ਗੀਤ 'ਯਾਰੀਆਂ' ਨੂੰ ਮਿਲ ਰਿਹਾ ਸਰੋਤਿਆਂ ਦਾ ਭਰਵਾਂ ਹੁੰਗਾਰਾ 

Reported by: PTC Punjabi Desk | Edited by: Shaminder  |  September 28th 2018 12:38 PM |  Updated: September 28th 2018 12:38 PM

ਗੀਤ 'ਯਾਰੀਆਂ' ਨੂੰ ਮਿਲ ਰਿਹਾ ਸਰੋਤਿਆਂ ਦਾ ਭਰਵਾਂ ਹੁੰਗਾਰਾ 

ਗਾਇਕ ਜੌਂਟੀ ਦਾ ਗੀਤ 'ਯਾਰੀਆਂ' ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ ।ਇਸ ਗੀਤ ਦੇ ਬੋਲ ਲਿਖੇ ਨੇ ਪ੍ਰਭ ਗੁੱਜਰਵਾਲ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਸਨੈਪੀ ਨੇ । ਗੀਤ ਦੇ ਵੀਡਿਓ 'ਚ ਨਿੰਜਾ,ਏਕੇ ਅਤੇ ਸ਼ਹਿਨਾਜ਼ ਗਿੱਲ ਨਜ਼ਰ ਆ ਰਹੇ ਨੇ । ਇਸ ਗੀਤ 'ਚ 'ਯਾਰੀਆਂ' ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਗੀਤ 'ਚ ਇੱਕ ਦੋਸਤ ਦੀ ਬੇਵਫਾਈ ਨੂੰ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਦੋਸਤ ਇੱਕ ਨੂੰ ਛੱਡ ਕੇ ਦੂਜੇ ਨਾਲ ਯਾਰੀ ਲਾਉਂਦੀ ਹੈ ਉਹ ਵੀ ਸਿਰਫ ਦੌਲਤ ਅਤੇ ਸ਼ੌਹਰਤ ਦੀ ਖਾਤਿਰ ਆਪਣੇ ਪਿਆਰ ਨੂੰ ਭੁੱਲ ਜਾਂਦੀ ਹੈ ।

ਹੋਰ ਵੇਖੋ : ਕੌਰ ਬੀ ਨੇ ਸਾਂਝਾ ਕੀਤਾ ਵੀਡਿਓ ,ਗੀਤਾਂ ਬਾਰੇ ਦਿੱਤੀ ਜਾਣਕਾਰੀ

https://www.youtube.com/watch?v=z84P7mwtwqw

ਇਸ ਤਰ੍ਹਾਂ ਦੀ ਬੇਵਫਾਈ ਨੂੰ ਵੇਖ ਕੇ ਉਸ ਦੇ ਪ੍ਰੇਮੀ ਦਾ ਖੂਨ ਖੌਲ ਪੈਂਦਾ ਹੈ ਅਤੇ ਉਸ ਨੂੰ ਆਪਣਾ ਦੋਸਤ ਵੀ ਚੁੱਭਣ ਲੱਗ ਪੈਂਦਾ ਹੈ । ਦੋਨਾਂ ਦੀ ਦੋਸਤੀ ਦਰਮਿਆਨ ਕੁੜ੍ਹੀ ਵੈਰ ਦਾ ਕਾਰਨ ਬਣ ਜਾਂਦੀ ਹੈ ।ਇਸ ਗੀਤ 'ਚ ਇਹ ਵੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਯਾਰੀਆਂ ਨਿਭਾਉਣ ਵਾਲੇ ਕੁਝ ਲੋਕ ਅਜਿਹੇ ਵੀ ਹੁੰਦੇ ਨੇ ਜੋ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਵੀ ਦੋਸਤੀ ਨਿਭਾਉਂਦੇ ਨੇ । ਇਸ ਗੀਤ ਦੇ ਬੋਲ ਪ੍ਰਭ ਗੁੱਜਰਵਾਲ ਨੇ ਲਿਖੇ ਨੇ ਅਤੇ ਇਸ ਨੂੰ ਜੌਂਟੀ ਨੇ ਬੁਲੰਦ ਅਵਾਜ਼ ਨਾਲ ਸ਼ਿੰਗਾਰਿਆ ਹੈ । ਇਹ ਗੀਤ ਦੋਸਤੀ ਨੂੰ ਸਮਰਪਿਤ ਅਜਿਹਾ ਗੀਤ ਹੈ ਜਿਸਦੇ ਕਿਰਦਾਰ ਬੇਵਫਾਈ ਨੂੰ ਪਸੰਦ ਨਹੀਂ ਕਰਦੇ ਅਤੇ ਜਿਸ ਨਾਲ ਦੋਸਤੀ ਨਿਭਾਉਂਦੇ ਨੇ ਉਸ ਨਾਲ ਤੋੜ ਨਿਭਾਉਂਦੇ ਵੀ ਹਨ ।

Yaariyan Lyrics - Jonty

 

 

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network