ਮਿਸ ਪੂਜਾ ਦਾ ਟੁੱਟਿਆ ਦਿਲ ਪਰ ਮਾਲਵੀਅਸ ਕਿਉਂ ਕਰ ਰਹੇ ਨੇ ਡਾਂਸ ਸਟੈੱਪਸ ,ਵੇਖੋ ਵੀਡਿਓ
ਮਿਸ ਪੂਜਾ ਦਾ ਕਿਸੇ ਨੇ ਤੋੜ ਦਿੱਤਾ ਹੈ ਦਿਲ ਪਰ ਇਹ ਦਿਲ ਕਿਸ ਨੇ ਤੋੜਿਆ ਹੈ । ਇਹ ਮਿਸ ਪੂਜਾ ਨੇ ਕਿਸੇ ਨੂੰ ਵੀ ਨਹੀਂ ਦੱਸਿਆ । ਮਿਸ ਪੂਜਾ ਕਹਿ ਰਹੀ ਹੈ ਕਿ ਏਨਾ ਤਾਂ ਉਹ ਉਸ ਨੂੰ ਪਿਆਰ ਵੀ ਨਹੀਂ ਕਰਦਾ ਜਿੰਨਾ ਕਿ ਉਸ ਦਾ ਦਿਲ ਤੋੜ ਦਿੰਦਾ ਹੈ ।ਪਰ ਉਹ ਹੈ ਕੌਣ ਹੈ ਇਸ ਦਾ ਜ਼ਿਕਰ ਉਨ੍ਹਾਂ ਨੇ ਕਿਤੇ ਵੀ ਨਹੀਂ ਕੀਤਾ । ਜੇ ਤੁਸੀਂ ਸੋਚ ਰਹੇ ਹੋ ਕਿ ਕਿਸੇ ਨੇ ਮਿਸ ਪੂਜਾ ਦਾ ਦਿਲ ਤੋੜ ਦਿੱਤਾ ਹੈ ਤਾਂ ਅਜਿਹਾ ਰੀਅਲ ਲਾਈਫ 'ਚ ਤਾਂ ਨਹੀਂ ਹਾਂ ਰੀਲ ਲਾਈਫ 'ਚ ਜ਼ਰੂਰ ਹੋਇਆ ਹੈ ।
ਹੋਰ ਵੇਖੋ : ਗਾਇਕੀ ਤੋਂ ਪਹਿਲਾਂ ਮਿਸ ਪੂਜਾ ਕਰਦੀ ਸੀ ਕੁਝ ਹੋਰ ਕੰਮ, ਜਾਣੋਂ ਉਹਨਾਂ ਨਾਲ ਜੁੜੀਆਂ ਖਾਸ ਗੱਲਾਂ
https://www.instagram.com/p/BrNZ12VjWT6/
ਰੀਲ ਲਾਈਫ 'ਚ ਮਿਸ ਪੂਜਾ ਨੇ ਇੱਕ ਗੀਤ ਗਾਇਆ ਹੈ । ਜਿਸ 'ਚ ਉਹ ਇਸ ਦਾ ਜ਼ਿਕਰ ਕਰ ਰਹੇ ਨੇ । ਉਨ੍ਹਾਂ ਨੇ ਇਸ ਗਾਣੇ ਦਾ ਇੱਕ ਵੀਡਿਓ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਜਿਸ 'ਚ ਮਾਲਵੀਅਸ ਉਨ੍ਹਾਂ ਦੇ ਇਸ ਗੀਤ 'ਤੇ ਪਰਫਾਰਮ ਕਰਦੇ ਨਜ਼ਰ ਆ ਰਹੇ ਨੇ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਮਾਲਵੀਅਸ ਅਤੇ ਉਨ੍ਹਾਂ ਦੀ ਸਹਿਯੋਗੀ ਬਹੁਤ ਹੀ ਵਧੀਆ ਡਾਂਸ ਸਟੈੱਪ ਕਰਦੇ ਨਜ਼ਰ ਆ ਰਹੇ ਨੇ ।
ਹੋਰ ਵੇਖੋ : ਕਪਿਲ ਸ਼ਰਮਾ ਦੇ ਵਿਆਹ ਵਿੱਚ ਤੁਸੀਂ ਵੀ ਹੋ ਸਕਦੇ ਹੋ ਸ਼ਾਮਿਲ ਕਿਸ ਤਰ੍ਹਾਂ ,ਵੇਖੋ ਵੀਡਿਓ
ਦੋਨ੍ਹਾਂ ਦੇ ਇਸ ਵੀਡਿਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਮਾਲਵੀਅਸ ਮਿਸ ਪੂਜਾ ਦੇ ਇਸ ਸੈਡ ਸੌਂਗ 'ਤੇ ਪਰਫਾਰਮ ਕਰ ਰਹੇ ਨੇ । ਮਿਸ ਪੂਜਾ ਅਜਿਹੀ ਫਨਕਾਰ ਹੈ ਜੋ ਆਪਣੇ ਫੈਨਸ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ ਭਾਵੇਂ ਉਹ ਉਨ੍ਹਾਂ ਦੇ ਆਉਣ ਵਾਲੇ ਪ੍ਰਾਜੈਕਟਸ ਬਾਰੇ ਹੋਵੇ ਜਾਂ ਫਿਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਸਬੰਧਤ ਹੋਣ ।