ਚਿਹਰੇ ਦੀ ਚਮਕ ਵਧਾਉਣ ਦੇ ਲਈ ਕਰੋ ਐਲੋਵੇਰਾ ਦਾ ਇਸਤੇਮਾਲ
ਚਿਹਰੇ ਦੇ ਨਿਖਾਰ ਦੇ ਲਈ ਔਰਤਾਂ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟ ਦਾ ਇਸਤੇਮਾਲ ਕਰਦੀਆਂ ਹਨ । ਪਰ ਇਨ੍ਹਾਂ ਬਿਊਟੀ ਪ੍ਰੋਡਕਟ ‘ਚ ਕਈ ਤਰ੍ਹਾਂ ਦੇ ਕੈਮੀਕਲਸ ਹੁੰਦੇ ਹਨ, ਜੋ ਚਿਹਰੇ ਨੂੰ ਕਈ ਵਾਰ ਖੂਬਸੂਰਤ ਬਨਾਉਣ ਦੀ ਬਜਾਏ ਨੁਕਸਾਨ ਵੀ ਪਹੁੰਚਾਉਂਦੇ ਹਨ । ਅੱਜ ਅਸੀਂ ਤੁਹਾਨੂੰ ਐਲੋਵੇਰਾ (Aloe Vera) ਨੂੰ ਚਿਹਰੇ ‘ਤੇ ਲਗਾਉਣ ਦੇ ਫਾਇਦੇ ਬਾਰੇ ਦੱਸਾਂਗੇ ।
image From google
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਸੂਟ ‘ਚ ਬਿਖੇਰੇ ਆਪਣੀਆਂ ਅਦਾਵਾਂ ਦੇ ਜਲਵੇ, ਫੈਨਸ ਨੂੰ ਪਸੰਦ ਆ ਰਿਹਾ ਅਦਾਕਾਰਾ ਦਾ ਅੰਦਾਜ਼
ਉਂਝ ਤਾਂ ਬਜ਼ਾਰ ‘ਚ ਕਈ ਤਰ੍ਹਾਂ ਦੇ ਫੇਸ ਪੈਕ ਮੌਜੂਦ ਹਨ, ਪਰ ਜੇ ਤੁਸੀਂ ਘਰ ‘ਚ ਐਲੋਵੇਰਾ ਦੇ ਪੌਦੇ ਲਗਾਏ ਹਨ ਤਾਂ ਤੁਸੀਂ ਘਰ ‘ਚ ਵੀ ਇਸ ਫੇਸ ਪੈਕ ਨੂੰ ਤਿਆਰ ਕਰਕੇ ਚਿਹਰੇ ‘ਤੇ ਲਗਾ ਸਕਦੇ ਹੋ। ਐਲੋਵੇਰਾ ਦੇ ਪੱਤੇ ਕੱਟ ਕੇ ਉਸ ਵਿਚਲੀ ਜੈਲ ਨੂੰ ਇੱਕ ਬਰਤਨ ‘ਚ ਕਰ ਲਓ ਅਤੇ ਫਿਰ ਉਸ ਵਿੱਚੋਂ ਥੋੜੀ ਜਿਹੀ ਜੈੱਲ ਕੱਢ ਕੇ ਉਸ ‘ਚ ਇੱਕ ਚਮਚ ਹਲਦੀ, ਗੁਲਾਬ ਜਲ ਅਤੇ ਸ਼ਹਿਦ ਮਿਲਾ ਲਓ।
ਹੋਰ ਪੜ੍ਹੋ : ਵਿਦੇਸ਼ ‘ਚ ਸਮਾਂ ਬਿਤਾ ਰਹੀ ਹਿਮਾਂਸ਼ੀ ਖੁਰਾਣਾ, ਦੋਸਤਾਂ ਦੇ ਨਾਲ ਮਸਤੀ ਦੇ ਮੂਡ ‘ਚ ਆਈ ਨਜ਼ਰ
ਤੁਹਾਡਾ ਫੇਸ ਪੈਕ ਤਿਆਰ ਹੈ । ਹੁਣ ਇਸ ਫੇਸ ਪੈਕ ਦੇ ਨਾਲ ਚਿਹਰੇ ਦੀ ਮਾਲਿਸ਼ ਕਰੋ ਅਤੇ ਥੋੜੀ ਦੇਰ ਤੱਕ ਇਸ ਨੂੰ ਚਿਹਰੇ ‘ਤੇ ਲੱਗਾ ਰਹਿਣ ਦਿਓ।10 ਤੋਂ 15 ਮਿੰਟ ਬਾਅਦ ਚਿਹਰੇ ਨੂੰ ਠੰਡੇ ਪਾਣੀ ਦੇ ਨਾਲ ਧੋ ਲਓ।
ਇਸ ਤੋਂ ਬਾਅਦ ਵੇਖੋ ਤੁਹਾਡੇ ਚਿਹਰੇ ‘ਤੇ ਕਿਵੇਂ ਨਿਖਾਰ ਆਉਂਦਾ ਹੈ । ਇਸ ਤਰ੍ਹਾਂ ਦੇ ਹੋਰ ਵੀ ਫੇਸ ਪੈਕ ਤੁਸੀਂ ਚਿਹਰੇ ਦੇ ਲਈ ਘਰ ਹੀ ਤਿਆਰ ਕਰ ਸਕਦੇ ਹੋ।ਕਿਉਂਕਿ ਇਨ੍ਹਾਂ ਦੇਸੀ ਚੀਜ਼ਾਂ ਦੇ ਨਾਲ ਤੁਹਾਨੂੰ ਕੋਈ ਨੁਕਸਾਨ ਨਹੀਂ ਹੁੰਦਾ ।