ਅੱਜ ਤੋਂ ਕੁਝ ਸਾਲ ਪਹਿਲਾਂ ਇਸ ਤਰ੍ਹਾਂ ਦਾ ਅੰਦਾਜ਼ ਸੀ ਗੁਲਾਬੀ ਕੁਵੀਨ ਜੈਸਮੀਨ ਸੈਂਡਲਾਸ ਦਾ,ਵੇਖੋ ਵੀਡੀਓ
ਜੈਸਮੀਨ ਸੈਂਡਲਾਸ ਅੱਜ ਇੱਕ ਅਜਿਹੀ ਗਾਇਕਾ ਹੈ ਜੋ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤ ਦੇ ਰਹੀ ਹੈ । ਜੈਸਮੀਨ ਨੇ ਇਸ ਮੁਕਾਮ ਨੂੰ ਇੰਝ ਹੀ ਹਾਸਲ ਨਹੀਂ ਕੀਤਾ । ਉਸ ਨੇ ਇਸ ਮੁਕਾਮ ਨੂੰ ਹਾਸਲ ਕਰਨ ਲਈ ਇਸ ਪਿੱਛੇ ਕਰੜੀ ਮਿਹਨਤ ਹੈ । ਅੱਜ ਅਸੀਂ ਤੁਹਾਨੂੰ ਜੈਸਮੀਨ ਦਾ ਇੱਕ ਅਜਿਹਾ ਵੀਡੀਓ ਵਿਖਾਉਣ ਜਾ ਰਹੇ ਹਾਂ ਜੋ ਕਿ ਉਨ੍ਹਾਂ ਦੇ ਸ਼ੁਰੂਆਤੀ ਦੌਰ ਦਾ ਹੈ ।
ਹੋਰ ਵੇਖੋ :ਮੌਸਮ ਵਾਂਗ ਬੱਬੂ ਮਾਨ ਦਾ ਵੀ ਬਦਲਦਾ ਹੈ ਮਿਜਾਜ਼,ਵੇਖੋ ਮੌਸਮ ਮੁਤਾਬਿਕ ਕਿਹੜਾ ਗਾਣਾ ਸੁਣਦੇ ਨੇ ਬੱਬੂ ਮਾਨ
https://www.youtube.com/watch?v=ocSzcS8Vvuc
ਇਸ ਵੀਡੀਓ ਨੂੰ ਵੇਖ ਕੇ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਵੇਗਾ ਕਿ ਸੱਚਮੁੱਚ ਇਹ ਅੱਜ ਦੀ ਗੁਲਾਬੀ ਕਵੀਨ ਜੈਸਮੀਨ ਸੈਂਡਲਾਸ ਹੀ ਹੈ ਜਾਂ ਫਿਰ ਕੋਈ ਹੋਰ ।
jasmine sandlas
ਜੈਸਮੀਨ ਇਸ ਵੀਡੀਓ 'ਚ ਬਲੈਕ ਐਂਡ ਵ੍ਹਾਈਟ ਅੰਦਾਜ਼ 'ਚ ਨਜ਼ਰ ਆ ਰਹੀ ਹੈ । ਦੱਸ ਦਈਏ ਕਿ ਗੁਲਾਬੀ ਕਵੀਨ ਜੈਸਮੀਨ ਸੈਂਡਲਾਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । ਉਸ ਨੇ ਕਈ ਬਾਲੀਵੁੱਡ ਫ਼ਿਲਮਾਂ ਲਈ ਵੀ ਗਾਇਆ ਹੈ । ਵ੍ਹਿਸਕੀ ਦੀ ਬੋਤਲ,ਸਿਪ-ਸਿਪ,ਅੱਖ ਕਾਸ਼ਨੀ,ਬੰਬ ਜੱਟ, ਮੁੰਡੇ ਯੂ.ਪੀ ਦੇ ਨਜਾਇਜ਼ ਹਥਿਆਰ ਵਰਗਾ ਸਣੇ ਕਈ ਹਿੱਟ ਗੀਤ ਗਾਏ ਨੇ ।