ਖੰਟ ਵਾਲੇ ਬੱਬੂ ਮਾਨ ਨੇ ਨਚਾਇਆ ਸਾਰੇ ਕੈਨੇਡਾ ਨੂੰ, ਵੇਖੋ ਲਾਈਵ ਵੀਡੀਓ

Reported by: PTC Punjabi Desk | Edited by: Gourav Kochhar  |  May 09th 2018 08:37 AM |  Updated: May 09th 2018 08:37 AM

ਖੰਟ ਵਾਲੇ ਬੱਬੂ ਮਾਨ ਨੇ ਨਚਾਇਆ ਸਾਰੇ ਕੈਨੇਡਾ ਨੂੰ, ਵੇਖੋ ਲਾਈਵ ਵੀਡੀਓ

ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਹਸਤੀ ਬੱਬੂ ਮਾਨ ਜੋ ਅੱਜ ਕਲ ਵਿਅਸਤ ਹਨ ਆਪਣੇ ਕੈਨੇਡਾ ਦੇ ਸ਼ੋਅ ਵਿਚ ਉਨ੍ਹਾਂ ਨੇ ਹਾਲ ਹੀ ਵਿਚ ਸੋਸ਼ਲ ਨੈੱਟਵਰਕਿੰਗ ਸਾਈਟ ਤੇ ਇਕ ਪੋਸਟ ਸਾਂਝਾ ਕਿੱਤੀ ਜਿਸ ਵਿਚ ਉਨ੍ਹਾਂ ਨੇ ਸ਼ੁਕਰਾਨਾ ਕਿੱਤਾ ਹੈ ਆਪਣੇ ਫੈਨਸ ਦਾ ਜਿਨ੍ਹਾਂ ਦੀ ਬਦੋਲਤ ਉਹ ਇਸ ਮੁਕਾਮ ਤੇ ਪੁੱਜੇ ਹਨ | ਬੱਬੂ ਮਾਨ Babbu Maan ਦੇ ਹਰ ਇਕ ਫੈਨ ਨੂੰ ਪਤਾ ਹੈ ਕਿ ਉਹ ਬਹੁਤ ਹੀ ਸਾਧਾਰਨ ਪਰਿਵਾਰ ਤੋਂ ਹਨ ਅਤੇ ਉਨ੍ਹਾਂ ਦੀ ਮੇਹਨਤ ਅਤੇ ਸੁਰੀਲੀ ਆਵਾਜ਼ ਦਾ ਹਰ ਕੋਈ ਮੁਰੀਦ ਹੈ | ਉਨ੍ਹਾਂ ਦੇ ਗਏ ਗੀਤ ਜਿੰਨ੍ਹੇ ਸਧਾਰਨ ਹੁੰਦੇ ਹਨ ਉਹ ਖੁੱਦ ਵੀ ਉਨ੍ਹੇ ਹੀ ਸਾਧਾਰਨ ਸੋਚ ਵਾਲੇ ਹਨ | ਵੱਡੇ ਛੋਟੇ ਦਾ ਸਤਿਕਾਰ ਕਰਨਾ, ਪੰਜਾਬੀ ਭਾਸ਼ਾ ਨੂੰ ਉੱਚਾ ਕਰਨਾ ਹੀ ਬੱਬੂ ਮਾਨ ਦੀ ਖ਼ਾਸੀਅਤ ਹੈ |

Sat Shri akal ji Milde a 19th may Toronto

A post shared by Babbu Maan (ਬੱਬੂ ਮਾਨ) (@babbumaan.official) on

ਪੰਜਾਬੀ ਮਿਊਜ਼ਿਕ ਇੰਡਸਟਰੀ ਅੱਜ ਕਲ ਸਿਰਫ਼ ਪੰਜਾਬ ਜਾਂ ਭਾਰਤ ਵਿਚ ਹੀ ਨਹੀਂ ਸਗੋਂ ਦੁਨੀਆਂ ਉੱਤੇ ਛਾਈ ਹੋਈ ਹੈ | ਦੁਨੀਆ ਦੇ ਕੋਨੇ ਕੋਨੇ ਤੋਂ ਪੰਜਾਬੀ ਗਾਇਕਾਂ ਲਈ ਸ਼ੋਅ ਬੁਕ ਕਿੱਤੇ ਜਾਂ ਰਹੇ ਹਨ | ਪੰਜਾਬੀ ਗਾਇਕਾਂ ਦੀ ਜੇ ਗੱਲ ਕਰੀਏ ਤਾਂ ਬੱਬੂ ਮਾਨ ਦਾ ਜ਼ਿਕਰ ਲਾਜ਼ਮੀ ਹੈ | ਪਰ ਅੱਜ ਕਲ ਬੱਬੂ ਮਾਨ Babbu Maan ਕੈਨੇਡਾ ਵਿਚ ਹਨ | ਉਹ ਨਹੀਂ ਨਹੀਂ ਉਹ ਉੱਥੇ ਦੇ ਵਸਨੀਕ ਨਹੀਂ ਬਣ ਗਏ ਬਲਕਿ ਉਨ੍ਹਾਂ ਨੂੰ ਵੀ ਉੱਥੇ ਸ਼ੋਅ ਲਈ ਬੁਲਾਇਆ ਗਿਆ ਹੈ |

ਤੇ ਅੱਜ ਉਹ ਆਪਣਾ ਸ਼ੋਅ ਕਰ ਰਹੇ ਹਨ ਕੈਨੇਡਾ ਦੇ ਵੈਨਕੋਵਰ ਸ਼ਹਿਰ ਵਿਖੇ ਜਿੱਥੇ ਪੰਜਾਬੀਆਂ ਦੀ ਇਕ ਵੱਡੀ ਭੀੜ ਆਈ ਹੋਈ ਹੈ | ਬੱਬੂ ਮਾਨ Babbu Maan ਨੇ ਹੁਣ ਤੱਕ ਦੁਨੀਆ ਦੇ ਹਰ ਇਕ ਕੋਨੇ ਵਿਚ ਆਪਣੇ ਸ਼ੋਅ ਅਤੇ ਗੀਤਾਂ ਨਾਲ ਪੰਜਾਬੀਆਂ ਦੇ ਦਿਲਾਂ ਨੂੰ ਮੋਹਿਆ ਹੋਇਆ ਹੈ | ਪਰ ਅੱਜ ਉਹ ਕੈਨੇਡਾ ਵਾਲਿਆ ਲਈ ਕੁਝ ਨਵਾਂ ਲੈ ਕੇ ਆ ਰਹੇ ਹਨ ਤੇ ਉਹ ਨਵਾਂ ਹੈ ਉਨ੍ਹਾਂ ਦਾ ਗੀਤ | ਇਸ ਗੀਤ ਦੀ ਤਿਆਰੀ ਉਹ ਸ਼ੋਅ ਦੋਰਾਨ ਹੀ ਕਰ ਰਹੇ ਹਨ ਜਿਸਦੀ ਵੀਡੀਓ ਉਨ੍ਹਾਂ ਨੇ ਫੇਸਬੁੱਕ ਤੇ ਆਪਣੇ ਫੈਨਸ ਨਾਲ ਸਾਂਝਾ ਕਿੱਤੀ ਹੈ |

#beimaan

A post shared by Babbu Maan (ਬੱਬੂ ਮਾਨ) (@babbumaan.official) on

babbu maan live show


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network