ਖਾਲਸਾ ਏਡ ਨੂੰ ਸੇਵਾ ਕਰਦਿਆਂ 23 ਸਾਲ ਹੋਏ ਪੂਰੇ, ਵਲੰਟੀਅਰਸ ਨੇ ਕੇਕ ਕੱਟ ਕੇ ਮਨਾਇਆ ਜਸ਼ਨ

Reported by: PTC Punjabi Desk | Edited by: Shaminder  |  April 11th 2022 04:08 PM |  Updated: April 11th 2022 04:08 PM

ਖਾਲਸਾ ਏਡ ਨੂੰ ਸੇਵਾ ਕਰਦਿਆਂ 23 ਸਾਲ ਹੋਏ ਪੂਰੇ, ਵਲੰਟੀਅਰਸ ਨੇ ਕੇਕ ਕੱਟ ਕੇ ਮਨਾਇਆ ਜਸ਼ਨ

ਖਾਲਸਾ ਏਡ (Khalsa Aid )  ਵੱਲੋਂ ਸੇਵਾ ਕਰਦਿਆਂ ਨੂੰ 23 ਸਾਲ ਹੋ ਚੁੱਕੇ ਹਨ । ਜਿਸ ਤੋਂ ਬਾਅਦ ਅੱਜ ਖਾਲਸਾ ਏਡ ਦੇ ਵੱਲੋਂ ਆਪਣਾ 23ਵਾਂ ਜਨਮ ਦਿਨ ਮਨਾਇਆ ਗਿਆ ।ਜਿਸ ਦੇ ਜਸ਼ਨ ਦੀਆਂ ਤਸਵੀਰਾਂ ਖਾਲਸਾ ਏਡ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਖਾਲਸਾ ਏਡ ਦੇ ਵਲੰਟੀਅਰ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਨੇ ।

Khalsa Aid, image From instagram

ਹੋਰ ਪੜ੍ਹੋ : ਯੂਕਰੇਨ ਦੀ ਸਰਹੱਦ ‘ਤੇ ਖਾਲਸਾ ਏਡ ਵੱਲੋਂ ਲੋਕਾਂ ਲਈ ਲਗਾਇਆ ਗਿਆ ਲੰਗਰ, ਵੀਡੀਓ ਹੋ ਰਿਹਾ ਵਾਇਰਲ

ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਲਗਾਤਾਰ ਕਮਂੈਟਸ ਕਰ ਰਹੇ ਹਨ । ਦੱਸ ਦਈਏ ਕਿ ਦੁਨੀਆ ‘ਚ ਜਿੱਥੇ ਵੀ ਕਦੇ, ਕਿਤੇ ਵੀ ਭੀੜ ਬਣਦੀ ਹੈ ਤਾਂ ਖਾਲਸਾ ਏਡ ਦੇ ਵਲੰਟੀਅਰ ਆਪਣੀਆਂ ਸੇਵਾਵਾਂ ਦੇਣ ਦੇ ਲਈ ਪਹੁੰਚ ਜਾਂਦੇ ਹਨ । ਖਾਲਸਾ ਏਡ ਨੇ ਕਿਸਾਨ ਅੰਦੋਲਨ ਦੇ ਦੌਰਾਨ ਵੀ ਵੱਧ ਚੜ੍ਹ ਕੇ ਭਾਗ ਲਿਆ ਸੀ ਅਤੇ ਇਸ ਅੰਦੋਲਨ ਦੀ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਖਾਲਸਾ ਏਡ ਦੇ ਵਲੰਟੀਅਰ ਕਿਸਾਨਾਂ ਦੀ ਸੇਵਾ ‘ਚ ਜੁਟੇ ਰਹੇ ਸਨ।

Khalsa aid,, image From instagram

ਇਸ ਤੋਂ ਇਲਾਵਾ ਕੋਰੋਨਾ ਕਾਲ ਦੇ ਦੌਰਾਨ ਖਾਲਸਾ ਏਡ ਦੇ ਵਲੰਟੀਅਰਸ ਵੱਲੋਂ ਲੋੜਵੰਦ ਲੋਕਾਂ ਨੂੰ ਆਕਸੀਜਨ ਮੁੱਹਈਆ ਕਰਵਾਈ ਗਈ ਸੀ । ਇਸ ਤੋਂ ਇਲਾਵਾ ਖਾਲਸਾ ਏਡ ਦੇ ਵਲੰਟੀਅਰਸ ਵੱਲੋਂ ਦੁਨੀਆ ਭਰ ‘ਚ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ।ਖਾਲਸਾ ਦੇ ਮੁੱਖੀ ਰਵੀ ਸਿੰਘ ਖਾਲਸਾ ਵੱਲੋਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਅੱਜ ਇਹ ਸੰਸਥਾ ਦੁਨੀਆ ਭਰ ‘ਚ ਸਮਾਜ ਸੇਵਾ ਦੇ ਲਈ ਜਾਣੀ ਜਾਂਦੀ ਹੈ ।

 

View this post on Instagram

 

A post shared by Khalsa Aid (UK) (@khalsa_aid)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network