ਉਹ ਗੀਤ ਜੋ ਅੱਜ ਤੱਕ ਨਹੀਂ ਹੋਇਆ ਪੁਰਾਣਾ ,ਵੇਖੋ ਇਸ ਸਦਾਬਹਾਰ ਗੀਤ ਦਾ ਵੀਡਿਓ
ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਈ ਅਜਿਹੇ ਗੀਤ ਨੇ ਜੋ ਯਾਦਗਾਰ ਹੋ ਨਿੱਬੜੇ ਨੇ । ਉਨ੍ਹਾਂ ਗੀਤਾਂ ਵਿੱਚੋਂ ਹੀ ਇੱਕ ਗੀਤ ਅਜਿਹਾ ਹੈ ਜੋ ਕਦੇ ਪੁਰਾਣਾ ਨਹੀਂ ਹੋਇਆ।ਅੱਜ ਵੀ ਇਹ ਗੀਤ ਵਿਆਹ ਸ਼ਾਦੀਆਂ 'ਚ ਸ਼ਾਨ ਬਣਿਆ ਹੋਇਆ ਹੈ । ਡੀਜੇ 'ਤੇ ਵੱਜਣ ਵਾਲੇ ਇਸ ਸਦਾਬਹਾਰ ਗੀਤ 'ਤੇ ਅੱਜ ਵੀ ਲੋਕ ਥਿਰਕਦੇ ਨਜ਼ਰ ਆ ਜਾਂਦੇ ਨੇ।ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਿਰ ਉਹ ਅਜਿਹਾ ਕਿਹੜਾ ਗੀਤ ਹੈ ਤਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਆਖਿਰ ਉਹ ਗੀਤ ਹੈ ਕਿਹੜਾ ।
ਹੋਰ ਵੇਖੋ :
https://www.youtube.com/watch?v=90KUrlyL0To
ਉਹ ਗੀਤ ਹੈ 'ਸਾਡੀ ਰੇਲ ਗੱਡੀ ਆਈ' ਜੀ ਹਾਂ ਇਹ ਗੀਤ ਲੋਕਾਂ 'ਚ ਅੱਜ ਵੀ ਓਨਾ ਹੀ ਹਰਮਨ ਪਿਆਰਾ ਹੈ । ਨੱਬੇ ਦੇ ਦਹਾਕੇ 'ਚ ਆਇਆ ਇਹ ਗੀਤ ਮੰਗਲ ਸਿੰਘ ਦਾ ਗਾਇਆ ਹੋਇਆ ਹੈ ।
https://www.youtube.com/watch?v=FMYI_2OEyvM
ਫਿਲਮ 'ਦੁਸ਼ਮਣੀ ਦੀ ਅੱਗ' ਦਾ ਇਹ ਗੀਤ ਅੱਜ ਵੀ ਵਿਆਹ ਸ਼ਾਦੀਆਂ 'ਚ ਖੂਬ ਵੱਜਦਾ ਹੈ ।ਉੱਨੀ ਸੌ ਨੱਬੇ 'ਚ ਆਈ ਇਸ ਫਿਲਮ ਦੇ ਇਸ ਗੀਤ ਨੂੰ ਪ੍ਰੀਤੀ ਸਪਰੂ ਅਤੇ ਪੰਜਾਬ ਦੇ ਮਰਹੂਮ ਅਦਾਕਾਰ ਵਰਿੰਦਰ ਸਿੰਘ 'ਤੇ ਫਿਲਮਾਇਆ ਗਿਆ ਸੀ ।
evergreen song sadi rail gaddi ayi
ਇਸ ਗੀਤ ਨੂੰ ਸੰਗੀਤਬੱਧ ਕੀਤਾ ਸੀ ਗੁਰਦਾਸ ਮਾਨ ਨੇ ।ਇਹ ਗੀਤ ਉਸ ਸਮੇਂ ਵੀ ਏਨਾ ਹੀ ਹਿੱਟ ਹੋਇਆ ਸੀ ਅਤੇ ਨੱਬੇ ਦੇ ਦਹਾਕੇ ਦੇ ਇਸ ਗੀਤ ਨੂੰ ਅੱਜ ਵੀ ਓਨਾ ਹੀ ਪਸੰਦ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ । ਤੁਸੀਂ ਵੀ ਜਾਣੋ ਇਸ ਫਿਲਮ ਦੇ ਇਸ ਸਦਾਬਹਾਰ ਗੀਤ ਬਾਰੇ । ਇਸ ਗੀਤ ਨੂੰ ਉਸ ਸਮੇਂ ਮੰਗਲ ਸਿੰਘ ਨੇ ਗਾਇਆ ਸੀ ।
evergreen song sadi rail gaddi ayi