ਹੁਸਨ ਅਤੇ ਹੁਨਰ ਦਾ ਮੁਕਾਬਲਾ, ਵੇਖੋ ਮਿਸ ਪੀਟੀਸੀ ਪੰਜਾਬੀ 2021 ਹਰ ਸੋਮਵਾਰ ਤੋਂ ਵੀਰਵਾਰ ਤੱਕ

Reported by: PTC Punjabi Desk | Edited by: Shaminder  |  January 30th 2021 04:48 PM |  Updated: January 30th 2021 04:48 PM

ਹੁਸਨ ਅਤੇ ਹੁਨਰ ਦਾ ਮੁਕਾਬਲਾ, ਵੇਖੋ ਮਿਸ ਪੀਟੀਸੀ ਪੰਜਾਬੀ 2021 ਹਰ ਸੋਮਵਾਰ ਤੋਂ ਵੀਰਵਾਰ ਤੱਕ

ਪੀਟੀਸੀ ਪੰਜਾਬੀ ਵੱਲੋਂ ਮਿਸ ਪੀਟੀਸੀ ਪੰਜਾਬੀ 2021 ਸ਼ੋਅ ਦਾ ਆਗਾਜ਼ ਕੀਤਾ ਜਾ ਰਿਹਾ ਹੈ ਅਤੇ ਇਸ ਸ਼ੋਅ ਦੀ ਸ਼ੁਰੂਆਤ 1 ਫਰਵਰੀ, ਦਿਨ ਸੋਮਵਾਰ ਤੋਂ ਹੋ ਰਹੀ ਹੈ । ਇਸ ਸ਼ੋਅ ਨੂੰ ਤੁਸੀਂ ਪੀਟੀਸੀ ਪੰਜਾਬੀ ‘ਤੇ ਹਰ ਸੋਮਵਾਰ ਤੋਂ ਵੀਰਵਾਰ ਤੱਕ ਸ਼ਾਮ 7:00 ਵਜੇ ਵੇਖ ਸਕਦੇ ਹੋ । ਖੂਬਸੂਰਤੀ ਅਤੇ ਹੁਨਰ ਦੇ ਇਸ ਮੁਕਾਬਲੇ ਨੂੰ ਪਰਖੇਗੀ ਸਾਡੇ ਟੈਲੇਂਟਡ ਜੱਜ ਸਾਹਿਬਾਨ ਗੁਰਪ੍ਰੀਤ ਚੱਢਾ, ਹਿਮਾਂਸ਼ੀ ਖੁਰਾਣਾ ਅਤੇ ਜਪਜੀ ਖਹਿਰਾ ।

miss ptc punjabi

 

ਇਸ ਸ਼ੋਅ ‘ਚ ਪੰਜਾਬੀ ਮੁਟਿਆਰਾਂ ਦੇ ਟੈਲੇਂਟ ਨੂੰ ਪਰਖਣ ਲਈ ਵੱਖ ਵੱਖ ਰਾਊਂਡ ਕਰਵਾਏ ਜਾਣਗੇ । ਤੁਸੀਂ ਵੀ ਇਸ ਸ਼ੋਅ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਮਿਸ ਪੀਟੀਸੀ ਪੰਜਾਬੀ ।

ਹੋਰ ਪੜ੍ਹੋ : ਸੁਨੰਦਾ ਸ਼ਰਮਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਉਨ੍ਹਾਂ ਨਾਲ ਜੁੜੀਆਂ ਖ਼ਾਸ ਗੱਲਾਂ

miss ptc punjabi

ਪੀਟੀਸੀ ਨੈੱਟਵਰਕ ਆਪਣੇ ਮਾਧਿਆਮ ਦੇ ਰਾਹੀਂ ਮੁੰਡੇ-ਕੁੜੀਆਂ ਦੇ ਟੈਲੇਂਟ ਨੂੰ ਦੁਨੀਆਂ ਦੇ ਸਾਹਮਣੇ ਲਿਆਉਣ ਲਈ ਲਗਾਤਾਰ ਉਪਰਾਲੇ ਕਰਦਾ ਆ ਰਿਹਾ ਹੈ । ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅਜ਼ ਨੇ ਪੰਜਾਬ ਦੀ ਐਂਟਰਟੇਨਮੈਂਟ ਇੰਡਸਟਰੀ ਨੂੰ ਕਈ ਨਾਮੀ ਚਿਹਰੇ ਦਿੱਤੇ ਨੇ ਚਾਹੇ ਉਹ ਕੋਈ ਗਾਇਕ ਹੋਵੇ ਜਾਂ ਫਿਰ ਕਲਾਕਾਰ ।

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੁਟਿਆਰਾਂ ਦੇ ਹੁਨਰ ਨੂੰ ਜੱਗ ਜ਼ਾਹਿਰ ਕਰਨ ਦੇ ਲਈ ਆ ਰਿਹਾ ਹੈ ਮਿਸ ਪੀਟੀਸੀ ਪੰਜਾਬੀ 2021,ਪਿਛਲੇ ਸਾਲ ਵੀ ਕੋਵਿਡ ਦੇ ਕਾਰਨ ਜਿੱਥੇ ਕਈ ਅਵਾਰਡ ਸ਼ੋਅ ਟਾਲ ਦਿੱਤੇ ਗਏ ਸੀ । ਪਰ ਪੀਟੀਸੀ ਪੰਜਾਬੀ ਨੇ ਆਪਣੇ ਪੰਜਾਬੀ ਕਲਾਕਾਰਾਂ ਦੀ ਹੌਸਲਾ ਅਫਜਾਈ ਕਰਦੇ ਹੋਏ ਆਨਲਾਈਨ ਅਵਾਰਡ ਪ੍ਰੋਗਰਾਮ ਕਰਕੇ ਨਵਾਂ ਇਤਿਹਾਸ ਰਚ ਦਿੱਤਾ ਸੀ । ਇਸ ਤੋਂ ਇਲਾਵਾ ਕਈ ਹੋਰ ਟੈਲੇਂਡ ਸ਼ੋਅ ਵੀ ਆਨਲਾਈਨ ਢੰਗ ਦੇ ਨਾਲ ਕਰਵਾਏ ਗਏ। ਪੀਟੀਸੀ ਨੈੱਟਵਰਕ ਲਗਾਤਾਰ ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁਲਿਤ ਕਰਨ ਦੇ ਲਈ ਨਵੇਂ ਉਪਰਾਲੇ ਕਰਦਾ ਰਹਿੰਦਾ ਹੈ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network