ਨਵੇਂ ਸਾਲ ਦੀ ਆਮਦ ‘ਤੇ ਪੀਟੀਸੀ ਕੰਸਰਟ ‘ਚ ਵੇਖੋ ਆਤਮਾ ਸਿੰਘ ਅਤੇ ਅਮਨ ਰੋਜ਼ੀ ਦੀ ਪਰਫਾਰਮੈਂਸ
ਪੀਟੀਸੀ ਪੰਜਾਬੀ ‘ਤੇ ਨਵੇਂ ਸਾਲ ਦੀ ਆਮਦ ‘ਤੇ ਪੀਟੀਸੀ ਮਿਊਜ਼ਿਕ ਕੰਸਰਟ ਕਰਵਾਇਆ ਜਾ ਰਿਹਾ ਹੈ । ਜਿਸ ‘ਚ ਆਤਮਾ ਸਿੰਘ ਅਤੇ ਅਮਨ ਰੋਜ਼ੀ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਣਗੇ । ਇਸ ਮਿਊਜ਼ਿਕ ਕੰਸਰਟ ਦਾ ਅਨੰਦ ਤੁਸੀਂ ਅੱਜ ਸ਼ਾਮ ਨੂੰ 7 ਵਜੇ ਮਾਣ ਸਕਦੇ ਹੋ ।
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਵੱਲੋਂ ਕਈ ਸ਼ੋਅ ਕਰਵਾਏ ਜਾ ਚੁੱਕੇ ਹਨ । ਜਿਸ ‘ਚ ਗਾਇਕ ਆਪੋ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਦੇ ਰਹੇ ਹਨ ।
ਹੋਰ ਪੜ੍ਹੋ : ਪੀਟੀਸੀ ਪੰਜਾਬੀ ਵੱਲੋਂ ਗਾਇਕ ਅਨੰਤਪਾਲ ਬਿੱਲਾ ਦੀ ਆਵਾਜ਼ ‘ਚ ਰਿਲੀਜ਼ ਕੀਤਾ ਜਾਵੇਗਾ ਗੀਤ
ਗਾਇਕ ਆਤਮਾ ਸਿੰਘ ਦੀ ਗੱਲ ਕਰੀਏ ਤਾਂ ਇਸ ਲੋਕ ਗਾਇਕ ਵੱਲੋਂ ਕਈ ਲੋਕ ਗੀਤ ਗਾਏ ਗਏ ਹਨ । ਜੋ ਕਿ ਸਰੋਤਿਆਂ ਨੂੰ ਕਾਫੀ ਪਸੰਦ ਆਉਂਦੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਸੱਭਿਆਚਾਰਕ ਗੀਤ ਵੀ ਗਾਏ ਹਨ ।
ਤੁਸੀਂ ਵੀ ਇਸ ਗਾਇਕ ਜੋੜੀ ਦੀ ਪਰਫਾਰਮੈਂਸ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ਅੱਜ ਸ਼ਾਮ ੭ ਵਜੇ ਪੀਟੀਸੀ ਕੰਸਰਟ ।