ਐਸ਼ਵਰਿਆ ਰਾਏ ਦੀ ਹਮਸ਼ਕਲ ਦਾ ਵੀਡੀਓ ਦੇਖ ਤੁਹਾਨੂੰ ਵੀ ਪੈ ਜਾਵੇਗਾ ਭੁਲੇਖਾ, ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

Reported by: PTC Punjabi Desk | Edited by: Shaminder  |  September 02nd 2022 03:52 PM |  Updated: September 02nd 2022 03:52 PM

ਐਸ਼ਵਰਿਆ ਰਾਏ ਦੀ ਹਮਸ਼ਕਲ ਦਾ ਵੀਡੀਓ ਦੇਖ ਤੁਹਾਨੂੰ ਵੀ ਪੈ ਜਾਵੇਗਾ ਭੁਲੇਖਾ, ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

ਅਦਾਕਾਰਾ ਐਸ਼ਵਰਿਆ ਰਾਏ (aishwarya rai) ਦੀ ਹਮਸ਼ਕਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ (Video)  ‘ਚ ਅਦਾਕਾਰਾ ਦੀ ਹਮਸ਼ਕਲ ਨੂੰ ਵੇਖ ਕੇ ਇੱਕ ਵਾਰ ਤਾਂ ਤੁਸੀਂ ਵੀ ਧੋਖਾ ਖਾ ਜਾਓਗੇ । ਕਿਉਂੋਕਿ ਉਸ ਦੀ ਸ਼ਕਲ ਐਸ਼ਵਰਿਆ ਦੇ ਨਾਲ ਏਨੀਂ ਜ਼ਿਆਦਾ ਮਿਲਦੀ ਹੈ ਕਿ ਇੱਕ ਵਾਰ ਤਾਂ ਤੁਸੀਂ ਵੀ ਵੇਖ ਕੇ ਧੋਖਾ ਖਾ ਜਾਓਗੇ ਅਤੇ ਸੱਚਮੁੱਚ ਹੀ ਇਸ ਨੂੰ ਐਸ਼ਵਰਿਆ ਰਾਏ ਸਮਝ ਸਕਦੇ ਹੋ ।

Image Source : Google

ਹੋਰ ਪੜ੍ਹੋ : ਬੀਮਾਰ ਪਦਮਸ਼੍ਰੀ ਪੁਰਸਕਾਰ ਜੇਤੂ ਨੂੰ ਹਸਪਤਾਲ ਚੋਂ ਡਿਸਚਾਰਜ ਹੋਣ ਤੋਂ ਪਹਿਲਾਂ ਨੱਚਣ ਦੇ ਲਈ ਕੀਤਾ ਗਿਆ ਮਜਬੂਰ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਐਸ਼ਵਰਿਆ ਰਾਏ ਦੀ ਇਸ ਹਮਸ਼ਕਲ ਦਾ ਨਾਮ ਆਸ਼ੀਤਾ ਰਾਠੌਰ ਹੈ ਅਤੇ ਇਹ ਇਸ ਵੀਡੀਓ ‘ਚ ਵੀ ਐਸ਼ਵਰਿਆ ਵਾਂਗ ਐਕਸਪ੍ਰੈਸ਼ਨ ਦਿੰਦੀ ਹੋਈ ਨਜ਼ਰ ਆ ਰਹੀ ਹੈ । ਆਸ਼ਿਤਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਕਮੈਂਟਸ ਕਰ ਰਹੇ ਹਨ ।

aashita rathore. Image Source : Instagram

ਹੋਰ ਪੜ੍ਹੋ : ਪਾਕਿਸਤਾਨ ‘ਚ ਹੜ੍ਹ ਕਾਰਨ ਹਾਲਾਤ ਬੇਕਾਬੂ, ਰੋ-ਰੋ ਕੇ ਲੋਕ ਸੁਣਾ ਰਹੇ ਆਪਣਾ ਹਾਲ, ਵੇਖੋ ਵਾਇਰਲ ਵੀਡੀਓ

ਐਸ਼ਵਰਿਆ ਰਾਏ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਲਦ ਹੀ ਉਹ ਇੱਕ ਫ਼ਿਲਮ ‘ਚ ਨਜ਼ਰ ਆਉਣ ਵਾਲੀ ਹੈ । ਇਸ ਫ਼ਿਲਮ ਦੇ ਪੋਸਟਰ ਅਤੇ ਅਤੇ ਤਸਵੀਰਾਂ ਉਹ ਲਗਾਤਾਰ ਸ਼ੇਅਰ ਕਰਦੇ ਰਹਿੰਦੇ ਹਨ ।

aashita rathore Image Source : Instagram

ਐਸ਼ਵਰਿਆ ਰਾਏ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ ਅਭਿਸ਼ੇਕ ਬੱਚਨ ਦੇ ਨਾਲ ਹੋਇਆ ਹੈ । ਉਨ੍ਹਾਂ ਦੀ ਇੱਕ ਧੀ ਵੀ ਹੈ ਜਿਸ ਦਾ ਨਾਮ ਅਰਾਧਿਆ ਹੈ । ਇਸ ਤੋਂ ਪਹਿਲਾਂ ਐਸ਼ਵਰਿਆ ਦਾ ਨਾਮ ਸਲਮਾਨ ਖ਼ਾਨ ਦੇ ਨਾਲ ਜੁੜਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network