ਰੂਹਾਂ ਦੇ ਪਿਆਰ ਦੀ ਕਹਾਣੀ ਦਰਸ਼ਾਉਂਦਾ ਹੈ ਪ੍ਰਭ ਗਿੱਲ ਦਾ ਨਵਾਂ ਗੀਤ, ਵੇਖੋ ਵੀਡੀਓ
ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਆਪਣਾ ਵੱਖਰਾ ਨਾਮ ਬਣਾਉਣ ਵਾਲਾ ਪ੍ਰਭ ਗਿੱਲ prabh gill ਹਰ ਵਾਰ ਕੁਝ ਨਵਾਂ ਤੇ ਵਧੀਆ ਹੀ ਲੈ ਕੇ ਆਉਂਦਾ ਹੈ | ਇਸ ਦੇ ਸਾਰੇ ਗੀਤ ਹੀ ਪਰਿਵਾਰ ਵਿਚ ਬੈਠ ਕੇ ਸੁਨਣ ਵਾਲੇ ਹੁੰਦੇ ਹਨ ਤੇ ਬਹੁਤ ਹੀ ਵਧੀਆ ਵੀਡੀਓ ਵੀ ਹੁੰਦੀ ਹੈ | ਇਸ ਗੀਤ ਦੀ ਵੀਡੀਓ ਵੀ ਬਹੁਤ ਹੀ ਵਧੀਆ ਹੈ | ਇਸ ਗੀਤ ਦੀ ਸਟੋਰੀ ਲਈ ਮੇਰੇ ਕੋਲ ਲਫ਼ਜ ਨਹੀਂ ਕਿ ਕਿਵੇਂ ਬਿਆਨ ਕਰਾ | ਬਹੁਤ ਵਧੀਆ ਗੀਤ ਤੇ ਉਸ ਤੋਂ ਵੀ ਘੈਂਟ ਵੀਡੀਓ ਬਣਾਈ ਹੈ | ਮਨਿੰਦਰ ਕੈਲੀ ਦੀ ਕਲਮ ਵਿੱਚੋ ਨਿਕਲਿਆ ਇਹ ਗੀਤ ਦਿਲ ਨੂੰ ਛੂ ਰਿਹਾ ਹੈ | ਬਹੁਤ ਹੀ ਸੋਹਣਾ ਮਿਊਜ਼ਿਕ ਤੇ ਬਹੁਤ ਹੀ ਸੋਹਣੀ ਸਟੋਰੀ | ਦੇਖੋ ਵੀਡੀਓ ਜੇ ਵਧੀਆ ਲੱਗੇ ਤਾ ਸ਼ੇਅਰ ਜਰੂਰ ਕਰਿਓ |
https://www.youtube.com/watch?v=V9tw4yMJ600
ਪ੍ਰਭ ਗਿੱਲ ਇਕ ਵਾਰ ਫਿਰ ਕਰ ਰਹੇ ਹਨ ਵਾਪਸੀ, ਵੇਖੋ ਗੀਤ ਦੀ ਪਹਿਲੀ ਝਲਕ
ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਰੋਮਾੰਟਿਕ ਕਿੰਗ "ਪ੍ਰਭ ਗਿੱਲ" ਹਮੇਸ਼ਾ ਹੀ ਆਪਣੇ ਦਰਸ਼ਕਾਂ ਤੇ ਫੈਨਜ਼ ਲਈ ਕੁਛ ਨਵਾਂ ਤੇ ਅਲੱਗ ਲੈ ਕੇ ਆਉਂਦੇ ਨੇ | ਉਨ੍ਹਾਂ ਦਾ ਨਵਾਂ ਗਾਣਾ ਜਲਦ ਰਿਲੀਜ਼ ਹੋਣ ਜਾ ਰਿਹਾ ਹੈ | ਹਾਲ ਹੀ ਚ ਪ੍ਰਭ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੇ ਆਉਣ ਵਾਲੇ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ, ਗੀਤ ਦਾ ਸਿਰਲੇਖ ਹੈ "ਮੈਨੂੰ ਮੰਗਦੀ Mainu Mangdi" | ਇਹ ਗੀਤ ਉਨ੍ਹਾਂ ਦਾ ਇਸ ਸਾਲ ਦਾ ਦੂਜਾ ਸਿੰਗਲ ਟ੍ਰੈਕ ਹੈ | ਇਸ ਤੋਂ ਪਹਿਲਾਂ ਉਨ੍ਹਾਂਨੇ ਆਪਣਾ ਗੀਤ "ਆਨ ਸਟਰਿੰਗਸ" ਯੂਟਿਊਬ ਤੇ ਜਾਰੀ ਕੀਤਾ ਸੀ |
