ਜਦੋਂ ਕਪਿਲ ਸ਼ਰਮਾ ਨੇ ਕਿਹਾ ਫੇਰੇ ਕਰਾਵਾਂ ਜਾਂ ਫਿਰ ਭੱਜ ਜਾਵਾਂ ,ਵੇਖੋ ਵੀਡਿਓ 

Reported by: PTC Punjabi Desk | Edited by: Shaminder  |  December 14th 2018 11:37 AM |  Updated: December 14th 2018 11:37 AM

ਜਦੋਂ ਕਪਿਲ ਸ਼ਰਮਾ ਨੇ ਕਿਹਾ ਫੇਰੇ ਕਰਾਵਾਂ ਜਾਂ ਫਿਰ ਭੱਜ ਜਾਵਾਂ ,ਵੇਖੋ ਵੀਡਿਓ 

ਕਪਿਲ ਸ਼ਰਮਾ ਅਤੇ ਗਿੰਨੀ ਦਾ ਵਿਆਹ ਹੋ ਚੁੱਕਿਆ ਹੈ । ਅੱਜ ਉਨ੍ਹਾਂ ਨੇ ਸਿੱਖ ਰਿਵਾਇਤਾਂ ਮੁਤਾਬਕ ਵਿਆਹ ਕਰਵਾਇਆ । ਪਰ ਹੁਣ ਉਨ੍ਹਾਂ ਦਾ ਇੱਕ ਵੀਡਿਓ ਵਾਇਰਲ ਹੋ ਰਿਹਾ ਹੈ । ਇਸ ਵੀਡਿਓ 'ਚ ਉਹ ਲਾੜੇ ਦੇ ਲਿਬਾਸ 'ਚ ਸੱਜੇ ਹੋਏ ਨੇ । ਇਸ ਦੌਰਾਨ ਗਿੰਨੀ ਵੀ ਉਨ੍ਹਾਂ ਦੇ ਨਾਲ ਨਜ਼ਰ ਆ ਰਹੇ ਨੇ । ਪਰ ਇਸ ਦੌਰਾਨ ਕੁਝ ਮੀਡੀਆ ਕਰਮੀਆਂ ਨੇ ਉਨ੍ਹਾਂ ਨੂੰ ਘੇਰ ਲਿਆ ।

ਹੋਰ ਵੇਖੋ :ਕਪਿਲ ਸ਼ਰਮਾ ਤੇ ਗਿੰਨੀ ਨੇ ਹੁਣ ਸਿੱਖ ਪ੍ਰਰੰਪਰਾ ਮੁਤਾਬਿਕ ਕਰਵਾਇਆ ਵਿਆਹ, ਦੇਖੋ ਤਸਵੀਰਾਂ

https://www.instagram.com/p/BrVl-xED0Vl/

ਜਦੋਂ ਮੀਡੀਆ ਕਰਮੀਆਂ ਨੇ ਉਨ੍ਹਾਂ ਤੋਂ ਬਾਈਟ ਦੇਣ ਲਈ ਕਿਹਾ ਤਾਂ ਇਸ ਰੁੱਝੇ ਹੋਏ ਸਮੇਂ ਦੇ ਬਾਵਜੂਦ ਕਪਿਲ ਸ਼ਰਮਾ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਕੀਤੀ ਅਤੇ ਮਜ਼ਾਕ 'ਚ ਕਿਹਾ ਕਿ ਉਹ ਫੇਰਿਆਂ ਲਈ ਜਾ ਰਹੇ ਨੇ ਅਤੇ ਹੁਣ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਫੇਰਿਆਂ ਲਈ ਜਾਵਾਂ ਜਾਂ ਫਿਰ ਭੱਜ ਜਾਵਾਂ ।

ਇਸ ਤੋਂ ਬਾਅਦ ਸਾਰੇ ਮੀਡੀਆ ਕਰਮੀ ਹੱਸ ਪੈਂਦੇ ਨੇ ਅਤੇ ਕਪਿਲ ਸ਼ਰਮਾ ਵੱਲੋਂ ਉਨ੍ਹਾਂ ਨੂੰ ਦਿੱਤੇ ਜਾ ਰਹੇ ਪਿਆਰ ਲਈ ਸ਼ੁਕਰੀਆ ਅਦਾ ਵੀ ਕੀਤਾ । ਦੱਸ ਦਈਏ ਕਿ ਕਪਿਲ ਸ਼ਰਮਾ ਗਿੰਨੀ ਨੂੰ ਕਾਲਜ ਦੇ ਸਮੇਂ ਤੋਂ ਜਾਣਦੇ ਸਨ । ਜਿਸ ਤੋਂ ਬਾਅਦ ਦੋਨਾਂ ਦੀ ਰਿਲੇਸ਼ਨਸ਼ਿਪ ਦੀਆਂ ਖਬਰਾਂ ਸਨ । ਲੰਬੇ ਸਮੇਂ ਦੀ ਦੋਸਤੀ ਤੋਂ ਬਾਅਦ ਦੋਨਾਂ ਨੇ ਇਸ ਦੋਸਤੀ ਨੂੰ ਵਿਆਹ ਦੇ ਪਵਿੱਤਰ ਬੰਧਨ 'ਚ ਬੰਨ ਲਿਆ ਹੈ । ਦੋਵੇਂ ਇਸ ਰਿਸ਼ਤੇ ਦੇ ਵਿੱਚ ਬੱਝ ਕੇ ਕਾਫੀ ਖੁਸ਼ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network