ਨੇਹਾ ਕੱਕੜ ਨੇ ਆਪਣੀ ਸੁਰੀਲੀ ਆਵਾਜ਼ ਨਾਲ ਜਿੱਤੇ ਲੱਖਾਂ ਲੋਕਾਂ ਦੇ ਦਿਲ, ਵੇਖੋ ਲਾਈਵ ਵੀਡੀਓ

Reported by: PTC Punjabi Desk | Edited by: Gourav Kochhar  |  May 15th 2018 06:38 AM |  Updated: May 15th 2018 06:38 AM

ਨੇਹਾ ਕੱਕੜ ਨੇ ਆਪਣੀ ਸੁਰੀਲੀ ਆਵਾਜ਼ ਨਾਲ ਜਿੱਤੇ ਲੱਖਾਂ ਲੋਕਾਂ ਦੇ ਦਿਲ, ਵੇਖੋ ਲਾਈਵ ਵੀਡੀਓ

ਨੇਹਾ ਕੱਕੜ ਬਾਲੀਵੁੱਡ ਇੰਡਸਟਰੀ ਦੀ ਸੱਭ ਤੋਂ ਵਧੀਆ ਪਲੇਅਬੈਕ ਗਾਇਕਾਂ ਵਿੱਚੋਂ ਇੱਕ ਹੈ। ਨੇਹਾ ਨੂੰ ‘ਸੈਲਫੀ ਕੁਈਨ’ ਤੇ ‘ਛੋਟਾ ਪੈਕਟ ਵੱਡਾ ਧਮਾਕਾ’ ਨਾਂ ਨਾਲ ਵੀ ਬੁਲਾਇਆ ਜਾਂਦਾ ਹੈ। ਨੇਹਾ ਨੇ ਹੁਣ ਤੱਕ ਕਈ ਹਿੱਟ ਗੀਤ ਦਿੱਤੇ ਹਨ। ਹਾਲ ਹੀ ‘ਚ ਨੇਹਾ ਕੱਕੜ ਨੇ ਦੋ ਰਿਕਾਡ ਆਪਣੇ ਨਾਂ ਕਿੱਤੇ ਸੀ। ਪਿੱਛੇ ਜਿਹੇ ਨੇਹਾ ਕੱਕੜ ਦਾ ਜਾਰੀ ਕੀਤਾ ਗੀਤ "ਓ ਹਮਸਫ਼ਰ" ਕਾਫੀ ਚਰਚਾ ਵਿਚ ਰਿਹਾ ਸੀ | ਨੇਹਾ ਕੱਕੜ Neha Kakkar ਆਏ ਦਿਨ ਕੁਝ ਨਾ ਕੁਝ ਨਵਾਂ ਜਰੂਰ ਕਰਦੇ ਨਜ਼ਰ ਆ ਰਹੀ ਜਿਸ ਕਰਕੇ ਓ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ | ਕੁਝ ਚਿਰ ਪਹਿਲਾਂ ਉਨ੍ਹਾਂ ਦੀ ਵੀਡੀਓ ਬਹੁਤ ਵਾਇਰਲ ਹੋਈ ਸੀ ਜਿਸ ਵਿਚ ਨੇਹਾ "ਪ੍ਰਿਆ ਪ੍ਰਕਾਸ਼" ਦੀ ਨਕਲ ਕਰਦੀ ਵਿਖ ਰਹੀ ਸੀ |

ਫਿਰ ਇਕ ਵੀਡੀਓ ਦਰਸ਼ਕਾਂ ਸਾਹਮਣੇ ਆਏ ਜਿਸ ਵਿਚ ਉਹ ਆਪਣੇ ਪ੍ਰੇਮੀ ਤੋਂ ਕੁਰਕੁਰੇ ਲਈ 10 ਰੁਪਏ ਮੰਗ ਰਹੀ ਸੀ | ਹੁਣ ਨੇਹਾ ਕੱਕੜ Neha Kakkar ਇਕ ਵਾਰ ਫਿਰ ਤੋਂ ਚਰਚਾ ਵਿਚ ਹੈ ਤੇ ਇਸ ਵਾਰ ਚਰਚਾ ਦਾ ਕਾਰਨ ਹੈ ਇਕ ਹੋਰ ਵੀਡੀਓ ਜਿਸ ਵਿਚ ਉਹ ਆਪਣੀ ਦੋਸਤ ਨਾਲ ਡਾਂਸ ਕਰਦੇ ਨਜ਼ਰ ਆ ਰਹੀ ਹੈ | ਇਹ ਵੀਡੀਓ ਅੱਜ ਕਲ ਇੰਟਰਨੇਟ ਤੇ ਬਹੁਤ ਵਾਇਰਲ ਹੋ ਰਹੀ ਹੈ |

neha kakkar

ਇੰਝ ਜਾਪਦਾ ਹੈ ਕਿ ਨੇਹਾ ਕੱਕੜ Neha Kakkar ਨੂੰ ਅੱਜ ਕਲ ਚਰਚਾ ਵਿਚ ਰਹਿਣ ਦੀ ਵੀ ਆਦਤ ਹੋ ਗਈ ਹੈ ਤੇ ਹੋਵੇ ਵੀ ਕਿਉਂ ਨਾ ਉਨ੍ਹਾਂ ਦੇ ਫੈਨਸ ਉਨ੍ਹਾਂ ਨੂੰ ਹਮੇਸ਼ਾ ਹੀ ਆਪਣੀ ਅੱਖਾਂ ਸਾਹਮਣੇ ਦੇਖਣਾ ਚਾਹੁੰਦੇ ਹਨ ਤਾਂ ਹੀ ਤਾਂ ਕੁਝ ਦਿਨ ਪਹਿਲਾਂ ਓਡੀਸ਼ਾ ਵਿਚ ਹੋਏ ਉਨ੍ਹਾਂ ਦੇ ਸ਼ੋਅ ਨੂੰ ਵੇਖਣ ਲਈ ਇਕ ਲੱਖ ਤੋਂ ਵੀ ਵੱਧ ਲੋਕ ਆਏ ਜਿਸਦੀ ਵੀਡੀਓ ਨੇਹਾ ਨੇ ਸੋਸ਼ਲ ਨੈੱਟਵਰਕਿੰਗ ਸਾਈਟ ਤੇ ਸਾਂਝਾ ਕਿੱਤੀ |

Live Performance

neha kakkar


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network