ਸਰਦਾਰੀ ਨੂੰ ਦਰਸਾਉਂਦਾ ਗੀਤ ਹੈ ਸਰਦਾਰਨੀ ,ਵੇਖੋ ਵੀਡਿਓ

Reported by: PTC Punjabi Desk | Edited by: Shaminder  |  November 20th 2018 12:46 PM |  Updated: November 20th 2018 12:53 PM

ਸਰਦਾਰੀ ਨੂੰ ਦਰਸਾਉਂਦਾ ਗੀਤ ਹੈ ਸਰਦਾਰਨੀ ,ਵੇਖੋ ਵੀਡਿਓ

ਸਰਦਾਰੀ ਸਿੱਖਾਂ ਦੀ ਪਹਿਚਾਣ ਹੈ ਅਤੇ ਇਹ ਸਰਦਾਰੀਆਂ ਲੈਣ ਵਾਸਤੇ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਆਪਣੀ ਜਾਨ ਦੀ ਬਾਜ਼ੀ ਤੱਕ ਲਗਾ ਦਿੱਤੀ । ਪਰ ਇਸ ਸਰਦਾਰੀ ਨੂੰ ਅਜੋਕੇ ਸਮੇਂ ‘ਚ ਨਿਭਾਉਂਦੇ ਕੋਈ ਵਿਰਲੇ ਵਿਰਲੇ ਹੀ ਨੇ । ਅੱਜ ਕੱਲ੍ਹ ਦੀ ਪੀੜ੍ਹੀ ਪੱਛਮੀ ਸੱਭਿਆਚਾਰ ਨੂੰ ਅਪਣਾ ਕੇ ਆਪਣੇ ਅਮੁੱਲ ਵਿਰਸੇ ਨੂੰ ਵਿਸਾਰਦੀ ਜਾ ਰਹੀ ਹੈ ।

ਹੋਰ ਵੇਖੋ : ਸਰਦਾਰੀ ਤੇ ਮਾਨ ਰੱਖਣ ਵਾਲਿਆਂ ਲਈ ਹੈ ਤਰਸੇਮ ਜੱਸੜ ਦਾ ਇਹ ਗੀਤ, ਵੇਖੋ ਵੀਡੀਓ

https://www.youtube.com/watch?v=O1P0-3Eio9A&feature=youtu.be

ਪਰ ਲੋਕਾਂ ਨੂੰ ਆਪਣੇ ਇਸ ਅਮੁੱਲ ਵਿਰਸੇ ਨਾਲ ਜੋੜਨ ਅਤੇ ਉਨ੍ਹਾਂ ਸ਼ਹਾਦਤਾਂ ਦੀ ਯਾਦ ਨੂੰ ਸਮੇਂ ਸਮੇਂ ‘ਤੇ ਦਰਸਾਉਣ ਦੀ ਕੋਸ਼ਿਸ਼ ਗਾਇਕਾਂ ਵੱਲੋਂ ਕੀਤੀ ਜਾਂਦੀ ਹੈ ਅਤੇ ਅਜਿਹਾ ਹੀ ਇੱਕ ਗੀਤ ਕੱਢਿਆ ਹੈ ਹਰਿੰਦਰ ਸਿੰਘ ਸਭਰਾ ਨੇ ।

ਹੋਰ ਵੇਖੋ :ਰਿੰਗ ’ਚ ਉੱਤਰੀ ਸਪਨਾ ਚੌਧਰੀ ਤੇ ਅਰਸ਼ੀ ਖਾਨ, ਡਾਂਸ ਦੇ ਦਿਖਾਏ ਜਲਵੇ, ਦੇਖੋ ਵੀਡਿਓ

ਜਿਨ੍ਹਾਂ ਨੇ ਇਸ ਗੀਤ ਦੇ ਜ਼ਰੀਏ ਨਾ ਸਿਰਫ ਅਜੋਕੇ ਸਮੇਂ ਸਿੱਖੀ ਤੋਂ ਦੂਰ ਹੋ ਰਹੀ ਨੌਜਵਾਨ ਪੀੜ੍ਹੀ ਨੂੰ ਵਧੀਆ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ । ਬਲਕਿ ਸਿੱਖੀ ਨੂੰ ਛੱਡ ਕੇ ਹੋਰ ਰੀਤੀ ਰਿਵਾਜ਼ ਅਪਨਾਉਣ ਵਾਲਿਆਂ ਨੂੰ ਵੀ ਇੱਕ ਸੇਧ ਦੇਣ ਦਾ ਉਪਰਾਲਾ ਕੀਤਾ ਹੈ । ਇਸ ਗੀਤ ਦੇ ਬੋਲ ਸਾਨੂ ਮੁਕਤਸਰੀਆ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਬੌਬ ਨੇ ।

ਡਾਇਰੈਕਸ਼ਨ ਨਵਰੋਜ਼ ਨੇ ਦਿੱਤੀ ਹੈ ਗੀਤ ਦੇ ਬੋਲ ਜਿੰਨੇ ਵਧੀਆ ਸਾਨੂ ਮੁਕਤਸਰੀਆ ਨੇ ਲਿਖੇ ਨੇ ਉਸ ਤੋਂ ਵਧੀਆ ਤਿਆਰ ਕੀਤਾ ਗਿਆ ਹੈ ਇਸ ਗੀਤ ਦਾ ਵੀਡਿਓ ।ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਇਸ ਗੀਤ ਦਾ ਵੀਡਿਓ ਬੇਹੱਦ ਆਕ੍ਰਸ਼ਕ ਹੈ ਅਤੇ ਜਿਸ ਮਕਸਦ ਨਾਲ ਇਹ ਗੀਤ ਬਣਾਇਆ ਗਿਆ ਹੈ ਉਸ ਨੂੰ ਪੂਰਾ ਕਰਨ ‘ਚ ਗਾਇਕ ਕਾਮਯਾਬ ਰਿਹਾ ਹੈ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network