ ਰਾਤ ਨੂੰ ਨੌ ਵਜੇ ।ਇਸ ਪ੍ਰੋਗਰਾਮ 'ਚ ਗਲੀ ਬੁਆਏ ਦੀ ਸਟਾਰ ਕਾਸਟ ਨਾਲ ਸਵਾਲ ਜਵਾਬ ਕਰਨਗੇ ਸਾਡੇ ਐਂਕਰ ਰਾਧਾ ਸਾਹਨੀ ।
ptc showcase