ਪੀਟੀਸੀ ਪੰਜਾਬੀ ਗੋਲਡ ‘ਤੇ ਵੇਖੋ ਹਾਸੇ ਨਾਲ ਭਰਪੂਰ ਹਾਲੀਵੁੱਡ ਫ਼ਿਲਮ ‘ਐਂਗਰੀ ਬਰਡਸ’
ਅੱਜ ਕੱਲ੍ਹ ਦੀ ਤਣਾਅ ਭਰੀ ਜ਼ਿੰਦਗੀ ‘ਚ ਹਾਸੇ ਕਿਤੇ ਗੁਆਚ ਜਿਹੇ ਗਏ ਨੇ । ਭੱਜ ਦੌੜ ਭਰੀ ਇਸ ਜ਼ਿੰਦਗੀ ‘ਚ ਹਰ ਕੋਈ ਸਕੂਨ ਦੇ ਕੁਝ ਪਲ ਭਾਲਦਾ ਹੈ । ਅਜਿਹੇ ‘ਚ ਕਿਤੇ ਖੁਨ ਵਧਾਉਣ ਦੀ ਦਵਾਈ ਯਾਨੀ ਕਿ ਹਾਸਿਆਂ ਦੇ ਪਲ ਬਿਤਾਉਣ ਨੂੰ ਮਿਲ ਜਾਣ ਤਾਂ ਹਰ ਕੋਈ ਇਨ੍ਹਾਂ ਪਲਾਂ ਦਾ ਅਨੰਦ ਮਾਨਣਾ ਪਸੰਦ ਕਰਦਾ ਹੈ । ਪੀਟੀਸੀ ਪੰਜਾਬੀ (PTC Punjabi)ਵੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਖ਼ਾਸ ਖਿਆਲ ਰੱਖ ਰਿਹਾ ਹੈ ।
ਹੋਰ ਪੜ੍ਹੋ : ਮਿਸ ਪੀਟੀਸੀ ਪੰਜਾਬੀ 2022 ਦੇ ਸਟੂਡੀਓ ਰਾਊਂਡ ‘ਚ ਮੁਟਿਆਰਾਂ ਵਿਖਾਉਣਗੀਆਂ ਆਪਣਾ ਹੁਨਰ
ਦਰਸ਼ਕਾਂ ਦੇ ਹਰ ਵਰਗ ਦੇ ਲਈ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾ ਰਹੇ ਹਨ ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ਵੱਲੋਂ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਕਾਮੇਡੀ ਨਾਲ ਭਰਪੂਰ ਐਂਗਰੀ ਬਰਡ ਫ਼ਿਲਮ ਦਿਨ ਸ਼ਨੀਵਾਰ, 30 ਅਪ੍ਰੈਲ ਨੂੰ, ਸ਼ਾਮ 7:55 ‘ਤੇ ਪ੍ਰਸਾਰਿਤ ਕੀਤੀ ਜਾਵੇਗੀ । ਇਸ ਫ਼ਿਲਮ ਦਾ ਅਨੰਦ ਤੁਸੀਂ ਪੀਟੀਸੀ ਪੰਜਾਬੀ ਗੋਲਡ ‘ਤੇ ਮਾਣ ਸਕਦੇ ਹੋ ।
ਇਸ ਤੋਂ ਪਹਿਲਾਂ ਵੀ ਪੀਟੀਸੀ ਪੰਜਾਬੀ ‘ਤੇ ਕਾਮੇਡੀ ਦੇ ਨਾਲ ਭਰਪੂਰ ਪ੍ਰੋਗਰਾਮ ਅਤੇ ਫ਼ਿਲਮਾਂ ਪ੍ਰਸਾਰਿਤ ਕੀਤੀਆਂ ਜਾਂਦੀਆਂ ਹਨ । ਜਿਨ੍ਹਾਂ ਦਾ ਲਾਹਾ ਦੇਸ਼ ਵਿਦੇਸ਼ ‘ਚ ਬੈਠੇ ਪੀਟੀਸੀ ਪੰਜਾਬੀ ਦੇ ਦਰਸ਼ਕ ਉਠਾ ਰਹੇ ਹਨ । ਤੁਸੀਂ ਵੀ ਨਵੇਂ ਨਵੇਂ ਪ੍ਰੋਗਰਾਮ ਅਤੇ ਸ਼ੋਅ ਵੇਖਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ।
ਵੇਖਣਾ ਨਾ ਭੁੱਲਣਾ ਸਭ ਤੋਂ ਵੱਡੀ ਹਾਲੀਵੁੱਡ ਕਾਮੇਡੀ ਬਲੌਕਬਾਸਟਰ ਫ਼ਿਲਮ ਗੁਸੈਲ ਚਿੜੀਆਂ (Angry Birds) ਹਾਲੀਵੁਡ ਇਨ ਪੰਜਾਬੀ 'ਚ , 30 ਅਪ੍ਰੈਲ ਸ਼ਨੀਵਾਰ ਨੂੰ ਸ਼ਾਮ 7:55 ਤੇ ਸਿਰਫ਼ ਪੀਟੀਸੀ ਪੰਜਾਬੀ ਗੋਲਡ 'ਤੇ#PTCGold #PunjabiMovies #PunjabiFilms #PunjabiCinema #AngryBirds #HollywoodinPunjabi #PTCPunjabiGold pic.twitter.com/0e1UNqYm6c
— PTC Punjabi Gold (@PtcGold) April 18, 2022