ਹੈਪੀ ਰਾਏਕੋਟੀ ਦੇ ਪਹਿਲੇ ਧਾਰਮਿਕ ਸ਼ਬਦ ‘ਵਾਹ ਗੁਰੂ’ ਦਾ ਟੀਜ਼ਰ ਹੋਇਆ ਰਿਲੀਜ਼
ਪੰਜਾਬੀ ਗਾਇਕ ਹੈਪੀ ਰਾਏਕੋਟੀ ਬਹੁਤ ਜਲਦ ਆਪਣਾ ਪਹਿਲਾ ਧਾਰਮਿਕ ਸ਼ਬਦ ‘ਵਾਹ ਗੁਰੂ’ ਲੈ ਕੇ ਆ ਰਹੇ ਨੇ । ਪੋਸਟਰ ਤੋਂ ਬਾਅਦ ਸ਼ਬਦ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ।
ਹੋਰ ਪੜ੍ਹੋ : ਮੀਕਾ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ ਤੇ ਕਿਸਾਨਾਂ ਦੀ ਜਿੱਤ ਲਈ ਕੀਤੀ ਅਰਦਾਸ
ਟੀਜ਼ਰ ਨੂੰ ਹੈਪੀ ਰਾਏਕੋਟੀ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਹੈ । ਇਸ ਧਾਰਮਿਕ ਗੀਤ ਦੇ ਬੋਲ ਖੁਦ ਹੈਪੀ ਰਾਏਕੋਟੀ ਨੇ ਹੀ ਲਿਖੇ ਤੇ ਸੰਗੀਤ ਲਾਡੀ ਗਿੱਲ ਨੇ ਦਿੱਤਾ ਹੈ । ਵੀਡੀਓ Sudh Singh ਨੇ ਤਿਆਰ ਕੀਤੀ ਹੈ ।
ਹੈਪੀ ਰਾਏਕੋਟੀ ਨੇ ਪੋਸਟ ਪਾ ਕੇ ਦੱਸਿਆ ਹੈ ਇਹ ਉਨ੍ਹਾਂ ਦਾ ਪਹਿਲਾ ਧਾਰਮਿਕ ਸ਼ਬਦ ਹੈ । ਉਨ੍ਹਾਂ ਕਿਹਾ ਹੈ ਕਿ ਜਿਸ ਦਿਨ ਦਾ ਰਿਕਾਰਡ ਹੋਇਆ ਹੈ ਮੇਰੀ ਸਵੇਰ ਇਸ ਤੋਂ ਸ਼ੁਰੂ ਹੁੰਦੀ ਹੈ । ਉਮੀਦ ਹੈ ਤੁਹਾਡੀ ਵੀ ਹੋਇਆ ਕਰੇਗੀ । ਬਹੁਤ ਜਲਦ ਇਹ ਧਾਰਮਿਕ ਸ਼ਬਦ ਯੂਟਿਊਬ ਚੈਨਲ ਉੱਤੇ ਰਿਲੀਜ਼ ਹੋਵੇਗਾ ।