ਟੀ-ਸੀਰੀਜ਼ ਦੇ ਲੇਬਲ ਥੱਲੇ ਬਣੇ ਇਸ ਗੀਤ ਦੇ ਬੋਲ ਲਿਖੇ ਹਨ ਗਾਇਕ ਤੇ ਸੰਗੀਤਕਾਰ ਮਨਿੰਦਰ ਕੈਲੇ ਨੇ ਤੇ ਮਿਊਜ਼ਿਕ ਕੰਪੋਜ਼ ਕੀਤਾ ਹੈ ਦੇਸੀ ਰੂਟਜ ਨੇ | ਗੀਤ ਦੀ ਵੀਡੀਓ ਨੂੰ ਮੋਹਿਤ ਮਿਧਾ ਅਤੇ ਪੁਨੀਤ ਐਸ ਬੇਦੀ ਦੁਆਰਾ ਨਿਰਦੇਸ਼ਤ ਕੀਤਾ ਜਾਵੇਗਾ | ਪ੍ਰੋਜੈਕਟ ਦੀ ਪੇਸ਼ਕਾਰੀ ਮੋਹਿਤ ਮਿਧਾ ਦੁਆਰਾ ਕੀਤੀ ਹੋਵੇਗੀ |
ਪ੍ਰਭ ਗਿੱਲ Prabh Gill ਨੇ ਹਮੇਸ਼ਾ ਹੀ ਆਪਣੇ ਗੀਤਾਂ ਨਾਲ ਆਪਣੇ ਸਰੋਤਿਆਂ ਦੇ ਦਿੱਲਾਂ ਤੇ ਇਕ ਛਾਪ ਛੱਡੀ ਹੈ | ਫਿਰ ਚਾਹੇ ਉਹ ਸੈਡ ਗੀਤ ਜਿਵੇ ਮੇਰੇ ਕੋਲ ਹੋਵੇ ਜਾਂ ਫਿਰ ਰੋਮਾੰਟਿਕ ਗੀਤ ਜਿਵੇਂ -ਇਕ ਰੀਝ, ਬੱਚਾ ਜਾਂ ਤਾਰਿਆਂ ਦੇ ਦੇਸ |
ਉਹ ਪੰਜਾਬੀ ਸੰਗੀਤ ਇੰਡਸਟਰੀ ਦੇ ਇੱਕ ਅਜਿਹੇ ਗਾਇਕ ਹਨ ਜੋ ਆਪਣੇ ਪ੍ਰਸ਼ੰਸਕਾਂ ਨੂੰ ਸ਼ਾਨਦਾਰ ਰੋਮਾਂਟਿਕ ਟਰੈਕਾਂ ਦਾ ਭੰਡਾਰ ਦਿੰਦੇ ਹਨ | ਪ੍ਰਭ ਗਿੱਲ Prabh Gill ਦਾ ਪਿਛਲਾ ਗੀਤ ਵੈਲੇਨਟਾਈਨ ਡੇ ਦੇ ਦਿਨ ਰਿਲੀਜ਼ ਹੋਇਆ ਸੀ ਅਤੇ ਕੁਝ ਹਫ਼ਤਿਆਂ ਲਈ ਹਰ ਵਿਅਕਤੀ ਦੀ ਪਲੇਲਿਸਟ 'ਤੇ ਰਿਹਾ | ਉਨ੍ਹਾਂ ਨੇ ਫਿਲਮ 'ਲੌਂਗ ਲਾਚੀ' ਵਿਚ ਇਕ ਦਿਲਚਸਪ ਟਰੈਕ 'ਰੂਹ ਦੇ ਰੁਖ' ਨੂੰ ਵੀ ਆਪਣੀ ਆਵਾਜ਼ ਦਿਤੀ ਸੀ |
ਹੁਣ ਉਨ੍ਹਾਂ ਦਾ ਇਹ ਗੀਤ ਕਦੋਂ ਰਿਲੀਜ਼ ਹੋਵੇਗਾ, ਇਸ ਖ਼ਬਰ ਦਾ ਇੰਤਜ਼ਾਰ ਸਾਨੂੰ ਵੀ ਹੈ | ਤੇ ਨਾਲ ਹੀ ਇੰਤਜ਼ਾਰ ਹੈ ਇਸ ਗੀਤ ਦੇ ਟੀਜ਼ਰ ਦੇ ਰਿਲੀਜ਼ ਹੋਣ ਦਾ | ਸਾਨੂੰ ਪੂਰੀ ਉਮੀਦ ਹੈ ਕਿ ਗੀਤ ਉਨ੍ਹਾਂ ਦਾ ਇਸ ਸਾਲ ਦਾ ਨਵਾਂ ਹਿੱਟ ਗੀਤ ਹੋਵੇਗਾ |