ਦੇਖੋ ਗੀਤਾ ਜ਼ੈਲਦਾਰ ਨਾਲ ਮਿਊਜ਼ਿਕ ਤੇ ਮਸਤੀ ਦਾ ਤੜਕਾ, ਸਿਰਫ ਪੀਟੀਸੀ ਸ਼ੋਅਕੇਸ 'ਚ
ਇਸ ਵਾਰ ਪੀਟੀਸੀ ਸ਼ੋਅਕੇਸ ਵਿੱਚ ਜ਼ੈਲਦਾਰਾਂ ਦਾ ਮੁੰਡਾ ਯਾਨੀ ਗੀਤਾ ਜ਼ੈਲਦਾਰ ਆ ਰਿਹਾ ਹੈ । ਗੀਤਾ ਜ਼ੈਲਦਾਰ ਇਸ ਸ਼ੋਅ ਵਿੱਚ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨਗੇ ਤੇ ਨਾਲ ਹੀ ਸੁਨਾਉਣਗੇ ਆਪਣੇ ਤੜਕਦੇ ਫੜਕਦੇ ਗੀਤ। ਇਸ ਪ੍ਰੋਗਰਾਮ ਵਿੱਚ ਗੀਤਾ ਜ਼ੈਲਦਾਰ ਉਹਨਾਂ ਗੱਲਾਂ ਤੋਂ ਵੀ ਪਰਦਾ ਹਟਾਉਣਗੇ, ਜਿਨ੍ਹਾਂ ਨੂੰ ਜਾਣਨ ਲਈ ਪੰਜਾਬੀ ਸਰੋਤੇ ਹਮੇਸ਼ਾ ਉਤਸੁਕ ਰਹਿੰਦੇ ਹਨ ।
ਸੋ ਦੇਖਣਾ ਨਾਲ ਭੁੱਲਣਾ ਗੀਤਾ ਜ਼ੈਲਦਾਰ ਦੇ ਨਾਲ ਖ਼ਾਸ ਗੱਲਬਾਤ ਸਿਰਫ ਪੀਟੀਸੀ ਸ਼ੋਅਕੇਸ ਵਿੱਚ ਦਿਨ ਮੰਗਲਵਾਰ 26 ਮਾਰਚ ਰਾਤ 9.30 ਵਜੇ । ਗੀਤਾ ਜ਼ੈਲਦਾਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਗੀਤਾ ਜ਼ੈਲਦਾਰ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਹਨ ।
https://www.facebook.com/ptcpunjabi/videos/341622259810098/?v=341622259810098
ਉਹਨਾਂ ਦੇ ਗੀਤਾਂ ਦਾ ਪੰਜਾਬੀ ਸਰੋਤਿਆਂ ਨੂੰ ਹਮੇਸ਼ਾ ਇੰਤਜ਼ਾਰ ਰਹਿੰਦਾ ਹੈ । ਕੁਝ ਦਿਨ ਪਹਿਲਾਂ ਹੀ ਉਹਨਾਂ ਦਾ ਨਵਾਂ ਗੀਤ ਆਇਆ ਹੈ ਜਿਸ ਨੂੰ ਸਰੋਤਿਆਂ ਦਾ ਚੰਗਾ ਪਿਆਰ ਮਿਲਿਆ ਹੈ ।