ਗਾਇਕੀ ਦਾ ਇਹ ਪੜਾਅ ਹੋਵੇਗਾ ਹੋਰ ਔਖਾ,ਵੇਖੋ ਮੇਰਾ ਸਵਰਾਜ ਯੰਗ ਸਟਾਰ ਅਖਾੜਾ ਦਾ ਕੁਆਟਰ ਫਾਈਨਲ ਕੱਲ੍ਹ ਸਵੇਰੇ 10 ਵਜੇ ਪੀਟੀਸੀ ਪੰਜਾਬੀ 'ਤੇ

Reported by: PTC Punjabi Desk | Edited by: Rajan Sharma  |  August 30th 2018 02:20 PM |  Updated: September 01st 2018 10:24 AM

ਗਾਇਕੀ ਦਾ ਇਹ ਪੜਾਅ ਹੋਵੇਗਾ ਹੋਰ ਔਖਾ,ਵੇਖੋ ਮੇਰਾ ਸਵਰਾਜ ਯੰਗ ਸਟਾਰ ਅਖਾੜਾ ਦਾ ਕੁਆਟਰ ਫਾਈਨਲ ਕੱਲ੍ਹ ਸਵੇਰੇ 10 ਵਜੇ ਪੀਟੀਸੀ ਪੰਜਾਬੀ 'ਤੇ

ਹਮੇਸ਼ਾ ਤੋਂ ਹੀ ਟੈਲੇਂਟ ਨੂੰ ਇੱਕ ਪਲੇਟਫਾਰਮ ਦੇਣ ਵਾਲਾ ਤੁਹਾਡਾ ਸੱਭ ਤੋਂ ਹਰਮਨ ਪਿਆਰਾ ਅਤੇ ਦੁਨੀਆ ਦਾ ਨੰਬਰ 1 ਪੰਜਾਬੀ ਚੈਨਲ ਲੈਕੇ ਹਾਜ਼ਰ ਹੈ ਨਵਾਂ ਪ੍ਰੋਗਰਾਮ ਜਿਸਦਾ ਨਾਂ ਹੈ ‘ਮੇਰਾ ਸਵਰਾਜ ਯੰਗ ਸਟਾਰ ਅਖਾੜਾ’| ਪੀ ਟੀ ਸੀ ਹਮੇਸ਼ਾ ਤੋਂ ਇਸ ਤਰਾਂ ਦੇ ਰਿਆਲਿਟੀ ਸ਼ੋਅ ਲੈਕੇ ਆਇਆ ਹੈ ਜਿਸਨੇ ਹਮੇਸ਼ਾ ਤੋਂ ਟੈਲੇਂਟ ਨੂੰ ਇੱਕ ਸਹੀ ਜਗ੍ਹਾ ਤੇ ਪਹੁੰਚਾਇਆ ਹੈ ਅਤੇ ਕੋਨਫ਼ੀਡੈਂਸ ਨੂੰ ਇੱਕ ਹੁੰਗਾਰਾ ਦਿੱਤਾ ਹੈ|

ਇਹ ਪ੍ਰਤਿਯੋਗਿਤਾ ਬੜੇ ਹੀ ਜੋਰਾਂ ਸ਼ੋਰਾਂ ਨਾਲ ਕਰਵਾਈ ਜਾ ਰਹੀ ਹੈ| ਪੰਜਾਬ ਦੇ ਅਲੱਗ ਅਲੱਗ ਪਿੰਡਾਂ ਵਿੱਚੋ ਇਸ ਪ੍ਰਤੀਯੋਗਿਤਾ ਲਈ ਟੈਲੇੰਟ ਨੂੰ ਚੁਣਕੇ ਲਿਆਂਦਾ ਗਿਆ ਹੈ|

ਮੇਰਾ ਸਵਰਾਜ ਯੰਗ ਸਟਾਰ ਅਖਾੜਾ ਦੇ ਓਡੀਸ਼ਨ ਪਹਿਲਾਂ ਹੀ ਹੋ ਚੁੱਕੇ ਹਨ ਅਤੇ ਹੁਣ ਜਲਦ ਸ਼ੁਰੂ ਹੋਣ ਜਾ ਰਿਹਾ ਹੈ ਇਸਦਾ ਕੁਆਟਰ ਫਾਇਨਲ| ਗਾਇਕੀ ਦਾ ਇਹ ਪੜਾਅ ਹੋਵੇਗਾ ਹੋਰ ਔਖਾ,ਵੇਖੋ ਮੇਰਾ ਸਵਰਾਜ ਯੰਗ ਸਟਾਰ ਅਖਾੜਾ ਦਾ ਕੁਆਟਰ ਫਾਈਨਲ 2 ਸਤੰਬਰ ਸਵੇਰੇ 10 ਵਜੇ ਪੀਟੀਸੀ ਪੰਜਾਬੀ 'ਤੇ| ਕੁਆਟਰ ਫਾਇਨਲ ਵਿੱਚ ਕੁੱਲ 10 ਪ੍ਰਤੀਯੋਗੀਆਂ ਵਿੱਚੋ 6 ਪ੍ਰਤੀਯੋਗੀ ਅੱਗੇ ਸੈਮੀ ਫਾਇਨਲ ਲਈ ਜਾਣਗੇ ਅਤੇ ਬਾਕੀ ਚਾਰ ਬਾਹਰ ਹੋ ਜਾਣਗੇ| ਇਸ ਪੂਰੀ ਪ੍ਰਤੀਯੋਗਿਤਾ ਨੂੰ ਜੱਜ ਕਰ ਰਹੇ ਹਨ ਸੁਖਵਿੰਦਰ ਸੁੱਖੀ, ਬਾਈ ਅਮਰਜੀਤ ਅਤੇ ਗੁਰਬਕਸ਼ ਸੋਖੀ|

