ਪਦਮ ਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ ਤੇ ਲਖਵਿੰਦਰ ਵਡਾਲੀ ਨੇ ਲੋਹੜੀ 'ਤੇ ਲੁੱਟੀਆਂ ਪਤੰਗਾਂ, ਦੇਖੋ ਵੀਡਿਓ
ਪੰਜਾਬ ਭਰ ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਹੈ। ਜੇਕਰ ਦੇਖਿਆ ਜਾਵੇ ਤਾਂ ਇਹ ਤਿਉਹਾਰ ਪੰਜਾਬ ਦੇ ਸੱਭਿਆਚਾਰ ਵਿੱਚ ਖਾਸ ਮਹੱਤਵ ਰੱਖਦਾ ਹੈ । ਇਹ ਤਿਉਹਾਰ ਨਵੀਂ ਫਸਲ ਦੀ ਆਮਦ ਨੂੰ ਲੈ ਕੇ ਮਨਾਇਆ ਜਾਂਦਾ ਹੈ । ਇਸ ਦਿਨ ਪਤੰਗਾਂ ਵੀ ਖੂਬ ਚੜਾਈਆਂ ਜਾਂਦੀਆਂ ਹਨ । ਪੰਜਾਬ ਵਿੱਚ ਹਰ ਕੋਈ ਇਸ ਦਿਨ ਪਤੰਗ ਉਡਾਉਂਦਾ ਹੈ ।
Puranchand Wadali
ਚਾਹੇ ਉਹ ਛੋਟਾ ਬੱਚਾ ਹੋਵੇ ਜਾਂ ਫਿਰ ਬਜ਼ੁਰਗ । ਲੋਹੜੀ ਵਾਲੇ ਦਿਨ ਪਤੰਗ ਉਡਾਣ ਵਾਲੇ ਬਜ਼ੁਰਗਾਂ ਵਿੱਚ ਗਾਇਕ ਲਖਵਿੰਦਰ ਵਡਾਲੀ ਦੇ ਪਿਤਾ ਪਦਮ ਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ ਵੀ ਸ਼ਾਮਿਲ ਹੋ ਗਏ ਹਨ । ਜੀ ਹਾਂ ਗਾਇਕ ਲਖਵਿੰਦਰ ਵਡਾਲੀ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸੇਅਰ ਕੀਤਾ ਹੈ । ਇਸ ਵੀਡਿਓ ਵਿੱਚ ਸੂਫੀ ਗਾਇਕ ਪਦਮ ਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ ਪਤੰਗ ਦੀ ਡੋਰ ਵਲੇਟ ਦੇ ਹੋਏ ਦਿਖਾਈ ਦੇ ਰਹੇ ਹਨ ।
Puranchand Wadali
ਇਹ ਦੇਖ ਕੇ ਲਖਵਿੰਦਰ ਹੱਸਣ ਲੱਗ ਜਾਂਦੇ ਹਨ । ਉਹ ਆਪਣੇ ਪਿਤਾ ਨੂੰ ਪੁਛਦੇ ਹਨ ਕਿ ਉਹ ਪਤੰਗ ਕਿੱਥੋਂ ਲੁੱਟ ਕੇ ਲਿਆਏ ਹਨ । ਇਸ ਨੂੰ ਦੇਖ ਕੇ ਲਖਵਿੰਦਰ ਖੂਬ ਹੱਸਦੇ ਹਨ ।
https://www.instagram.com/p/BskICMjldc8/
ਲਖਵਿੰਦਰ ਵਡਾਲੀ ਵੱਲੋਂ ਸੇਅਰ ਕੀਤੀ ਇਹ ਵੀਡਿਓ ਜਿੱਥੇ ਲੋਹੜੀ ਦੇ ਮੌਕੇ ਤੇ ਪਤੰਗ ਉਡਾਣ ਦੇ ਮਹੱਤਵ ਨੂੰ ਦਰਸਾਉਂਦੀ ਹੈ ਉੱਥੇ ਇਹ ਵੀਡਿਓ ਬਾਪ ਬੇਟੇ ਦੇ ਰਿਸ਼ਤੇ ਦੇ ਨਿੱਘ ਨੂੰ ਵੀ ਬਿਆਨ ਕਰਦੀ ਹੈ ।