ਕਿਸਾਨਾਂ ਦੀ ਸੇਵਾ ‘ਚ ਜੁਟੇ ਖਾਲਸਾ ਏਡ ਦੇ ਵਲੰਟੀਅਰ, ਥਾਂ-ਥਾਂ ਲਗਾਏ ਲੰਗਰ
ਖੇਤੀ ਬਿੱਲਾਂ ਦੇ ਵਿਰੋਧ ‘ਚ ਪੰਜਾਬੀ ਕਿਸਾਨਾਂ ਵੱਲੋਂ ਦਿੱਲੀ ਵੱਲ ਨੂੰ ਕੂਚ ਕੀਤਾ ਹੋਇਆ ਹੈ । ਕਿਸਾਨਾਂ ਦੀ ਇਸ ਜੰਗ 'ਚ ਹਰ ਪੰਜਾਬੀ ਸਾਥ ਦੇ ਰਿਹਾ ਹੈ ਤੇ ਪਰਮਾਤਮਾ ਅੱਗੇ ਕਾਮਯਾਬੀ ਲਈ ਅਰਦਾਸਾਂ ਕਰ ਰਹੇ ਨੇ । ਕਿਸਾਨਾਂ ਦੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਖਾਲਸਾ ਏਡ ਵਾਲੇ ।
ਕਿਸਾਨਾਂ ਦੀ ਸੇਵਾ ‘ਚ ਖਾਲਸਾ ਏਡ ਦੇ ਵਲੰਟੀਅਰ ਵੀ ਤਨ ਮਨ ਦੇ ਨਾਲ ਲੰਗਰ ਦੀ ਸੇਵਾ ‘ਚ ਜੁਟੇ ਹੋਏ ਹਨ । ਉਨ੍ਹਾਂ ਨੇ ਰਾਹ ‘ਚ ਥਾਂ-ਥਾਂ ਉੱਤੇ ਲੰਗਰ ਲਗਾਏ ਹੋਏ ਨੇ । ਇਸ ਤੋਂ ਪਹਿਲਾਂ ਵੀ ਖਾਲਸਾ ਏਡ ਵਾਲਿਆਂ ਨੇ ਪੰਜਾਬ ‘ਚ ਵੀ ਲੱਗੇ ਧਰਨਿਆਂ ਚ ਕਿਸਾਨ ਬੀਬੀਆਂ ਤੇ ਕਿਸਾਨਾਂ ਦੀ ਸੇਵਾ ਕੀਤੀ ਸੀ ।
ਦੱਸ ਦਈਏ ਕਿ ਖਾਲਸਾ ਏਡ ਅਜਿਹੀ ਸੰਸਥਾ ਹੈ ਜੋ ਦੁਨੀਆ ਭਰ ‘ਚ ਆਪਣੀ ਸੇਵਾ ਲਈ ਜਾਣੀ ਜਾਂਦੀ ਹੈ । ਇਸ ਲੋਕ ਭਲਾਈ ਸੰਸਥਾ ਦੇ ਨਾਲ ਕਈ ਪੰਜਾਬੀ ਕਲਾਕਾਰ ਵੀ ਜੁੜੇ ਹੋਏ ਨੇ ।
View this post on Instagram