https://www.instagram.com/p/BnGxfS2gNq_/?taken-by=ptc.network

ਪੰਜਾਬੀ ਲੋਕ ਗੀਤਾਂ ਨੂੰ ਅਤੇ ਸੱਭਿਆਚਾਰ ਨੂੰ ਬਰਕਰਾਰ ਰੱਖਦਾ ਪੀ ਟੀ ਸੀ ਨੈੱਟਵਰਕ ਦਾ ਪ੍ਰੋਗਰਾਮ ‘ਮੇਰਾ ਸਵਰਾਜ ਯੰਗ ਸਟਾਰ ਅਖਾੜਾ ਦੇ ਓਡੀਸ਼ਨ ਲੰਬੇ ਸਮੇਂ ਤੋਂ ਚੱਲ ਰਹੇ ਸਨ| 5 ਅਗਸਤ ਨੂੰ ਸ਼ੁਰੂ ਹੋਇਆਇਹ ਪ੍ਰੋਗਰਾਮ ਤੁਹਾਨੂੰ ਪੰਜਾਬ ਦੇ ਪਿੰਡਾਂ ਵਿੱਚ ਵਸਦੇ ਬੇਹੱਦ ਖੂਬਸੂਰਤ ਟੈਲੇਂਟ ਨੂੰ ਪੇਸ਼ ਕਰ ਰਿਹਾ ਹੈ | ਪੀ ਟੀ ਸੀ ਨੈੱਟਵਰਕ ਦੇ ਮੈਨਜਿੰਗ ਡਾਇਰੈਕਟਰ ਅਤੇ ਪ੍ਰੈਸੀਡੈਂਟ ਰਬਿੰਦਰ ਨਾਰਾਇਣ ਜੀ ਨੇ ਆਪਣੇ ਸੋਸ਼ਲ ਮੀਡਿਆ ਤੇ ਪੋਸਟ ਸਾਂਝਾ ਕਰਦੇ ਹੋਏ ਦੱਸਿਆ ਸੀ ਕਿ :

Overwhelmed to see such great response to the auditions for MERA SWARAJ YOUNGSTAR AKHADA. This is Village Barnala in Mansa. So much talent from remote villages of Punjab is turning up to become singing stars!!! God help us in shaping the right path for the youth of Punjab so that they stay away from the blot of drugs. Three cheers for the talent of Punjab!!! PTC Network stands for and with the Talent of Punjab!!

Mera Swaraj Young Star Akhada ਲਈ ਐਨਾ ਜੋਸ਼ ਦੇਖਕੇ ਮੈਂ ਬਹੁਤ ਖੁਸ਼ ਹਾਂ।ਇਹ ਮਾਨਸਾ ਜ਼ਿਲ੍ਹੇ ਦਾ ਬਰਨਾਲਾ ਪਿੰਡ ਹੈ।ਪੰਜਾਬ ਦੇ ਦੂਰ ਦੁਰਾਡੇ ਦੇ ਪਿੰਡਾਂ ਚੋਂ ਵੀ ਗਾਇਕੀ ਦਾ ਸਿਤਾਰਾ ਬਣਨ ਲਈ ਹੁਨਰ ਅੱਗੇ ਆ ਰਿਹਾ ਹੈ।ਪੰਜਾਬ ਦੇ ਨੌਜਵਾਨਾਂ ਲਈ ਸਹੀ ਰਾਹ ਸਿਰਜਣ ਲਈ ਰੱਬ ਸਾਡੀ ਮਦਦ ਕਰੇ, ਤਾਂ ਕਿ ਉਹ ਨਸ਼ੇ ਦੇ ਦਾਗ਼ ਤੋਂ ਦੂਰ ਰਹਿ ਸਕਣ। ਪੰਜਾਬ ਦੇ ਇਸ ਹੁਨਰ ਲਈ ਸ਼ੁਭ ਇੱਛਾਵਾਂ।

PTC ਨੈਟਵਰਕ ਹਮੇਸ਼ਾ ਪੰਜਾਬ ਦੇ ਹੁਨਰ ਨੂੰ ਅੱਗੇ ਲਿਆਉਣ ਲੲੀ ਵਚਨਬੱਧ ਹੈ। ਕੋਸ਼ਿਸ਼ਾਂ ਜਾਰੀ ਹਨ ਤੇ ਜਾਰੀ ਰਹਿਣਗੀਆਂ। ਰੱਬ ਰਾਖਾ!!

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network